ਡਾਬਾ/ਲੁਹਾਰਾ, 4 ਮਈ (ਕੁਲਵੰਤ ਸਿੰਘ ਸੱਪਲ)-ਭਾਈ ਲਾਲੋ ਜੀ ਭਲਾਈ ਸੇਵਾ ਸੁਸਾਇਟੀ ਵਲੋਂ ਸਮਾਜ ਸੇਵਾ ਦੇ ਤਹਿਤ ਤੀਸਰਾ ਰਾਸ਼ਨ ਵੰਡ ਸਮਾਰੋਹ ਸਿਮਲਾਪੁਰੀ ਵਿਖੇ ਸਮਾਜ ਸੇਵੀ ਬੀਬੀ ਮਨਜੀਤ ਕÏਰ ਸਰੋਏ ਦੀ ਅਗਵਾਈ ਹੇਠ ਕਰਵਾਇਆ ਗਿਆ¢ ਇਸ ਮÏਕੇ ਗੱਲਬਾਤ ਕਰਦੇ ਹੋਏ ਮਨਜੀਤ ਸਿੰਘ ਸਰੋਏ ਨੇ ਕਿਹਾ ਕਿ ਸੰਸਥਾ ਦਾ ਮੁੱਖ ਮਕਸਦ ਗ਼ਰੀਬ ਅਤੇ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਕਰਨਾ ਹੈ ਅਤੇ ਭਵਿੱਖ ਵਿਚ ਵੀ ਇਸ ਤਰਾਂ ਦੇ ਸੇਵਾ ਕਾਰਜ ਜਾਰੀ ਰਹਿਣਗੇ¢ ਉਨ੍ਹਾਂ ਕਿਹਾ ਕਿ ਸਮਾਜ ਦੇ ਹਰ ਵਰਗ ਨੂੰ ਅੱਗੇ ਆ ਕੇ ਸੇਵਾ ਦੇ ਕੰਮਾਂ ਵਿਚ ਹਿੱਸਾ ਪਾਉਣਾ ਚਾਹੀਦਾ ਹੈ | ਸਮਾਰੋਹ ਦÏਰਾਨ ਕਈ ਸੇਵਾਦਾਰਾਂ ਨੇ ਵੀ ਆਪਣੀ ਭੂਮਿਕਾ ਨਿਭਾਈ, ਜਿਸ ਵਿਚ ਪਰਮਜੀਤ ਸਿੰਘ ਭਾਰਜ਼, ਸੁਖਵਿੰਦਰ ਸਿੰਘ ਸੋਹਲ, ਰਣਜੀਤ ਸਿੰਘ ਬਾਂਸਲ, ਸੁਸ਼ੀਲ ਮਲਹੋਤਰਾ, ਡੀ.ਸੀ. ਢੀਂਗਰਾ, ਅਸ਼ੋਕ ਕੁਮਾਰ ਪੂਰੀ, ਗੁਰਨਾਮ ਸਿੰਘ ਕਲੇਰ, ਬਲਜੀਤ ਗੋਗਨਾ, ਪਰਮਜੀਤ ਸਿੰਘ, ਮਨਜਿੰਦਰ ਸਿੰਘ ਉਭੀ, ਹਰਪਾਲ ਸਿੰਘ ਢਿੱਲੋਂ, ਬਿੱਟੂ ਬਾਵਾ, ਪਰਮਜੀਤ ਸਿੰਘ ਸਰੋਏ, ਭੁਪਿੰਦਰ ਕੁਮਾਰ ਮਿੰਟੂ, ਗਗਨਦੀਪ ਕÏਰ, ਸੁਖਵਿੰਦਰ ਕÏਰ, ਮਮਤਾ ਰਾਣੀ, ਹਰਪ੍ਰੀਤ, ਜੈਸਮੀਨ ਲੂਥਰਾ, ਗੋਰਵੀ ਸਰੋਏ, ਜੋਰਾ ਸਿੰਘ ਤੇ ਸÏਦਾਗਰ ਸਿੰਘ ਸ਼ਾਮਿਲ ਸਨ | ਇਸ ਮÏਕੇ ਡਾ. ਪਰਮਜੀਤ ਸਰੋਏ ਵਲੋਂ ਪ੍ਰਬੰਧਕਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮÏਕੇ ਲਾਭਪਾਤਰੀਆਂ ਨੇ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰਾਂ ਦੇ ਉਪਰਾਲੇ ਨਾਲ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਕਾਫ਼ੀ ਸਹਾਰਾ ਮਿਲਦਾ ਹੈ¢