ਲੁਧਿਆਣਾ, 5 ਮਈ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਕਾਲਜ ਦੇ ਐਨ.ਐਸ.ਐਸ. ਯੂਨਿਟ ਨੇ ਰਾਸ਼ਟਰੀ ਨਿਰਮਾਣ ਲਈ ਨੌਜਵਾਨਾਂ ਦੇ ਫਰਜ਼, ਹੱਕ ਅਤੇ ਜ਼ਿੰਮੇਵਾਰੀਆਂ ਸੰਬੰਧੀ ਵਿਸ਼ੇਸ਼ ਭਾਸ਼ਨ ਕਰਵਾਇਆ | ਇਸ ਸਮਾਰੋਹ ਦਾ ਮੰਤਵ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਨੈਤਿਕ ਅਤੇ ਰਾਸ਼ਟਰੀ ਫਰਜ਼ਾਂ ਪ੍ਰਤੀ ਜਾਗਰੂਕ ਬਣਾਉਣਾ ਸੀ | ਮੁੱਖ ਭਾਸ਼ਨ ਕਰਤਾ ਵਜੋਂ ਡਾ. ਅਤਿੰਦਰਪਾਲ ਕੌਰ ਨੇ ਜ਼ਿੰਮੇਵਾਰ ਸਮਾਜ ਦੀ ਸਿਰਜਣਾ ਵਿਚ ਨੌਜਵਾਨਾਂ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਗੱਲ ਕੀਤੀ | ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਉਨ੍ਹਾਂ ਦੇ ਫਰਜ਼ਾਂ ਦੇ ਨਾਲ-ਨਾਲ ਹੱਕਾਂ ਬਾਰੇ ਜਾਗਰੂਕ ਹੋਣਾ ਬੜਾ ਲਾਜ਼ਮੀ ਹੈ | ਇਸ ਲਈ ਸਿੱਖਿਆ ਦੇ ਜ਼ਰੀਏ ਬਰਾਬਰੀ ਭਾਈਚਾਰਾ ਅਤੇ ਆਜ਼ਾਦੀ ਲਈ ਯਤਨ ਕਰਨੇ ਚਾਹੀਦੇ ਹਨ | ਐਨ.ਐਸ.ਐਸ. ਵਿਦਿਆਰਥੀਆਂ ਨੇ ਪ੍ਰੇਰਿਤ ਕਰਦਿਆਂ ਡਾ. ਓਪਿੰਦਰਪਾਲ ਕੌਰ ਨੂੰ ਸੰਸਥਾ ਅਤੇ ਦੇਸ਼ ਦੇ ਨਿਰਮਾਣ ਲਈ ਸਜਗ ਹੋਣ ਵਾਸਤੇ ਪ੍ਰੇਰਿਤ ਕੀਤਾ | ਇਸ ਪ੍ਰੋਗਰਾਮ ਦੇ ਸੰਯੋਜਕ ਡਾ. ਲਵਜੀਤ ਕੌਰ ਅਤੇ ਡਾ. ਐਨਾ ਗੋਇਲ ਸਨ |