12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਮਾਨਚੈਸਟਰ (ਯੂ.ਕੇ.) ਵਿਚ ਦੂਜੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਵਿਚ 'ਪੰਜਾਬੀ ਬੋਲੀ-ਰਮਜ਼ਾਂ, ਰੁਕਾਵਟਾਂ ਤੇ ਰਾਹ' ਕਿਤਾਬ ਲੋਕ ਅਰਪਣ <br/>

Ad Position 21
No active advertisement
ਅਜੀਤ ਡੈਸਕ 06-05-2026
ਲੁਧਿਆਣਾ, 5 ਮਈ (ਡਾ. ਤਰਲੋਚਨ ਸਿੰਘ)-ਮਾਨਚੈਸਟਰ (ਯੂ.ਕੇ.) ਵਿਚ ਦੂਜੀ ਅੰਤਰ ਰਾਸ਼ਟਰੀ ਪੰਜਾਬੀ ਕਾਨਫਰੰਸ ਵਿਚ ''ਪੰਜਾਬੀ ਬੋਲੀ-ਰਮਜ਼ਾਂ, ਰੁਕਾਵਟਾਂ ਤੇ ਰਾਹ'' ਕਿਤਾਬ ਲੋਕ ਅਰਪਣ ਕੀਤੀ ਗਈ | ਇਸ ਕਿਤਾਬ ਨੂੰ ਡਾ. ਦਲਬੀਰ ਸਿੰਘ ਕਥੂਰੀਆ ਦੀ ਅਗਵਾਈ ਹੇਠ ਵਿਸ਼ਵ ਪੰਜਾਬੀ ਸਭਾ ਵਲੋਂ ਡਾ. ਆਤਮਜੀਤ ਤੇ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਸੰਪਾਦਿਤ ਕੀਤਾ ਹੈ | ਇਸ ਕਾਨਫਰੰਸ ਦਾ ਮੁੱਖ ਭਾਸ਼ਣ ਇਸ ਕਾਨਫਰੰਸ ਦੇ ਪ੍ਰਬੰਧਕ ਤੇ ਲਾਹੌਰ ਤੋਂ ਆਏ ਭੁਲੇਖਾ ਪੱਤਰ ਸਮੂਹ ਦੇ ਮੁੱਖ ਸੰਪਾਦਕ ਮੁਦੱਸਰ ਇਕਬਾਲ ਬੱਟ ਨੇ ਦਿੱਤਾ | ਉਨ੍ਹਾਂ ਦੁਨੀਆ ਭਰ ਵਿਚ ਮਾਂ ਬੋਲੀ ਪੰਜਾਬੀ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਦੇ ਹਵਾਲੇ ਨਾਲ ਪਾਕਿਸਤਾਨ ਵਿਚ ਪੰਜਾਬੀ ਜ਼ਬਾਨ ਬਾਰੇ ਖੁੱਲ੍ਹੀ ਚਰਚਾ ਕੀਤੀ | ਇਸ ਮੌਕੇ ਲਾਹੌਰ ਤੋਂ ਜ਼ਾਹਿਦ ਹਸਨ, ਨਾਰਵੇ ਤੋਂ ਡਾ. ਹਰਜਿੰਦਰ ਸਿੰਘ ਦਿਲਗੀਰ, ਕੈਨੇਡਾ ਤੋਂ ਡਾ. ਦਲਬੀਰ ਸਿੰਘ ਕਥੂਰੀਆ, ਲੰਡਨ ਤੋਂ ਸ਼ਗੁਫਤਾ ਗਿੰਮੀ, ਅਜ਼ਹਰ ਮਹਿਮੂਦ ਚੌਧਰੀ, ਸਾਬਿਰ ਰਜ਼ਾ, ਤਾਰਿਕ ਖੇਤਾਲ, ਮੁਸ਼ਤਾਕ ਲੇਛਾਰੀ, ਨਿਸਾਰ ਮਲਿਕ, ਰਜ਼ੀਆ ਚੌਧਰੀ, ਆਮਿਰ ਮਨਜ਼ੂਰ, ਆਸਿਫ ਸਲੀਮ ਮਿੱਠਾ ਵਰਗੇ ਵੱਡੇ ਲੋਕ ਸ਼ਾਮਿਲ ਹੋਏ | ਇਸ ਮੌਕੇ ''ਲੋਟਸ'' ਮੈਗਜ਼ੀਨ ਬੈਰੂਤ ਦੇ ਮੁੱਖ ਸੰਪਾਦਕ ਤਾਰਿਕ ਮਹਿਮੂਦ ਵੀ ਹਾਜ਼ਰ ਸਨ | ਇਸ ਮੌਕੇ ਸ਼ਗੁਫਤਾ ਗਿੰਨੀ ਵਲੋਂ ਨਾਵਲਕਾਰ ਸਲੀਮ ਖਾਂ ਗਿੰਮੀ ਬਾਰੇ ਸੰਪਾਦਿਤ ਕਿਤਾਬ ਵੀ ਲੋਕ ਅਰਪਣ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਅਰੋੜਾ ਨੇ 11ਵੇਂ ਸੀਸੂ ਕਾਰਪੋਰੇਟ ਟੀ-20 ਟੂਰਨਾਮੈਂਟ ਦੀਆਂ ਜੇਤੂ ਟੀਮਾਂ ਨੂੰ ਇਨਾਮ ਵੰਡੇ <br/> ਅਗਲੀ ਖ਼ਬਰ ਅਕਾਲੀ ਦਲ 'ਵਾਰਿਸ ਪੰਜਾਬ ਦੇ' ਅਤੇ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਾਡੇਸ਼ਨ ਨੇ ਪਾਲੀ ਦੇਤਵਾਲੀਆ ਨਾਲ ਦੁੱਖ ਪ੍ਰਗਟਾਇਆ...
Ad Position 24