ਫਾਸਟ ਫੂਡ ਖਾਣ ਦਾ ਵਧ ਰਿਹਾ ਰੁਝਾਨ ਚਿੰਤਾਜਨਕ, ਬਣਦਾ ਬਿਮਾਰੀਆਂ ਦਾ ਕਾਰਨ!
ਅਜੀਤ ਡੈਸਕ
04-05-2026
ਫੁੱਲਾਂਵਾਲ, 3 ਮਈ-ਫਾਸਟ ਫੂਡ (ਜੰਕ ਫੂਡ) ਦੀ ਖਪਤ ਵਿਚ ਵਾਧਾ ਸਮਾਜ ਲਈ ਅਨੇਕਾਂ ਸਮੱਸਿਆਵਾਂ ਪੈਦਾ ਕਰ ਰਿਹਾ ਹੈ | ਇਸ ਦਾ ਵਧ ਰਿਹਾ ਰੁਝਾਨ ਚਿੰਤਾਜਨਕ ਅਤੇ ਬਿਮਾਰੀਆਂ ਦਾ ਕਾਰਨ ਬਣਦਾ ਜਾ ਰਿਹਾ ਹੈ | ਨਿਯਮਤ ਸੇਵਨ ਦਿਲ ਦੀਆਂ ਬਿਮਾਰੀ, ਪਾਚਨ ਸੰਬੰਧੀ ਬਿਮਾਰੀਆਂ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਮੋਟਾਪਾ ਆਦਿ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ | ਫਾਸਟ ਫੂਡ ਵਿਚ ਕੈਲੋਰੀ ਮਾੜੀ ਚਰਬੀ (ਟ੍ਰਾਂਸ ਫੈਟ), ਜ਼ਿਆਦਾ ਨਮਕ ਅਤੇ ਖੰਡ ਹੁੰਦੀ ਹੈ, ਜਦੋਂ ਕਿ ਇਸ ਵਿਚ ਫਾਈਬਰ ਅਤੇ ਪੌਸ਼ਟਿਕ ਤੱਤ ਘੱਟ ਹੁੰਦੇ ਹਨ, ਜੋ ਕੈਂਸਰ ਦੇ ਜੋਖ਼ਮ ਨੂੰ ਵਧਾ ਸਕਦੇ ਹਨ ਅਤੇ ਥਕਾਵਟ ਅਤੇ ਸੁਸਤੀ ਦਾ ਕਾਰਨ ਵੀ ਬਣਦਾ ਹੈ | ਫਾਸਟ ਫੂਡ ਵਿਚ ਖੰਡ, ਨਮਕ ਅਤੇ ਟ੍ਰਾਂਸ ਫੈਟ ਦੀ ਬਹੁਤ ਜ਼ਿਆਦਾ ਮਾਤਰਾ ਲੋਕਾਂ 'ਤੇ ਸਿਹਤ ਪ੍ਰਭਾਵ ਮੋਟਾਪੇ ਦੀ ਮਹਾਂਮਾਰੀ ਹੁੰਦੀ ਹੈ ਕਿਉਂਕਿ ਵਾਧੂ ਕੈਲੋਰੀ ਖਾਣ ਨਾਲ 6-19 ਸਾਲ ਦੇ ਅਮਰੀਕੀ ਬੱਚਿਆਂ ਵਿਚੋਂ 1/3 ਤੋਂ ਵੱਧ ਜ਼ਿਆਦਾ ਭਾਰੇ ਜਾਂ ਮੋਟੇ ਹਨ, ਜੋ ਟਾਈਪ 2 ਸ਼ੂਗਰ, ਹਾਈਪਰ ਟੈਨਸ਼ਨ ਅਤੇ ਦਿਲ ਦੀ ਬਿਮਾਰੀ ਦੇ ਜੋਖ਼ਮ ਨੂੰ ਵਧਾਉਂਦੇ ਹਨ | ਇਕ ਵਾਰ ਖਾਧਾ ਜੰਕ ਭੋਜਨ ਵੀ ਧਮਨੀਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ | ਫੈਟੀ ਜਿਗਰ ਦੀ ਬਿਮਾਰੀ, ਪੇਟ ਦਰਦ ਅਤੇ ਫੁੱਲਣ ਨਾਲ ਜੁੜਿਆ ਹੋਇਆ ਸਾਹ ਅਤੇ ਚਮੜੀ ਦੀਆਂ ਸਮੱਸਿਆਵਾਂ ਦਿਮਾਗ਼ ਅਤੇ ਸਿੱਖਣ ਸ਼ਕਤੀ ਘਟਣਾ ਇਮਿਊਨਿਟੀ ਨੂੰ ਕਮਜ਼ੋਰ ਕਰ ਸਕਦਾ ਹੈ | ਫਾਸਟ ਫੂਡ ਤੋਂ ਮੋਟਾਪਾ ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਵਧਣ ਨਾਲ ਡਾਕਟਰੀ ਲਾਗਤਾਂ ਵਧਦੀਆਂ ਹਨ, ਜਿਸ ਨਾਲ ਸਮਾਜਿਕ ਅਤੇ ਆਰਥਿਕਤਾ 'ਤੇ ਮਾੜਾ ਪ੍ਰਭਾਵ ਪੈਦਾ ਹੈ |