16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਭਾਜਪਾ ਘੰਟਾਘਰ ਮੰਡਲ ਦੇ ਪ੍ਰਧਾਨ ਚਿਰਾਗ ਅਰੋੜਾ ਨੇ ਕੀਤਾ ਆਪਣੀ ਟੀਮ ਦਾ ਐਲਾਨ

Ad Position 21
No active advertisement
ਭਾਜਪਾ ਘੰਟਾਘਰ ਮੰਡਲ ਦੀ ਮੰਡਲ ਪ੍ਰਧਾਨ ਚਿਰਾਗ ਅਰੋੜਾ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਮੌਜੂਦ ਪ੍ਰਵੀਨ ਬਾਂਸਲ, ਜਤਿੰਦਰ ਮਿੱਤਲ ਤੇ ਹੋਰ | ਤਸਵੀਰ : ਸੇਵਕ ਸਿੰਘ <br/> 13-05-2026
ਲੁਧਿਆਣਾ, 12 ਮਈ (ਭੁਪਿੰਦਰ ਸਿੰਘ ਬੈਂਸ)-ਭਾਜਪਾ ਘੰਟਾਘਰ ਮੰਡਲ/ਸਰਕਲ ਦੇ ਪ੍ਰਧਾਨ ਚਿਰਾਗ ਅਰੋੜਾ ਨੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਵਿਧਾਨ ਸਭਾ ਪ੍ਰਭਾਰੀ ਮਹੇਸ਼ ਦੱਤ ਸ਼ਰਮਾ ਅਤੇ ਮੰਡਲ ਪ੍ਰਭਾਰੀ ਦੀ ਸਹਿਮਤੀ ਨਾਲ ਘੰਟਾਘਰ ਮੰਡਲ ਦੀ ਨਵੀਂ ਟੀਮ ਦਾ ਐਲਾਨ ਕੀਤਾ | ਇਸ ਮੌਕੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਮਿੱਤਲ, ਸਾਬਕਾ ਜ਼ਿਲ੍ਹਾ ਪ੍ਰਧਾਨ ਪਰਵੀਨ ਬਾਂਸਲ, ਰਾਜਿੰਦਰ ਖਤਰੀ, ਜ਼ਿਲ੍ਹਾ ਮੀਤ ਪ੍ਰਧਾਨ ਮਹੇਸ਼ ਸ਼ਰਮਾ, ਹਰਸ਼ ਸ਼ਰਮਾ ਅਤੇ ਮਨੋਜ ਚੌਹਾਨ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਮੰਡਲ ਦੀ ਨਵੀਂ ਟੀਮ ਵਿਚ ਚਰਨਪ੍ਰੀਤ ਸਿੰਘ ਰਿੰਪਾ, ਸਤਪਾਲ ਡਾਬੀ, ਨਰੇਸ਼ ਗੋਗਨਾ, ਵਿਕਾਸ ਗੁਪਤਾ, ਮੁਕੇਸ਼ ਚੌਹਾਨ, ਰਾਧਾ ਸ਼ਿਆਮ ਅਤੇ ਪ੍ਰੀਤਪਾਲ ਸਿੰਘ ਰੰਧਾਵਾ ਨੂੰ ਮੰਡਲ ਦੇ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ | ਸਾਹਿਲ ਸ਼ਰਮਾ ਅਤੇ ਕਰਨ ਗੁਪਤਾ ਨੂੰ ਮੰਡਲ ਦੇ ਮਹਾਮੰਤਰੀ ਦੀ ਜ਼ਿੰਮੇਵਾਰੀ ਸੌਂਪੀ ਗਈ | ਇਸ ਤੋਂ ਇਲਾਵਾ ਸ਼ਿਲਪਾ ਤਾਂਗੜੀ, ਮਿੰਟੂ ਜੁਨੇਜਾ, ਵਿਸ਼ਵ ਬੰਧੂ, ਲਲਿਤ ਜੈਨ, ਸੁਖਵਿੰਦਰ ਸਿੰਘ, ਰੋਹਿਤ, ਅਤੁਲ ਸ਼ਰਮਾ, ਹਰਸ਼ ਕੁਮਾਰ ਅਤੇ ਤਾਰਾ ਚੰਦ ਨੂੰ ਮੰਡਲ ਸਕੱਤਰ ਬਣਾਇਆ ਗਿਆ | ਪੰਕਜ ਯਾਦਵ ਨੂੰ ਖ਼ਜ਼ਾਨਚੀ, ਹਰਸ਼ ਜੈਨ ਨੂੰ ਪੈੱ੍ਰਸ ਸਕੱਤਰ, ਗੁਲਸ਼ਨ ਅਰਨੇਜਾ ਅਤੇ ਪ੍ਰਮੋਦ ਕੁਮਾਰ ਨੂੰ ਸੋਸ਼ਲ ਮੀਡੀਆ ਸਕੱਤਰ ਨਿਯੁਕਤ ਕੀਤਾ ਗਿਆ | ਰਾਘਵ ਭੋਲਾ ਨੂੰ ਆਈ.ਟੀ. ਸੈਲ ਦਾ ਕੋਆਰਡੀਨੇਟਰ, ਬਲਵਿੰਦਰ ਸਿੰਘ ਨੂੰ ਐਸ.ਸੀ. ਮੋਰਚਾ ਦਾ ਪ੍ਰਧਾਨ, ਮੰਗਲ ਸਿੰਘ ਸੈਣੀ ਨੂੰ ਓ.ਬੀ.ਸੀ. ਮੋਰਚਾ ਦਾ ਪ੍ਰਧਾਨ ਅਤੇ ਹੈਨੀ ਦਿਲਾਵਰ ਨੂੰ ਯੂਵਾ ਮੋਰਚਾ ਦਾ ਪ੍ਰਧਾਨ ਬਣਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਨਨਕਾਣਾ ਸਾਹਿਬ ਸਕੂਲ ਦੇ 10ਵੀਂ ਦੇ ਨਤੀਜੇ 'ਚ ਲੜਕੀਆਂ ਨੇ ਮਾਰੀਆਂ ਮੱਲਾਂ ਅਗਲੀ ਖ਼ਬਰ ਦਾਜ ਖ਼ਾਤਰ ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਮਾਮਲਿਆਂ 'ਚ ਸਹੁਰੇ ਪਰਿਵਾਰ ਦੇ ਮੈਂਬਰਾਂ ਖ਼ਿਲਾਫ਼ ਕੇਸ ਦਰਜ
Ad Position 24