12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

30 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਕੀਤਾ ਕਾਬੂ

Ad Position 21
No active advertisement
ਅਜੀਤ ਡੈਸਕ 06-05-2026

ਸੜੋਆ, 5 ਮਈ (ਹਰਮੇਲ ਸਹੂੰਗੜਾ)-ਏ.ਐਸ.ਆਈ ਗਗਨਦੀਪ ਸਿੰਘ ਚੌਕੀ ਇੰਚਾਰਜ ਸੜੋਆ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹੌਲਦਾਰ ਜਸਵਿੰਦਰ ਸਿੰਘ, ਕਾਂਸਟੇਬਲ ਨਵਪ੍ਰੀਤ ਸਿੰਘ, ਕਾਂਸਟੇਬਲ ਹਰਪ੍ਰੀਤ ਸਿੰਘ ਪੁਲਿਸ ਪਾਰਟੀ ਸਮੇਤ ਥਾਣਾ ਪੋਜੇਵਾਲ ਤੋਂ ਕੁਲਪੁਰ ਹੁੰਦੇ ਹੋਏ ਪਿੰਡ ਸੜੋਆ ਤੋਂ ਵਾਪਸ ਥਾਣਾ ਪੋਜੇਵਾਲ ਨੂੰ ਜਾ ਰਹੇ ਸੀ ਤਾਂ ਪੁਲਿਸ ਪਾਰਟੀ ਜਦੋਂ ਪਿੰਡ ਸੜੋਆ ਦੇ ਭੱਠੇ ਕੋਲ ਪਹੁੰਚੀ ਤਾਂ ਇੱਕ ਮੋਨਾ ਨੌਜਵਾਨ ਪਿੰਡ ਕੁੱਕੜ ਮਾਜਰੇ ਦੀ ਸਾਈਡ ਤੋਂ ਪੈਦਲ ਆਉਂਦਾ ਦਿਖਾਈ ਦਿੱਤਾ | ਸਾਹਮਣੇ ਆਉਂਦੀ ਪੁਲਿਸ ਨੂੰ ਦੇਖ ਕੇ ਯਕਦਮ ਸੱਜੇ ਹੱਥ ਨਾਲ ਆਪਣੀ ਪਹਿਨੀ ਹੋਈ ਜੀਨ ਦੀ ਪੈਂਟ ਦੀ ਸੱਜੀ ਜੇਬ ਵਿਚੋਂ ਇੱਕ ਪਾਰਦਰਸ਼ੀ ਲਿਫਾਫੀ ਪਲਾਸਟਿਕ ਦੀ ਕੱਢ ਕੇ ਸੜਕ ਦੇ ਕਿਨਾਰੇ ਸੁੱਟ ਦਿੱਤੀ ਤੇ ਆਪ ਤੇਜ਼ੀ ਨਾਲ ਪਿੱਛੇ ਮੁੜਨ ਲੱਗਾ ਹੌਲਦਾਰ ਨੇ ਸਮੇਤ ਪੁਲਿਸ ਪਾਰਟੀ ਦੀ ਮਦਦ ਨਾਲ ਕਾਬੂ ਕਰਕੇ ਅਤੇ ਸੁੱਟੀ ਹੋਈ ਪਲਾਸਟਿਕ ਦੀ ਪਾਰਦਰਸੀ ਲਿਫਾਫੀ ਬਾਰੇ ਪੁੱਛਿਆ ਜਿਸ ਨੇ ਉਸ ਨੇ ਕਿਹਾ ਕਿ ਇਸ ਵਿੱਚ ਹੈਰੋਇਨ ਹੈ ਅਤੇ ਫੜੇ ਹੋਏ ਵਿਅਕਤੀ ਨੇ ਆਪਣਾ ਨਾਂ ਮਨੀਸ਼ ਕੁਮਾਰ ਪੁੱਤਰ ਨਿਰਮਲ ਦਾਸ ਵਾਸੀ ਘਾਗੋਂ ਰੋੜਾਂਵਾਲੀ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੱਸਿਆ | ਪੁਲਿਸ ਵੱਲੋਂ ਸੁੱਟੀ ਹੋਈ ਲਿਫਾਫੀ ਨੂੰ ਚੈੱਕ ਕਰਨ ਤੇ ਉਸ ਵਿਚੋਂ 30 ਗ੍ਰਾਮ ਹੈਰੋਇਨ ਸਮੇਤ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਗਿ੍ਫ਼ਤਾਰ ਕੀਤੇ ਵਿਅਕਤੀ ਮਨੀਸ਼ ਕੁਮਾਰ ਵਿਰੋਧ ਐਨ.ਡੀ.ਪੀ.ਐਸ ਐਕਟ ਤਹਿਤ ਥਾਣਾ ਪੋਜੇਵਾਲ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਨਵਾਂਸ਼ਹਿਰ 'ਚ ਕਾਂਗਰਸੀ ਕੌਂਸਲਰ ਚੇਤ ਰਾਮ ਭਾਜਪਾ 'ਚ ਹੋਏ ਸ਼ਾਮਿਲ ਅਗਲੀ ਖ਼ਬਰ ਢੰਡਾਰੀ ਕਲਾਂ ਉਦਯੋਗਿਕ ਵਿਕਾਸ ਦੀ ਰੀੜ੍ਹ ਦੀ ਹੱਡੀ ਜਾਂ ਅਣਗੌਲਿਆਂ ਮਜ਼ਦੂਰਾਂ ਦਾ ਗੜ੍ਹ? <br/>
Ad Position 24