28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਪਿਛਲੇ 70 ਸਾਲ 'ਚ ਜਿਹੜਾ ਨਹੀਂ ਹੋਇਆ, ਉਹ 'ਆਪ' ਨੇ ਮਜ਼ਦੂਰ ਦਿਵਸ 'ਤੇ ਸੈਸ਼ਨ ਵਿਚ ਕਰ ਕੇ ਵਿਖਾਇਆ-ਸ਼ਿਮਲਾਪੁਰੀ

Ad Position 21
No active advertisement
ਅਜੀਤ ਡੈਸਕ 04-05-2026
ਇਆਲੀ/ਥਰੀਕੇ, 3 ਮਈ (ਮਨਜੀਤ ਸਿੰਘ ਦੁੱਗਰੀ)-ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਜ਼ਦੂਰ ਦਿਵਸ 'ਤੇ ਵਿਧਾਨ ਸਭਾ ਸੈਸ਼ਨ ਦੌਰਾਨ ਕਥਿਤ ਤੌਰ 'ਤੇ ਸ਼ਰਾਬੀ ਹਾਲਾਤ ਵਿਚ ਹਾਜ਼ਰ ਹੋ ਕੇ ਜਿਹੜਾ ਮੀਲ ਪੱਥਰ ਗੱਡਿਆ ਹੈ, ਉਹ ਰਹਿੰਦੀ ਦੁਨੀਆ ਤੱਕ ਯਾਦ ਰਹੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਨਗਰ ਨਿਗਮ ਲੁਧਿਆਣਾ ਦੀ ਸਾਬਕਾ ਡਿਪਟੀ ਮੇਅਰ ਸਰਬਜੀਤ ਕੌਰ ਸ਼ਿਮਲਾਪੁਰੀ ਦੇ ਪਤੀ, ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਦੇ ਮੁੱਖ ਬੁਲਾਰੇ ਅਤੇ ਵਿਧਾਨ ਸਭਾ ਹਲਕਾ ਗਿੱਲ ਤੋਂ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਜਰਨੈਲ ਸਿੰਘ ਸ਼ਿਮਲਾਪੁਰੀ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ 'ਆਪ' ਆਗੂਆਂ ਵਲੋਂ ਬਾਰ-ਬਾਰ ਪਿਛਲੀਆਂ ਸਰਕਾਰਾਂ ਨੂੰ ਭੰਡਦੇ ਹੋਰ ਕਿਹਾ ਜਾਂਦਾ ਸੀ ਕਿ ਇਹ ਕੰਮ ਪਿਛਲੇ 70 ਸਾਲ ਵਿਚ ਨਹੀਂ ਹੋਇਆ, ਜੋ 'ਆਪ' ਸਰਕਾਰ ਨੇ ਕਰ ਵਿਖਾਇਆ ਹੈ | ਇਸੇ ਤਰ੍ਹਾਂ ਇਹ ਵੀ ਪਿਛਲੇ 70 ਸਾਲ ਵਿਚ ਨਹੀਂ ਹੋਇਆ ਕਿ ਕਥਿਤ ਤੌਰ 'ਤੇ ਕੋਈ ਮੁੱਖ ਮੰਤਰੀ ਸ਼ਰਾਬ ਨਾਲ ਰੱਜ ਕੇ ਵਿਧਾਨ ਸਭਾ ਦੇ ਸੈਸ਼ਨ ਵਿਚ ਹਾਜ਼ਰ ਹੋਇਆ ਹੋਵੇ | ਇਕ ਪਾਸੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ''ਯੁੱਧ ਨਸ਼ਿਆਂ ਵਿਰੁੱਧU ਮੁਹਿੰਮ ਚਲਾਉਣ ਦਾ ਡਰਾਮਾ ਕਰ ਰਹੀ ਹੈ, ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਸ਼ਰਾਬ ਨਾਲ ਰੱਜ ਕੇ ਵਿਧਾਨ ਸਭਾ ਵਿਚ ਹਾਜ਼ਰ ਹੋ ਕੇ ਉਸ ਮੁਹਿੰਮ ਦੀ 'ਆਪ' ਹੀ ਫੂਕ ਕੱਢ ਰਹੇ ਹਨ | 'ਆਪ' ਮੰਤਰੀ ਅਤੇ ਵਿਧਾਇਕ ਕਾਂਗਰਸ ਪਾਰਟੀ ਵਲੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਨਾਮ ਕਰਨ ਦੇ ਦੋਸ਼ ਲਾ ਰਹੇ ਹਨ, ਪ੍ਰੰਤੂ ਸੈਸ਼ਨ ਦੌਰਾਨ ਡੋਪ ਟੈੱਸਟ ਕਰਵਾਉਣ ਤੋਂ ਸਾਰੇ ਹੀ ਭੱਜ ਗਏ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਇਸ ਹਰਕਤ ਨਾਲ ਸਾਰੀ ਦੁਨੀਆ ਵਿਚ ਪੰਜਾਬੀਆਂ ਦਾ ਨਾਮ ਬਦਨਾਮ ਹੋਇਆ ਹੈ, ਜਿਸ ਲਈ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਨਤਕ ਤੌਰ 'ਤੇ ਮਾਫ਼ੀ ਮੰਗਣੀ ਚਾਹੀਦੀ ਹੈ | ਉਨ੍ਹਾਂ ਯਕੀਨ ਨਾਲ ਕਿਹਾ ਕਿ ਪੰਜਾਬ ਅੰਦਰ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਬਣਨ ਜਾ ਰਹੀ ਹੈ, ਜੋ ਕਿ ਸੂਬੇ ਵਿਚ ਸਰਬਪੱਖੀ ਵਿਕਾਸ ਦੇ ਨਾਲ ਨਾਲ ਆਪ ਆਗੂਆਂ ਵਲੋਂ ਲੁੱਟਿਆ ਗਿਆ ਸਰਮਾਇਆ ਵਾਪਸ ਲੈ ਕੇ ਪੰਜਾਬ ਦੇ ਵਿਕਾਸ ਦੇ ਲਾਉਣ ਲਈ ਵਚਨਬੱਧ ਹੈ |
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਜੇਲ੍ਹ 'ਚ ਛਾਪੇਮਾਰੀ ਦÏਰਾਨ ਨਸ਼ੀਲੇ ਪਦਾਰਥ ਬਰਾਮਦ <br/> ਅਗਲੀ ਖ਼ਬਰ ਬੈਂਸ ਦੀ ਅਗਵਾਈ ਹੇਠ ਵਾਰਡ ਨੰਬਰ 39 ਵਿਖੇ ਹੋਈ ਮੀਟਿੰਗ
Ad Position 24