12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਢੰਡਾਰੀ ਕਲਾਂ ਉਦਯੋਗਿਕ ਵਿਕਾਸ ਦੀ ਰੀੜ੍ਹ ਦੀ ਹੱਡੀ ਜਾਂ ਅਣਗੌਲਿਆਂ ਮਜ਼ਦੂਰਾਂ ਦਾ ਗੜ੍ਹ? <br/>

Ad Position 21
No active advertisement
ਅਜੀਤ ਡੈਸਕ 06-05-2026
ਜਸਵੀਰ ਸਿੰਘ ਬੰਗਾ
ਢੰਡਾਰੀ ਕਲਾਂ/ਲੁਧਿਆਣਾ, 5 ਮਈ-ਲੁਧਿਆਣਾ ਦਾ ਢੰਡਾਰੀ ਕਲਾਂ ਇਲਾਕਾ ਪੰਜਾਬ ਦੀ ਆਰਥਿਕਤਾ ਵਿਚ ਅਹਿਮ ਯੋਗਦਾਨ ਪਾਉਂਦਾ ਹੈ, ਪਰ ਇੱਥੋਂ ਦੀਆਂ ਉਦਯੋਗਿਕ ਇਕਾਈਆਂ 'ਚ ਦਿਨ-ਰਾਤ ਪਸੀਨਾ ਵਹਾਉਣ ਵਾਲੇ ਵੱਡੀ ਗਿਣਤੀ ਵਿਚ ਮਜ਼ਦੂਰਾਂ ਦੀ ਜ਼ਿੰਦਗੀ ਅੱਜ ਵੀ ਵੱਡੀਆਂ ਚੁਣੌਤੀਆਂ ਨਾਲ ਘਿਰੀ ਹੋਈ ਹੈ | ਪਿਛਲੇ ਇਕ ਸਾਲ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਢੰਡਾਰੀ ਕਲਾਂ ਅਤੇ ਇਸ ਦੇ ਨਾਲ ਲੱਗਦੇ ਇਲਾਕੇ ਲੁੱਟ-ਖੋਹ ਦੀਆਂ ਵਾਰਦਾਤਾਂ ਲਈ ਸੁਰਖ਼ੀਆਂ ਵਿਚ ਰਹੇ ਹਨ | ਅਕਸਰ ਦੇਖਿਆ ਗਿਆ ਹੈ ਕਿ ਲੁਟੇਰਿਆਂ ਵਲੋਂ ਰਾਤ ਦੀ ਸ਼ਿਫ਼ਟ ਤੋਂ ਪਰਤ ਰਹੇ ਜਾਂ ਸਵੇਰੇ ਤੜਕਸਾਰ ਕੰਮ 'ਤੇ ਜਾਣ ਵਾਲੇ ਮਜ਼ਦੂਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾਂਦਾ ਹੈ | ਹਾਲ ਹੀ ਦੇ ਮਹੀਨਿਆਂ ਵਿਚ ਪੁਲਿਸ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਪੀ.ਸੀ.ਆਰ. ਗਸ਼ਤ 'ਚ 20-30 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ ਅਤੇ ਉਕਤ ਇਲਾਕੇ ਦੇ ਮੁੱਖ ਚੌਕਾਂ 'ਤੇ ਸੀ.ਸੀ. ਟੀਵੀ ਕੈਮਰਿਆਂ ਦੀ ਨਿਗਰਾਨੀ ਵਧਾਈ ਗਈ ਹੈ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਇਲਾਕੇ ਦੀਆਂ ਅੰਦਰੂਨੀ ਅਤੇ ਹਨੇ੍ਹਰੀਆਂ ਗਲੀਆਂ, ਜਿੱਥੇ ਸਟਰੀਟ ਲਾਈਟਾਂ ਨਹੀਂ ਲੱਗੀਆਂ ਹੋਈਆਂ ਹਨ, ਵਿਚ ਅਜੇ ਵੀ ਮਜ਼ਦੂਰ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ | ਮਜ਼ਦੂਰ ਯੂਨੀਅਨਾਂ ਅਨੁਸਾਰ ਇਨ੍ਹਾਂ ਇਲਾਕਿਆਂ 'ਚ ਰੋਜ਼ਾਨਾ ਕਈ ਅਜਿਹੀਆਂ ਵਾਰਦਾਤਾਂ ਹੁੰਦੀਆਂ ਹਨ, ਜੋ ਕਿ ਪੁਲਿਸ ਰਿਕਾਰਡ ਤੱਕ ਪਹੁੰਚ ਹੀ ਨਹੀਂ ਪਾਉਂਦੀਆਂ | ਅਜਿਹੇ ਹਾਲਾਤਾਂ 'ਚ ਰੋਜ਼ੀ-ਰੋਟੀ ਕਮਾਉਣ ਲਈ ਬਾਹਰੀ ਸੂਬਿਆਂ ਤੋਂ ਆਏ ਇਨ੍ਹਾਂ ਕਾਮਿਆਂ ਵਲੋਂ ਬੇਸ਼ੱਕ ਦਿਨ-ਰਾਤ ਮਿਹਨਤ ਕਰਨ 'ਚ ਕੋਈ ਕਸਰ ਨਹੀਂ ਛੱਡੀ ਜਾਂਦੀ ਹੈ, ਪਰ ਜਦੋਂ ਪੂਰਾ ਮਹੀਨਾ ਕੰਮ ਕਰਨ 'ਤੇ ਮਿਹਨਤਾਨਾ ਮਿਲਦਾ ਹੈ ਤਾਂ ਇਨ੍ਹਾਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਇਹ ਦਸਾਂ ਨਹੰੁਆਂ ਦੀ ਕਮਾਈ ਉਨ੍ਹਾਂ ਦੇ ਘਰ ਤੱਕ ਪਹੁੰਚੇਗੀ ਵੀ ਜਾਂ ਰਾਹ ਵਿਚ ਹੀ ਲੁਟੇਰਿਆਂ ਵਲੋਂ ਲੱੁਟ ਲਈ ਜਾਏਗੀ | ਸਥਾਨਕ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਨ੍ਹਾਂ ਦੀ ਸੁਰੱਖਿਆ ਵੱਲ ਧਿਆਨ ਦਿੱਤਾ ਜਾਵੇ | ਦੂਜੇ ਪਾਸੇ ਢੰਡਾਰੀ ਕਲਾਂ ਦੇ 'ਵੇਹੜਿਆਂ' ਵਿਚ ਰਹਿਣ ਵਾਲੇ ਮਜ਼ਦੂਰਾਂ ਦੀ ਹਾਲਤ ਬਹੁਤ ਹੀ ਚਿੰਤਾਜਨਕ ਹੈ | ਇਕ ਅੰਦਾਜ਼ੇ ਮੁਤਾਬਿਕ ਇੱਥੇ 10*10 ਦੇ ਇਕ ਛੋਟੇ ਜਿਹੇ ਕਮਰੇ ਵਿਚ 4 ਤੋਂ 6 ਮਜ਼ਦੂਰ ਰਹਿਣ ਲਈ ਮਜਬੂਰ ਹਨ, ਜਿੱਥੇ ਜੀਵਨ ਜਿਊਣ ਲਈ ਬੁਨਿਆਦੀ ਸਹੂਲਤਾਂ ਦੀ ਵੱਡੀ ਘਾਟ ਹੈ | ਪਾਣੀ ਦੀ ਨਿਕਾਸੀ ਦਾ ਪ੍ਰਬੰਧ ਮਾੜਾ ਹੋਣ ਕਾਰਨ ਗਲੀਆਂ 'ਚ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ, ਜੋ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ | ਉਦਯੋਗਿਕ ਖੇਤਰ ਹੋਣ ਕਾਰਨ ਇੱਥੋਂ ਦਾ ਜ਼ਮੀਨੀ ਪਾਣੀ ਵੀ ਕਾਫ਼ੀ ਹੱਦ ਤੱਕ ਦੂਸ਼ਿਤ ਹੋ ਚੁੱਕਾ ਹੈ, ਜਿਸ ਕਾਰਨ ਇਸ ਇਲਾਕੇ 'ਚ ਰਹਿਣ ਵਾਲੇ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਪੇਟ ਅਤੇ ਚਮੜੀ ਦੇ ਰੋਗਾਂ ਦਾ ਸ਼ਿਕਾਰ ਹੋ ਰਹੇ ਹਨ | ਜੇਕਰ ਅਸੀਂ ਚਾਹੁੰਦੇ ਹਾਂ ਕਿ ਲੁਧਿਆਣਾ ਦੀ ਸਨਅਤ ਤਰੱਕੀ ਕਰੇ, ਤਾਂ ਸਥਾਨਕ ਪ੍ਰਸ਼ਾਸਨ ਨੂੰ ਇਸ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਅਤੇ ਸਿਹਤ ਵੱਲ ਧਿਆਨ ਦੇਣਾ ਪਵੇਗਾ | ਸਿਰਫ਼ ਪੁਲਿਸ ਗਸ਼ਤ ਵਧਾਉਣਾ ਹੀ ਕਾਫ਼ੀ ਨਹੀਂ, ਸਗੋਂ ਇਲਾਕੇ ਵਿਚ ਸਟਰੀਟ ਲਾਈਟਾਂ ਦਾ ਪ੍ਰਬੰਧ ਅਤੇ ਸਾਫ਼-ਸਫ਼ਾਈ ਦੇ ਬੁਨਿਆਦੀ ਢਾਂਚੇ ਵਿਚ ਸੁਧਾਰ ਕਰਨਾ ਵੀ ਸਮੇਂ ਦੀ ਮੁੱਖ ਲੋੜ ਹੈ |

Ad Position 22
No active advertisement
ਪਿਛਲੀ ਖ਼ਬਰ 30 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਕੀਤਾ ਕਾਬੂ ਅਗਲੀ ਖ਼ਬਰ ਪੀ.ਏ.ਯੂ. 'ਚ ਐਨ.ਐਸ.ਐਸ. ਨਾਲ ਜੁੜੇ ਵਿਦਿਆਰਥੀਆਂ ਲਈ ਵਿਸ਼ੇਸ਼ ਭਾਸ਼ਨ ਹੋਇਆ <br/>
Ad Position 24