27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਪੀ. ਏ. ਯੂ. ਵਿਚ ਪੋਸਟ ਗ੍ਰੈਜੂਏਟ ਜਰਨਲਿਜ਼ਮ ਤੇ ਮੀਡੀਆ ਲਈ ਦਾਖ਼ਲੇ ਖੁੱਲ੍ਹੇ <br/>

Ad Position 21
No active advertisement
ਅਜੀਤ ਡੈਸਕ 05-05-2026
ਲੁਧਿਆਣਾ, 4 ਮਈ (ਜਸਵਿੰਦਰ ਸਿੰਘ)-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਪੱਤਰਕਾਰੀ ਤੇ ਜਨ ਸੰਚਾਰ ਪੋਸਟ ਗ੍ਰੈਜੂਏਟ ਪ੍ਰੋਗਰਾਮ ਲਈ ਦਾਖ਼ਲੇ ਖੁੱਲ੍ਹੇ ਹਨ, ਜੋ ਮੀਡੀਆ ਖੇਤਰ ਵਿਚ ਮਜ਼ਬੂਤ ਕਰੀਅਰ ਬਣਾਉਣ ਦੇ ਇੱਛੁਕ ਵਿਦਿਆਰਥੀਆਂ ਲਈ ਸੁਨਹਿਰਾ ਮੌਕਾ ਹੈ | ਇਸ ਪ੍ਰੋਗਰਾਮ ਵਿਚ ਦਾਖਲੇ ਲਈ ਉਮੀਦਵਾਰ ਦਾ ਕਿਸੇ ਵੀ ਵਿਸ਼ੇ ਵਿਚ ਘੱਟੋ-ਘੱਟ 55 ਫ਼ੀਸਦੀ ਅੰਕਾਂ ਨਾਲ ਗ੍ਰੈਜੂਏਟ ਹੋਣਾ ਲਾਜ਼ਮੀ ਹੈ | ਅਰਜ਼ੀ ਦੇਣ ਦੀ ਆਖ਼ਰੀ ਮਿਤੀ 08 ਮਈ ਹੈ, ਜਦਕਿ ਦਾਖਲਾ ਪ੍ਰੀਖਿਆ 03 ਜੁਲਾਈ ਨੂੰ ਹੋਵੇਗੀ | ਉਮੀਦਵਾਰ ਆਨਲਾਈਨ ਜਾਂ ਆਫਲਾਈਨ ਦੋਵੇਂ ਤਰੀਕਿਆਂ ਰਾਹੀਂ ਅਰਜ਼ੀ ਦੇ ਸਕਦੇ ਹਨ | ਐੱਮ.ਜੇ.ਐੱਮ.ਸੀ. ਪ੍ਰੋਗਰਾਮ ਸਿਰਫ਼ ਇਕ ਡਿਗਰੀ ਨਹੀਂ, ਸਗੋਂ ਪ੍ਰਭਾਵਸ਼ਾਲੀ ਪੱਤਰਕਾਰੀ, ਰਣਨੀਤਿਕ ਸੰਚਾਰ ਅਤੇ ਨਿਰਪੱਖ ਕਹਾਣੀ ਸਿਰਜਣ ਦੀ ਕਲਾ ਸਿਖਾਉਣ ਵਾਲਾ ਵਿਲੱਖਣ ਮੰਚ ਹੈ | ਸੰਨ 1970 ਵਿਚ ਸਥਾਪਿਤ ਪੀ.ਏ.ਯੂ. ਦਾ ਖੇਤੀ ਪੱਤਰਕਾਰੀ, ਭਾਸ਼ਾਵਾਂ ਅਤੇ ਸਭਿਆਚਾਰ ਵਿਭਾਗ ਭਾਰਤ ਦਾ ਪਹਿਲਾ ਅਜਿਹਾ ਵਿਭਾਗ ਹੈ, ਜੋ ਉੱਚ ਗੁਣਵੱਤਾ ਵਾਲੀ ਪੜ੍ਹਾਈ, ਅਨੁਭਵੀ ਫੈਕਲਟੀ, ਅਮਲੀ ਤਜਰਬੇ ਤੇ ਗੰਭੀਰ ਖੋਜ ਦੇ ਆਧਾਰ 'ਤੇ ਇਹ ਪ੍ਰੋਗਰਾਮ ਸਫਲਤਾਪੂਰਵਕ ਚਲਾ ਰਿਹਾ ਹੈ ਅਤੇ ਲਗਭਗ ਸੰਪੂਰਨ ਪਲੇਸਮੈਂਟ ਦਾ ਮਾਣ ਰੱਖਦਾ ਹੈ | ਪ੍ਰੋਗਰਾਮ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿਚ ਸੀਮਤ ਸੀਟਾਂ ਨਾਲ ਵਿਅਕਤੀਗਤ ਮਾਰਗਦਰਸ਼ਨ, ਪੱਤਰਕਾਰੀ ਦੇ ਨਾਲ ਸਮਾਜ ਸ਼ਾਸਤਰ, ਅਰਥਸ਼ਾਸਤਰ, ਭਾਸ਼ਾਵਾਂ ਅਤੇ ਬੌਧਿਕ ਸੰਪਤੀ ਅਧਿਕਾਰਾਂ ਦੀ ਪੜ੍ਹਾਈ, ਚੋਟੀ ਦੇ ਮੀਡੀਆ ਸੰਸਥਾਨਾਂ ਨਾਲ 8 ਹਫ਼ਤਿਆਂ ਦੀ ਇੰਟਰਨਸ਼ਿਪ, ਵਿਗਿਆਨਕ ਤਰੱਕੀ ਅਤੇ ਜਨ ਸੰਚਾਰ ਵਿਚਕਾਰ ਦੇ ਪਾੜੇ ਨੂੰ ਪੂਰਾ ਕਰਨ ਦੀ ਯੋਗਤਾ, ਲਾਜ਼ਮੀ ਖੋਜ ਪ੍ਰੋਜੈਕਟ ਰਾਹੀਂ ਵਿਸ਼ਲੇਸ਼ਣ ਅਤੇ ਆਲੋਚਨਾਤਮਿਕ ਸੋਚ ਦਾ ਵਿਕਾਸ ਤੇ ਆਧੁਨਿਕ ਮੀਡੀਆ ਸਟੂਡੀਓ, ਰੇਡੀਓ ਸਟੇਸ਼ਨ, ਕੰਪਿਊਟਰ ਲੈਬ, ਸਮਾਰਟ ਕਲਾਸਰੂਮ, ਵਿਸ਼ਾਲ ਲਾਇਬ੍ਰੇਰੀ ਤੇ ਖੇਡ ਸਹੂਲਤਾਂ ਸ਼ਾਮਿਲ ਹਨ |

Ad Position 22
No active advertisement
ਪਿਛਲੀ ਖ਼ਬਰ ਜਗਰਾਉਂ ਪੁਲ ਤੇ ਦਮੋਰੀਆ ਪੁਲ ਸੜਕਾਂ ਅਧੂਰੀਆਂ <br/> ਅਗਲੀ ਖ਼ਬਰ ਭਾਈ ਲਾਲੋ ਜੀ ਭਲਾਈ ਸੇਵਾ ਸੁਸਾਇਟੀ ਵਲੋਂ ਮਨਜੀਤ ਕÏਰ ਸਰੋਏ ਦੀ ਅਗਵਾਈ 'ਚ ਰਾਸ਼ਨ ਵੰਡ ਸਮਾਰੋਹ <br/>
Ad Position 24