13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਭਾਰਤੀ ਜਨਤਾ ਪਾਰਟੀ ਦੀ ਨਵੀਂ ਮਹਿਲਾ ਟੀਮ ਨੇ ਲੁਧਿਆਣਾ ਦੀ ਸਿਆਸਤ ’ਚ ਛੇੜੀ ਨਵੀਂ ਚਰਚਾ ਕੀ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਮਹਾਂਨਗਰ ਦੀਆਂ 6 ਸ਼ਹਿਰੀ ਸੀਟਾਂ ’ਚੋਂ ਕਿਸੇ ਇਕ ’ਤੇ ਮਹਿਲਾ ਨੂੰ ਉਮੀਦਵਾਰ ਬਣਾਏਗੀ ਭਾਰਤੀ ਜਨਤਾ ਪਾਰਟੀ ?

ਲੁਧਿਆਣਾ, 13 ਸਤੰਬਰ (ਭੁਪਿੰਦਰ ਸਿੰਘ ਬੈਂਸ)-ਪੰਜਾਬ ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਦੀ ਨਵੀਂ ਟੀਮ ਦੇ ਐਲਾਨ ਨਾਲ ਲੁਧਿਆਣਾ ਦੀ ਸਿਆਸਤ ਵਿਚ ਇਕ ਨਵਾਂ ਸਵਾਲ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿ ਕੀ ਭਾਰਤੀ ਜਨਤਾ ਪਾਰਟੀ 2027 ਦੀਆਂ ਵਿਧਾਨਸਭਾ ਚੋਣਾਂ ਵਿਚ ਲੁਧਿਆਣਾ ਦੀਆਂ 6 ਸ਼ਹਿਰੀ ਸੀਟਾਂ ਵਿਚੋਂ ਕਿਸੇ ਇਕ ’ਤੇ ਮਹਿਲਾ ਆਗੂ ਨੂੰ ਉਮੀਦਵਾਰ ਬਣਾ ਕੇ ਚੋਣ ਮੈਦਾਨ ਵਿਚ ਉਤਾਰੇਗੀ ? ਇਸ ਚਰਚਾ ਨੂੰ ਉਸ ਸਮੇਂ ਹੋਰ ਬਲ ਮਿਲਿਆ ਹੈ, ਜਦੋਂ ਪੰਜਾਬ ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਦੀ ਨਵੀਂ 31 ਮੈਂਬਰੀ ਟੀਮ ਵਿਚ ਲੁਧਿਆਣਾ ਨਾਲ ਸੰਬੰਧਿਤ 3 ਮਹਿਲਾ ਆਗੂਆਂ ਨੂੰ ਅਹਿਮ ਸੂਬਾਈ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ।

Ad Position 21
repet_subhas-goyals [Copy P29]
ਰਾਸ਼ੀ ਅਗਰਵਾਲ, ਡਾ. ਕਨਿਕਾ ਜਿੰਦਲ, ਸ਼ੀਨੂ ਚੁੱਘ 14-09-2026
ਲੁਧਿਆਣਾ, 13 ਸਤੰਬਰ (ਭੁਪਿੰਦਰ ਸਿੰਘ ਬੈਂਸ)-ਪੰਜਾਬ ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਦੀ ਨਵੀਂ ਟੀਮ ਦੇ ਐਲਾਨ ਨਾਲ ਲੁਧਿਆਣਾ ਦੀ ਸਿਆਸਤ ਵਿਚ ਇਕ ਨਵਾਂ ਸਵਾਲ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿ ਕੀ ਭਾਰਤੀ ਜਨਤਾ ਪਾਰਟੀ 2027 ਦੀਆਂ ਵਿਧਾਨਸਭਾ ਚੋਣਾਂ ਵਿਚ ਲੁਧਿਆਣਾ ਦੀਆਂ 6 ਸ਼ਹਿਰੀ ਸੀਟਾਂ ਵਿਚੋਂ ਕਿਸੇ ਇਕ ’ਤੇ ਮਹਿਲਾ ਆਗੂ ਨੂੰ ਉਮੀਦਵਾਰ ਬਣਾ ਕੇ ਚੋਣ ਮੈਦਾਨ ਵਿਚ ਉਤਾਰੇਗੀ ? ਇਸ ਚਰਚਾ ਨੂੰ ਉਸ ਸਮੇਂ ਹੋਰ ਬਲ ਮਿਲਿਆ ਹੈ, ਜਦੋਂ ਪੰਜਾਬ ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਦੀ ਨਵੀਂ 31 ਮੈਂਬਰੀ ਟੀਮ ਵਿਚ ਲੁਧਿਆਣਾ ਨਾਲ ਸੰਬੰਧਿਤ 3 ਮਹਿਲਾ ਆਗੂਆਂ ਨੂੰ ਅਹਿਮ ਸੂਬਾਈ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਰਾਸ਼ੀ ਹੇਮਰਾਜ ਅਗਰਵਾਲ ਅਤੇ ਡਾ. ਕਨਿਕਾ ਜਿੰਦਲ ਨੂੰ ਸੂਬਾ ਮੀਤ ਪ੍ਰਧਾਨ, ਜਦਕਿ ਸ਼ੀਨੂ ਚੁੱਘ ਨੂੰ ਸੂਬਾ ਜਨਰਲ ਸਕੱਤਰ ਬਣਾਇਆ ਗਿਆ ਹੈ। ਇਨ੍ਹਾਂ ਤਿੰਨੋ ਆਗੂਆਂ ਦੀ ਪਾਰਟੀ ਵਿਚ ਸਰਗਰਮੀ ਅਤੇ ਹੁਣ ਮਿਲੀਆਂ ਸੂਬਾਈ ਜ਼ਿੰਮੇਵਾਰੀਆਂ ਨੂੰ ਦੇਖਦਿਆਂ ਲੁਧਿਆਣਾ ਦੇ ਸਿਆਸੀ ਹਲਕਿਆਂ ਵਿਚ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਭਾਰਤੀ ਜਨਤਾ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਮਹਿਲਾ ਨੇਤ੍ਰਿਤਵ ਨੂੰ ਸਿਰਫ਼ ਸੰਗਠਨ ਤੱਕ ਸੀਮਤ ਰੱਖਣ ਦੀ ਬਜਾਏ ਚੋਣ ਮੈਦਾਨ ਵਿਚ ਵੀ ਮੌਕਾ ਦੇ ਸਕਦੀ ਹੈ। ਲੁਧਿਆਣਾ ਸ਼ਹਿਰ ਵਿਚ ਪੂਰਬੀ, ਦੱਖਣੀ, ਆਤਮ ਨਗਰ, ਕੇਂਦਰੀ, ਪੱਛਮੀ ਅਤੇ ਉਤਰੀ ਛੇ ਵਿਧਾਨ ਸਭਾ ਹਲਕੇ ਹਨ, ਇਨ੍ਹਾਂ ਵਿਚੋਂ ਕਿਸੇ ਇਕ ਹਲਕੇ ਵਿਚ ਮਹਿਲਾ ਉਮੀਦਵਾਰ ਨੂੰ ਮੈਦਾਨ ਵਿਚ ਉਤਾਰਨਾ ਭਾਰਤੀ ਜਨਤਾ ਪਾਰਟੀ ਲਈ ਲੁਧਿਆਣਾ ਦੀ ਸਿਆਸਤ ਵਿਚ ਇਕ ਮਹੱਤਵਪੂਰਨ ਸਿਆਸੀ ਕਦਮ ਹੋ ਸਕਦਾ ਹੈ। ਨਵੀਂ ਸੂਬਾਈ ਟੀਮ ਵਿਚ ਲੁਧਿਆਣਾ ਦੀਆਂ ਤਿੰਨ ਮਹਿਲਾ ਆਗੂਆਂ ਨੂੰ ਮਿਲੀ ਤਰਜੀਹ ਨੇ ਸਥਾਨਕ ਸਿਆਸੀ ਹਲਕਿਆਂ ਦਾ ਧਿਆਨ ਖਿੱਚਿਆ ਹੈ। ਰਾਸ਼ੀ ਅਗਰਵਾਲ ਅਤੇ ਡਾ. ਕਨਿਕਾ ਜਿੰਦਲ ਨੂੰ ਸੂਬਾ ਮੀਤ ਪ੍ਰਧਾਨ ਅਤੇ ਸ਼ੀਨੂ ਚੁੱਘ ਨੂੰ ਸਬਾ ਜਨਰਲ ਸਕੱਤਰ ਬਣਾਏ ਜਾਣ ਨਾਲ ਤਿੰਨੋ ਆਗੂਆਂ ਦੀ ਸਿਆਸੀ ਜ਼ਿੰਮੇਵਾਰੀ ਦਾ ਦਾਇਰਾ ਵਧਿਆ ਹੈ। ਖ਼ਾਸਕਰ ਕੇ ਰਾਸ਼ੀ ਅਗਰਵਾਲ ਦਾ ਨਾਂਅ ਲੁਧਿਆਣਾ ਪੱਛਮੀ ਵਿਧਾਨਸਭਾ ਦੀ ਉਪ ਚੋਣ ਸਮੇਂ ਵੀ ਭਾਰਤੀ ਜਨਤਾ ਪਾਰਟੀ ਦੇ ਸੰਭਾਵੀ ਉਮੀਦਵਾਰਾਂ ਵਿਚ ਚਰਚਾ ਵਿਚ ਆਇਆ ਸੀ। ਇਸ ਕਰਕੇ ਹੁਣ ਉਨ੍ਹਾਂ ਨੂੰ ਮਿਲੀ ਸੂਬਾਈ ਜ਼ਿੰਮੇਵਾਰੀ ਤੋਂ ਬਾਅਦ ਉਨ੍ਹਾਂ ਦਾ ਨਾਂਅ ਮੁੜ ਸਿਆਸੀ ਚਰਚਾ ਵਿਚ ਆਉਣਾ ਸੁਭਾਵਿਕ ਮੰਨਿਆ ਜਾ ਰਿਹਾ ਹੈ। ਡਾ. ਕਨਿਕਾ ਜਿੰਦਲ ਅਤੇ ਸ਼ੀਨੂੰ ਚੁੱਘ ਵੀ ਲੁਧਿਆਣਾ ਵਿਚ ਭਾਰਤੀ ਜਨਤਾ ਪਾਰਟੀ ਦੇ ਮਹਿਲਾ ਸੰਗਠਨ ਦੀਆਂ ਸਰਗਰਮੀਆਂ ਨਾਲ ਜੁੜੀਆਂ ਰਹੀਆਂ ਹਨ। ਇਸ ਕਾਰਨ ਆਉਣ ਵਾਲੇ ਸਮੇਂ ਵਿਚ ਜੇਕਰ ਪਾਰਟੀ ਕਿਸੇ ਸ਼ਹਿਰੀ ਹਲਕੇ ਤੋਂ ਮਹਿਲਾ ਉਮੀਦਵਾਰ ਦੀ ਚੋਣ ਕਰਦੀ ਹੈ ਤਾਂ ਇਨ੍ਹਾਂ ਵਰਗੇ ਸਰਗਰਮ ਚਿਹਰਿਆਂ ’ਤੇ ਵੀ ਨਜ਼ਰ ਰਹੇਗੀ। ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚੇ ਦੀ ਨਵੀਂ ਟੀਮ ਵਿਚ ਲੁਧਿਆਣਾ ਦੀਆਂ ਤਿੰਨ ਆਗੂਆਂ ਨੂੰ ਮਿਲੀਆਂ ਅਹਿਮ ਜ਼ਿੰਮੇਵਾਰੀਆਂ ਨੇ ਕੀ ਭਾਰਤੀ ਜਨਤਾ ਪਾਰਟੀ ਲੁਧਿਆਣਾ ਦੀਆਂ ਛੇ ਸ਼ਹਿਰੀ ਸੀਟਾਂ ਵਿਚੋਂ ਕਿਸੇ ਇਕ ’ਤੇ ਮਹਿਲਾ ਨੂੰ ਉਮੀਦਵਾਰ ਬਣਾਏਗੀ ?, ਵਾਲੇ ਸਵਾਲ ਨੂੰ ਸਿਆਸੀ ਚਰਚਾ ਦੇ ਕੇਂਦਰ ਵਿਚ ਲਿਆ ਦਿੱਤਾ ਹੈ। ਹੁਣ ਸਿਆਸੀ ਨਜ਼ਰਾਂ ਇਕ ਗੱਲ ’ਤੇ ਟਿਕੀਆਂ ਰਹਿਣਗੀਆਂ ਕਿ 2027 ਦੀਆਂ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਸਮੇਂ ਭਾਰਤੀ ਜਨਤਾ ਪਾਰਟੀ ਲੁਧਿਆਣਾ ਵਿਚ ਕਿਸੇ ਮਹਿਲਾ ਚਿਹਰੇ ’ਤੇ ਭਰੋਸਾ ਕਰਦੀ ਹੈ ਜਾਂ ਨਹੀਂ।
Ad Position 22
No active advertisement
ਪਿਛਲੀ ਖ਼ਬਰ ਕਾਗ਼ਜ਼ਾਂ ’ਚ ਪਾਰਕਾਂ ਦੀ ਸੰਭਾਲ, ਜ਼ਮੀਨ ’ਤੇ ਬਦਹਾਲੀ ਅਗਲੀ ਖ਼ਬਰ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਦੀ ਸੇਵਾਮੁਕਤੀ ’ਤੇ ਵਿਦਾਇਗੀ ਸਮਾਗਮ ਯਾਦਗਾਰੀ ਬਣਿਆ ਇਮਾਨਦਾਰੀ ਨੂੰ ਬਾਲ ਮੁ...
Ad Position 24