27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਨਗਰ ਨਿਗਮ 'ਚ ਵੱਡਾ ਗੋਹਾ ਘਪਲਾ ਬੇਨਕਾਬ <br/>

Ad Position 21
No active advertisement
ਅਜੀਤ ਡੈਸਕ 05-05-2026
ਲੁਧਿਆਣਾ, 4 ਮਈ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਿਚ ਘਪਲੇਬਾਜ਼ੀ ਦੇ ਮਾਮਲੇ ਰੁਕਣ ਦਾ ਨਾਂਅ ਨਹੀਂ ਲੈ ਰਹੇ | ਹੁਣ ਹੈਬੋਵਾਲ ਡੇਅਰੀ ਕੰਪਲੈਕਸ, ਤਾਜਪੁਰ ਰੋਡ ਡੇਅਰੀ ਕੰਪਲੈਕਸ ਤੋਂ ਗੋਹਾ ਚੁੱਕਣ ਅਤੇ ਜੈਨਪੁਰ ਦੇ ਪੁਰਾਣੇ ਕੂੜਾ ਡੰਪ ਨਾਲ ਸੰਬੰਧਿਤ ਇਕ ਹੋਰ ਵੱਡਾ ਘਪਲਾ ਸਾਹਮਣੇ ਆਇਆ ਹੈ, ਜਿਸ ਨੇ ਨਿਗਮ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ | ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਵਲੋਂ ਇਸ ਮਾਮਲੇ ਨੰੂ ਲੈ ਕੇ ਨਿਗਮ ਕਮਿਸ਼ਨਰ ਨੰੂ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਤੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ | ਉਨ੍ਹਾਂ ਖੁਲਾਸਾ ਕੀਤਾ ਕਿ ਨਿਗਮ ਵਲੋਂ ਹੈਬੋਵਾਲ ਡੇਅਰੀ ਕੰਪਲੈਕਸ, ਤਾਜਪੁਰ ਡੇਅਰੀ ਕੰਪਲੈਕਸ ਤੋਂ ਗੋਹਾ ਚੁੱਕਣ ਅਤੇ ਜੈਨਪੁਰ ਦੇ ਪੁਰਾਣੇ ਕੂੜਾ ਡੰਪ ਨੰੂ ਸਾਫ਼ ਕਰਨ ਦਾ ਠੇਕਾ ਇਕੋ ਹੀ ਕੰਪਨੀ ਨੂੰ ਦਿੱਤਾ ਗਿਆ ਹੈ, ਜੋ ਆਪਣੇ ਆਪ ਵਿਚ ਘਪਲੇ ਦੀ ਸੰਭਾਵਨਾ ਨੰੂ ਜਨਮ ਦਿੰਦਾ ਹੈ | ਰਾਕੇਸ਼ ਪਰਾਸ਼ਰ ਨੇ ਦੋਸ਼ ਲਗਾਇਆ ਕਿ ਸੰਬੰਧਿਤ ਕੰਪਨੀ ਵਲੋਂ ਹੈਬੋਵਾਲ ਡੇਅਰੀ ਕੰਪਲੈਕਸ, ਤਾਜਪੁਰ ਡੇਅਰੀ ਕੰਪਲੈਕਸ ਤੋਂ ਚੁੱਕਿਆ ਗਿਆ ਗੋਹਾ ਨਿਯਮਾਂ ਦੇ ਉਲਟ ਜੈਨਪੁਰ ਦੇ ਪੁਰਾਣੇ ਕੂੜਾ ਡੰਪ 'ਤੇ ਹੀ ਸੁੱਟਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਨਾ ਸਿਰਫ਼ ਸਰਕਾਰੀ ਨਿਯਮਾਂ ਦੀ ਉਲੰਘਣਾ ਹੈ, ਸਗੋਂ ਵਾਤਾਵਰਨ ਅਤੇ ਇਲਾਕੇ ਦੇ ਰਹਿਣ ਵਾਲਿਆਂ ਲਈ ਵੀ ਖ਼ਤਰਨਾਕ ਸਾਬਤ ਹੋ ਸਕਦਾ ਹੈ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਇਸ ਪੂਰੇ ਮਾਮਲੇ ਵਿਚ ਕੁੱਝ ਨਿਗਮ ਅਧਿਕਾਰੀਆਂ ਦੀ ਮਿਲੀਭੁਗਤ ਵੀ ਹੋ ਸਕਦੀ ਹੈ, ਜੋ ਠੇਕੇਦਾਰ ਕੰਪਨੀ ਨੰੂ ਫਾਇਦਾ ਪਹੁੰਚਾਉਣ ਲਈ ਅੱਖਾਂ ਬੰਦ ਕਰੀ ਬੈਠੇ ਹਨ | ਉਨ੍ਹਾਂ ਸਵਾਲ ਚੱੁਕਿਆ ਕਿ ਜੈਨਪੁਰ ਕੂੜਾ ਡੰਪ 'ਤੇ ਗੋਹਾ ਸੁੱਟਣ ਦੀ ਆਖਰ ਮਨਜ਼ੂਰੀ ਕਿਸ ਅਧਿਕਾਰੀ ਵਲੋ ਦਿੱਤੀ ਗਈ ਹੈ | ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਕਿਹਾ ਕਿ ਜੇਕਰ ਇਸ ਮਾਮਲੇ ਦੀ ਤੁਰੰਤ ਜਾਂਚ ਨਾ ਹੋਈ ਤਾਂ ਇਹ ਘਪਲਾ ਹੋਰ ਵੀ ਵੱਡੇ ਪੱਧਰ 'ਤੇ ਫੈਲ ਸਕਦਾ ਹੈ | ਉਨ੍ਹਾਂ ਨਿਗਮ ਕਮਿਸ਼ਨਰ ਤੋਂ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਉਚ ਪੱਧਰੀ ਅਤੇ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ 'ਤੇ ਰੋਕ ਲੱਗ ਸਕੇ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ਼ ਯੂਨੀਅਨ ਵਲੋਂ ਸਿੱਖਿਆ ਮੰਤਰੀ ਦੇ ਘਰ ਅੱਗੇ ਧਰਨਾ 17 ਨੂੰ ਅਗਲੀ ਖ਼ਬਰ ਬੀ. ਕੇ. ਯੂ. ਲੱਖੋਵਾਲ ਦਾ ਵਫ਼ਦ ਸਹਿਕਾਰੀ ਸੁਸਾਇਟੀਆਂ ਸਬੰਧੀ ਪੰਜਾਬ ਰਜਿਸਟਰਾਰ ਨੂੰ ਮਿਲੇਗਾ-ਲੱਖੋਵਾਲ <br/>
Ad Position 24