ਲੁਧਿਆਣਾ, 12 ਮਈ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਵਿਖੇ ਆਰਤੀ ਚੌਕ ਤੋਂ ਘੁਮਾਰ ਮੰਡੀ 'ਫ਼ਤਹਿ ਮਾਰਚ' ਦੇ ਪਹੁੰਚਣ 'ਤੇ ਘੁਮਾਰ ਮੰਡੀ ਦੁਕਾਨਦਾਰ ਐਸੋਸੀਏਸ਼ਨ ਨੇ ਫੁੱਲਾਂ ਦੀ ਵਰਖਾ ਕਰਕੇ ਹਾਰ ਪਾ ਕੇ ਮਠਿਆਈਆਂ ਵੰਡ ਕੇ ਮਾਤਾ ਨੰਦ ਕੌਰ ਗੁਰਦੁਆਰਾ ਸਾਹਿਬ ਵਿਖੇ ਭਰਵਾਂ ਸਵਾਗਤ ਕੀਤਾ ਗਿਆ¢ ਇਸ ਤੋਂ ਪਹਿਲਾਂ ਇਆਲੀ ਚੌਕ, ਆਈ.ਟੀ.ਬੀ.ਪੀ. ਅਤੇ ਵੇਰਕਾ ਮਿਲਕ ਪਲਾਂਟ ਵਲੋਂ ਸੰਗਤਾਂ ਨੂੰ ਠੰਢਾ ਮਿੱਠਾ ਦੁੱਧ ਛਕਾਇਆ ਗਿਆ¢ ਇਸ ਸਮੇਂ ਫ਼ਤਹਿ ਮਾਰਚ ਦੀ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਨਿਹੰਗ ਮੁਖੀ ਬਾਬਾ ਬਲਵਿੰਦਰ ਸਿੰਘ, ਬਾਬਾ ਸੁਖਵੀਰ ਸਿੰਘ, ਕÏਮੀ ਪ੍ਰਧਾਨ ਫਾੳਾੂਡੇਸ਼ਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਸਰਪ੍ਰਸਤ ਮਲਕੀਤ ਸਿੰਘ ਦਾਖਾ ਕਰ ਰਹੇ ਸਨ | ਇਸ ਸਮੇਂ ਸ੍ਰੀ ਬਾਵਾ ਨੇ ਕਿਹਾ ਕਿ ਮਹਾਨ ਯੋਧੇ, ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਜੋ ਗÏਰਵਮਈ ਇਤਿਹਾਸ ਸਿਰਜਿਆ, ਉਹ ਸਭ ਦਾ ਸਿਰ ਉੱਚਾ ਕਰਦਾ ਹੈ¢ ਉਨ੍ਹਾਂ ਕਿਹਾ ਕਿ 12 ਮਈ ਨੂੰ ਚੱਪੜਚਿੜੀ ਦੇ ਮੈਦਾਨ ਵਿਚ ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖ਼ਾਨ ਦਾ ਖ਼ਾਤਮਾ ਕਰਕੇ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ¢ ਬਾਜ਼ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਬਣਾਇਆ ¢ ਉਨ੍ਹਾਂ ਕਿਹਾ ਕਿ ਮਹਾਨ ਯੋਧੇ ਜਰਨੈਲਾਂ ਦਾ ਜੀਵਨ ਸਾਨੂੰ ਹੱਕ ਸੱਚ ਲਈ ਲੜਨ ਦੀ ਪ੍ਰੇਰਨਾ ਦਿੰਦਾ ਹੈ ¢ ਇਸ ਤੋਂ ਬਾਅਦ ਮਾਰਚ ਦਾ ਸਵਾਗਤ ਗੁਰਦੁਆਰਾ ਦੁੱਖ ਨਿਵਾਰਨ, ਗੁਰਦੁਆਰਾ ਸ਼ਹੀਦਾਂ ਵਿਖੇ ਅਤੇ ਵੱਖ-ਵੱਖ ਸੰਸਥਾਵਾਂ ਵਲੋਂ ਕੀਤਾ ਗਿਆ¢ ਇਸ ਫ਼ਤਹਿ ਮਾਰਚ ਦੇ ਲੁਧਿਆਣਾ ਵਿਖੇ ਪਹੁੰਚਣ ਸਮੇਂ ਭੁਪਿੰਦਰ ਸਿੰਘ ਭਿੰਦਾ ਪ੍ਰਧਾਨ ਅਕਾਲੀ ਦਲ ਲੁਧਿਆਣਾ, ਘੁਮਾਰ ਮੰਡੀ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਰਣਜੋਧ ਸਿੰਘ, ਪਰਮਜੀਤ ਸਿੰਘ ਵਾਲੀਆ, ਪ੍ਰੀਤਮ ਸਿੰਘ ਭਾਟੀਆ, ਦਿਲਪ੍ਰੀਤ ਸਿੰਘ, ਅਨੂਪ ਸਿੰਘ ਵਾਲੀਆ, ਡਾ. ਦੱਤਾ, ਪਿ੍ਤਪਾਲ ਸਿੰਘ, ਅਮਰਜੀਤ ਸਿੰਘ ਵਿੱਕੀ, ਰਘਵੀਰ ਸਿੰਘ ਗਰੇਵਾਲ, ਜਸਵੀਰ ਸਿੰਘ ਗਰੇਵਾਲ, ਗੁਰਦੇਵ ਸਿੰਘ ਲਾਪਰਾਂ, ਅਮਰਜੀਤ ਸਿੰਘ ਟਿੱਕਾ, ਗੁਰਵੀਰ ਸਿੰਘ ਗਰੇਵਾਲ, ਹਰਦੀਪ ਸਿੰਘ, ਸੋਨੀਆ ਅਰੋੜਾ, ਚਰਨ ਸਿੰਘ ਜੋਧਾਂ, ਗੁਰਦੀਪ ਸਿੰਘ ਲੀਲ, ਜਥੇਦਾਰ ਨਛੱਤਰ ਸਿੰਘ ਸਿੱਧੂ, ਸੰਦੀਪ ਸਿੰਘ ਖੋਸਾ, ਜਥੇਦਾਰ ਚਰਨ ਸਿੰਘ, ਮਾਸਟਰ ਬਲਰਾਜ ਸਿੰਘ, ਰਘਬੀਰ ਸਿੰਘ ਸਾਬਕਾ ਪੁਲਿਸ ਅਫ਼ਸਰ, ਦਵਿੰਦਰ ਸਿੰਘ ਮਾਨ, ਜਗਤਾਰ ਸਿੰਘ ਐਤੀਆਣਾ, ਜਸਵਿੰਦਰ ਸਿੰਘ ਖੱਟੜ, ਭਾਈ ਕੁਲਦੀਪ ਸਿੰਘ ਆਦਿ ਸੰਗਤ ਨੇ ਫੁੱਲਾਂ ਦੀ ਵਰਖਾ ਕਰਦਿਆਂ ਮਠਿਾਈਆਂ ਵੰਡ ਕੇ ਸਵਾਗਤ ਕੀਤਾ¢