13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਵੈਟਰਨਰੀ ਯੂਨੀਵਰਸਿਟੀ ਵਲੋਂ ਵਿਦਿਆਰਥੀਆਂ ਲਈ ਪਸ਼ੂ ਪਰਖ ਮੁਕਾਬਲਾ ਕਰਵਾਇਆ

ਲੁਧਿਆਣਾ, 13 ਸਤੰਬਰ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਨੇ ਨੌਜਵਾਨ ਵੈਟਰਨਰੀ ਡਾਕਟਰਾਂ ਨੂੰ ਪਸ਼ੂ ਪਰਖ ਦੀ ਕਲਾ ਅਤੇ ਵਿਗਿਆਨ ਵਿਚ ਸਿਖਲਾਈ ਦੇਣ ਅਤੇ ਪਸ਼ੂਆਂ ਦੀ ਚੋਣ ਤੇ ਨਸਲ ਸੁਧਾਰ ਵਿਚ ਇਸ ਦੀ ਮਹੱਤਤਾ ਨੂੰ ਉਜਾਗਰ ਕਰਨ ਦੇ ਉਦੇਸ਼ ਨਾਲ ਇੱਕ ‘ਪਸ਼ੂ ਪਰਖ ਮੁਕਾਬਲਾ’ ਕਰਵਾਇਆ। ਇਸ ਮੁਕਾਬਲੇ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਜਿਸ ਵਿਚ 19 ਟੀਮਾਂ ਸ਼ਾਮਲ ਸਨ ਅਤੇ ਕੁੱਲ 57 ਅੰਡਰ-ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਨੇ ਹਿੱਸਾ ਲਿਆ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਲੁਧਿਆਣਾ, 13 ਸਤੰਬਰ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਨੇ ਨੌਜਵਾਨ ਵੈਟਰਨਰੀ ਡਾਕਟਰਾਂ ਨੂੰ ਪਸ਼ੂ ਪਰਖ ਦੀ ਕਲਾ ਅਤੇ ਵਿਗਿਆਨ ਵਿਚ ਸਿਖਲਾਈ ਦੇਣ ਅਤੇ ਪਸ਼ੂਆਂ ਦੀ ਚੋਣ ਤੇ ਨਸਲ ਸੁਧਾਰ ਵਿਚ ਇਸ ਦੀ ਮਹੱਤਤਾ ਨੂੰ ਉਜਾਗਰ ਕਰਨ ਦੇ ਉਦੇਸ਼ ਨਾਲ ਇੱਕ ‘ਪਸ਼ੂ ਪਰਖ ਮੁਕਾਬਲਾ’ ਕਰਵਾਇਆ। ਇਸ ਮੁਕਾਬਲੇ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਜਿਸ ਵਿਚ 19 ਟੀਮਾਂ ਸ਼ਾਮਲ ਸਨ ਅਤੇ ਕੁੱਲ 57 ਅੰਡਰ-ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਨੇ ਹਿੱਸਾ ਲਿਆ। ਹਰੇਕ ਟੀਮ ਨੇ ਮੁਰ੍ਹਾ ਮੱਝਾਂ, ਨੀਲੀ-ਰਾਵੀ ਮੱਝਾਂ ਅਤੇ ਹੋਲਸਟੀਨ ਫਰੀਜ਼ੀਅਨ ਪਸ਼ੂਆਂ ਦਾ ਮੁਲਾਂਕਣ ਕੀਤਾ। ਇਸ ਲਈ ਨਸਲ-ਵਿਸ਼ੇਸ਼ ਸਕੋਰ ਕਾਰਡਾਂ ਦੀ ਵਰਤੋਂ ਕੀਤੀ ਗਈ, ਜੋ ਇੱਕ ਵਿਚਾਰ-ਵਟਾਂਦਰਾ ਸੈਸ਼ਨ ਦੌਰਾਨ ਪ੍ਰਾਪਤ ਸੁਝਾਵਾਂ ਦ ੇ ਆਧਾਰ ‘ਤੇ ਤਿਆਰ ਕੀਤੇ ਗਏ ਸਨ। ਇਨ੍ਹਾਂ ਸਕੋਰ ਕਾਰਡਾਂ ਵਿੱਚ ਨਸਲ-ਵਿਸ਼ੇਸ਼ ਵਿਸ਼ੇਸ਼ਤਾਵਾਂ ਅਤੇ ਪਰਖ ਦੇ ਮਾਪਦੰਡ ਸ਼ਾਮਲ ਸਨ, ਜਿਸ ਨਾਲ ਪ੍ਰਤੀਭਾਗੀਆਂ ਨੂੰ ਪਸ਼ੂਆਂ ਦਾ ਯੋਜਨਾਬੱਧ ਤਰੀਕੇ ਨਾਲ ਮੁਲਾਂਕਣ ਕਰਨ ਅਤੇ ਅੰਕ ਦੇਣ ਵਿੱਚ ਮਦਦ ਮਿਲੀ। ਇਸ ਵਿਹਾਰਕ ਅਭਿਆਸ ਨੇ ਵਿਦਿਆਰਥੀਆਂ ਨੂੰ ਨਸਲ ਦੀਆਂ ਵਿਸ਼ੇਸ਼ਤਾਵਾਂ ਅਤੇ ਪਸ਼ੂਆਂ ਦੀ ਸਰੀਰਕ ਬਣਤਰ ਬਾਰੇ ਆਪਣੇ ਗਿਆਨ ਨੂੰ ਵਰਤਣ ਦਾ ਮੌਕਾ ਦਿੱਤਾ ਅਤੇ ਨਾਲ ਹੀ ਉਨ੍ਹਾਂ ਦੇ ਨਿਰੀਖਣ, ਤੁਲਨਾਤਮਕ ਮੁਲਾਂਕਣ ਅਤੇ ਫੈਸਲੇ ਲੈਣ ਦੇ ਹੁਨਰ ਨੂੰ ਵਿਕਸਤ ਕਰਨ ਵਿੱਚ ਮਦਦ ਕੀਤੀ। ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਆਯੋਜਕ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਹੁਨਰਮੰਦ ਪਸ਼ੂ-ਪਰਖ ਮਾਹਿਰਾਂ ਦੀ ਟੀਮ ਤਿਆਰ ਕਰਨ ਵੱਲ ਚੁੱਕਿਆ ਗਿਆ ਇਹ ਕਦਮ ਉੱਚ-ਸਮਰੱਥਾ ਵਾਲੇ ਪਸ਼ੂਆਂ ਦੀ ਚੋਣ ਕਰਨ ਅਤੇ ਨਸਲ ਸੁਧਾਰ ਵਿੱਚ ਯੋਗਦਾਨ ਪਾਉਣ ਲਈ ਬਹੁਤ ਲਾਹੇਵੰਦ ਸਾਬਤ ਹੋ ਸਕਦਾ ਹੈ। ਡਾ. ਰਵਿੰਦਰ ਸਿੰਘ ਗਰੇਵਾਲ, ਪਸਾਰ ਸਿੱਖਿਆ ਨਿਰਦੇਸ਼ਕ ਨੇ ਕਿਹਾ ਕਿ ਪ੍ਰਜਣਨ ਅਤੇ ਉਤਪਾਦਨ ਦੇ ਉਦੇਸ਼ਾਂ ਲਈ ਲੋੜੀਂਦੇ ਗੁਣਾਂ ਵਾਲੇ ਪਸ਼ੂਆਂ ਦੀ ਪਛਾਣ ਕਰਨ ਵਿੱਚ ਪਸ਼ੂ ਪਰਖ ਅਹਿਮ ਭੂਮਿਕਾ ਨਿਭਾਉਂਦੀ ਹੈ। ਜੇਤੂ ਟੀਮਾਂ ਨੂੰ ਯੂਨੀਵਰਸਿਟੀ ਵੱਲੋਂ 18-19 ਸਤੰਬਰ, ਨੂੰ ਆਯੋਜਿਤ ਕੀਤੇ ਜਾਣ ਵਾਲੇ ਪਸ਼ੂ ਪਾਲਣ ਮੇਲੇ ਦੌਰਾਨ ਸਨਮਾਨਿਤ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਨਕਲੀ ਮਾਰਕੇ ਲਗਾ ਕੇ ਅੰਤਰਰਾਸ਼ਟਰੀ ਕੰਪਨੀਆਂ ਦੇ ਕੱਪੜੇ ਵੇਚਣ ਵਾਲੇ ਕਾਰੋਬਾਰੀਆਂ ਖਿਲਾਫ਼ ਕੇਸ ਦਰਜ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਥੜ੍ਹਾ ਸਾਹਿਬ ਪਾਤਿਸ਼ਾਹੀ ਛੇਵੀਂ ਇਯਾਲੀ ਕਲਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤ...
Ad Position 24