ਆਲਮਗੀਰ, 4 ਮਈ (ਜਰਨੈਲ ਸਿੰਘ ਪੱਟੀ)-ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਦੇ ਵਿਦਿਆਰਥੀਆਂ ਨਾਲ ਬਿਗ ਬੈਸ ਲੀਗ ਨਿਖਿਲ ਚÏਧਰੀ ਨੇ ਇਕ ਵਿਸ਼ੇਸ਼ ਮੁਲਾਕਾਤ ਕੀਤੀ¢ ਭਾਰਤੀ ਮੂਲ ਦਾ ਕ੍ਰਿਕਟਰ ਨਿਖਿਲ ਚÏਧਰੀ ਇਸ ਸਮੇਂ ਆਸਟ੍ਰੇਲੀਆ ਵਿਚ ਬਿਗ ਬੈਸ ਲੀਗ ਲਈ ਖੇਡਦਾ ਹੈ¢ਨਿਖਿਲ ਚÏਧਰੀ ਨੇ ਨਨਕਾਣਾ ਸਾਹਿਬ ਪਬਲਿਕ ਸਕੂਲ ਦੇ ਖੇਡ ਅਧਿਆਪਕ ਚਰਨਜੀਤ ਦੀ ਅਗਵਾਈ ਹੇਠ ਨਨਕਾਣਾ ਸਾਹਿਬ ਪਬਲਿਕ ਸਕੂਲ ਕ੍ਰਿਕਟ ਅਕੈਡਮੀ ਵਿਚ ਸਖ਼ਤ ਸਿਖਲਾਈ ਲਈ ਸੀ¢ ਉਸਨੇ ਸਕੂਲ ਦੇ ਉਭਰਦੇ ਕ੍ਰਿਕਟਰਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਆਪਣੇ ਖੇਡਣ ਦੇ ਹੁਨਰ ਨੂੰ ਆਪਣੀ ਯੋਗਤਾ ਅਨੁਸਾਰ ਨਿਖਾਰਨ ਲਈ ਪ੍ਰੇਰਿਤ ਕੀਤਾ¢ ਨਨਕਾਣਾ ਸਾਹਿਬ ਪਬਲਿਕ ਸਕੂਲ ਦੀ ਪਿ੍ੰਸੀਪਲ ਹਰਮੀਤ ਕÏਰ ਵੜੈਚ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਸਕੂਲ ਦੇ ਮੈਦਾਨ ਵਿਚ ਅਭਿਆਸ ਕਰਨ ਦੀ ਇਜਾਜ਼ਤ ਦਿੱਤੀ ਅਤੇ ਖੇਡ ਅਧਿਆਪਕ ਸ਼੍ਰੀ ਚਰਨਜੀਤ ਦਾ ਮੈਨੂੰ ਇੰਨੀ ਵਧੀਆ ਢੰਗ ਨਾਲ ਮਾਰਗ ਦਰਸ਼ਨ ਕਰਨ ਲਈ ਧੰਨਵਾਦੀ ਹਾਂ¢ ਅੰਤ ਵਿਚ ਮੇਰੀ ਯੋਗਤਾ ਨੂੰ ਪਛਾਣਿਆ ਗਿਆ ਅਤੇ ਮੈਂ ਆਪਣਾ ਟੀਚਾ ਪ੍ਰਾਪਤ ਕਰ ਸਕਿਆ¢ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਨਿਖਿਲ ਚÏਧਰੀ ਬੀ.ਬੀ.ਐੱਲ. ਵਿਚ ਖੇਡਣ ਵਾਲਾ ਪਹਿਲਾ ਪੰਜਾਬ ਦਾ ਕ੍ਰਿਕਟਰ ਹੈ¢ ਸਕੂਲ ਦੀ ਪਿ੍ੰਸੀਪਲ ਹਰਮੀਤ ਕÏਰ ਵੜੈਚ ਨੇ ਖਿਡਾਰੀ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਮਝਦਾਰੀ ਨਾਲ ਖੇਡਾਂ ਖੇਡਣ ਨਾਲ ਹਮੇਸ਼ਾ ਇਕ ਚੰਗਾ ਖਿਡਾਰੀ ਬਣਨ ਦੇ ਸੁਪਨੇ ਜ਼ਰੂਰ ਪੂਰੇ ਹੁੰਦੇ ਹਨ¢ ਨਿਖਿਲ ਸਾਡੇ ਸਾਰਿਆਂ ਲਈ ਇਕ ਜ਼ਿੰਦਾ ਉਦਾਹਰਨ ਹੈ¢ ਇਹ ਤੁਹਾਡਾ ਰਵੱਈਆ ਹੈ, ਜੋ ਤੁਹਾਡੀ ਉਚਾਈ ਨੂੰ ਨਿਰਧਾਰਿਤ ਕਰਦਾ ਹੈ¢