14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਡੀ.ਏ.ਵੀ. ਪਬਲਿਕ ਸਕੂਲ ਦਾ ਸੀ.ਬੀ.ਐਸ.ਈ. ਬਾਰ੍ਹਵੀਂ ਦੀ ਪ੍ਰੀਖਿਆ 'ਚ ਸ਼ਾਨਦਾਰ ਪ੍ਰਦਰਸ਼ਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਫੁੱਲਾਂਵਾਲ, 15 ਮਈ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ (ਪੱਖੋਵਾਲ ਸੜਕ) ਸਥਿਤ ਡੀ.ਏ.ਵੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ. ਬਾਰ੍ਹਵੀਂ ਜਮਾਤ ਦੀ ਪ੍ਰੀਖਿਆ (2025-26) ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਨ੍ਹਾਂ ਵਿਚ ਹਿਊਮਨਿਟੀ ਵਿਚ ਦਿਵਿਆ ਜੈਨ 98 ਪ੍ਰਤੀਸ਼ਤ ਨਾਲ ਪਹਿਲਾ, ਅੰਮਿ੍ਤ ਕੌਰ 97.4 ਪ੍ਰਤੀਸ਼ਤ ਦੂਜਾ, ਕਨਿਸ਼ਕਾ ਸ਼ਰਮਾ 97.2 ਪ੍ਰਤੀਸ਼ਤ ਅਤੇ ਤੇਜਸ ਸਹਿਗਲ 97.2 ਪ੍ਰਤੀਸ਼ਤ ਨਾਲ ਤੀਜੇ ਸਥਾਨ ਤੇ ਰਹੇ | ਕਾਮਰਸ ਵਿਚ ਭਵਯ ਨਰੂਲਾ 97.6 ਪ੍ਰਤੀਸ਼ਤ ਨਾਲ ਪਹਿਲੇ, ਗੁਰਨੀਤ ਕੌਰ 96.6 ਪ੍ਰਤੀਸ਼ਤ, ਹਿਮਾਂਸ਼ੀ ਨਾਰੰਗ 96.6 ਪ੍ਰਤੀਸ਼ਤ, ਸੁਖਮਨ ਕੌਰ 96.6 ਪ੍ਰਤੀਸ਼ਤ, ਸੁਪ੍ਰੀਮਪਾਲ ਸਿੰਘ 96.6 ਪ੍ਰਤੀਸ਼ਤ ਨਾਲ (ਸਾਰੇ ਦੂਜੇ)ੇ, ਯੁਵਰਾਜ ਸਿੰਗਲਾ 96.4 ਪ੍ਰਤੀਸ਼ਤ ਨਾਲ ਤੀਜੇ ਸਥਾਨ ਤੇ ਰਹੇ | ਨਾਨ ਮੈਡੀਕਲ ਵਿਚ ਮੌਲੀ ਸਿੰਗਲਾ 93.6 ਪ੍ਰਤੀਸ਼ਤ ਨਾਲ ਪਹਿਲੇ, ਲਾਰਿਆ ਸੂਦ 91.2 ਪ੍ਰਤੀਸ਼ਤ ਦੂਜੇ ਗ਼ੌਰੀ 89.8 ਪ੍ਰਤੀਸ਼ਤ ਤੀਜੇ ਅਤੇ ਇਸੇ ਤਰ੍ਹਾਂ ਮੈਡੀਕਲ ਵਿਚ ਪਿੰਕਲ ਨਾਇਕ 94 ਪ੍ਰਤੀਸ਼ਤ ਨਾਲ ਪਹਿਲੇ, ਮਾਨਿਆ ਮੱਕੜ 92.4 ਪ੍ਰਤੀਸ਼ਤ ਦੂਜੇ ਅਤੇ ਮਾਨਿਆ ਪੁਰੀ 92.2 ਪ੍ਰਤੀਸ਼ਤ ਨਾਲ ਤੀਜੇ ਸਥਾਨ ਤੇ ਰਹੇ | ਇਸ ਪ੍ਰੀਖਿਆ ਵਿਚ 252 ਵਿਦਿਆਰਥੀਆਂ ਨੇ ਭਾਗ ਲਿਆ ਅਤੇ 55 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਅਤੇ ਇਸ ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਪਿ੍ੰਸੀਪਲ ਡਾ. ਸਤਵੰਤ ਕੌਰ ਭੁੱਲਰ ਨੇ ਸਾਰੀਆਂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਸਫਲਤਾ 'ਤੇ ਵਧਾਈ ਦਿੱਤੀ ਅਤੇ ਅਧਿਆਪਕਾਂ ਦੇ ਸਮਰਪਣ ਅਤੇ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸੈਕਰਡ ਸੋਲ ਕਾਨਵੈਂਟ ਸਕੂਲ ਵਲੋਂ ਸੀ.ਬੀ.ਐਸ.ਈ. 12ਵੀਂ ਦੀ ਪ੍ਰੀਖਿਆ 'ਚ ਸ਼ਾਨਦਾਰ ਨਤੀਜੇ <br/> ਅਗਲੀ ਖ਼ਬਰ ਐਸ.ਆਰ.ਐਸ.ਡੀ. ਵਿੱਦਿਆ ਮੰਦਰ ਦਾ 10ਵੀਂ ਕਲਾਸ ਦਾ ਨਤੀਜਾ ਸ਼ਾਨਦਾਰ <br/>
Ad Position 24