ਲੁਧਿਆਣਾ, 16 ਮਈ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਜਮਾਤ ਦੇ ਨਤੀਜਿਆਂ ਵਿਚ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਦਸਮੇਸ਼ ਨਗਰ ਦੇ ਵਿਦਿਆਰਥੀਆਂ ਨੇ ਸ਼ਲਾਘਾਯੋਗ ਪ੍ਰਾਪਤੀਆਂ ਕੀਤੀਆਂ ਹਨ | ਕਾਮਰਸ ਗਰੁੱਪ 'ਚ ਦਿਵਿਆ ਨੇ ਪਹਿਲਾ, ਪਿਉਸ ਨੇ ਦੂਸਰਾ ਤੇ ਸਹਿਬਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਸਾਇੰਸ ਗਰੁੱਪ 'ਚ ਸਿਮਰਨਜੋਤ ਕੌਰ ਨੇ ਪਹਿਲਾ, ਗੁਰਪ੍ਰੀਤ ਕੌਰ ਨੇ ਦੂਸਰਾ ਅਤੇ ਸਾਹਿਬਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਪ੍ਰਕਾਰ ਆਰਟਸ ਗਰੁੱਪ 'ਚ ਵੀ ਖੁਸ਼ੀ ਨੇ ਪਹਿਲਾ, ਦਿ੍ਸ਼ਟੀ ਨੇ ਦੂਸਰਾ ਤੇ ਨਿਸ਼ਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਸਕੂਲ ਦੇ ਮੈਨੇਜਰ ਡਾ. ਜਸਬੀਰ ਸਿੰਘ ਤੇ ਡਾਇਰੈਕਟਰ ਪਿ੍ੰਸੀਪਲ ਬਿਪਨ ਕੁਮਾਰ ਨੇ ਮਾਪਿਆਂ ਤੋਂ ਮਿਲੇ ਸਹਿਯੋਗ ਦਾ ਧੰਨਵਾਦ ਕਰਦਿਆਂ ਹੋਇਆਂ ਵਿਦਿਆਰਥੀਆਂ ਨੂੰ ਸੁਨਹਿਰੇ ਭਵਿੱਖ ਲਈ ਸ਼ੁੱਭਇੱਛਾਵਾਂ ਭੇਟ ਕੀਤੀਆਂ | ਸਕੂਲ ਦੇ ਪਿ੍ੰਸੀਪਲ ਤੇਜਿੰਦਰ ਪਾਲ ਸਿੰਘ ਨੇ ਇਨ੍ਹਾਂ ਸ਼ਾਨਦਾਰ ਨਤੀਜਿਆਂ ਲਈ ਸਕੂਲ ਦੇ ਮੈਨੇਜਰ ਡਾ: ਜਸਵੀਰ ਸਿੰਘ ਅਤੇ ਡਾਇਰੈਕਟਰ ਪਿ੍ੰਸੀਪਲ ਬਿਪਨ ਕੁਮਾਰ ਦਾ ਸਮੇਂ-ਸਮੇਂ ਮਿਲੀ ਯੋਗ ਅਗਵਾਈ ਦਾ ਧੰਨਵਾਦ ਕੀਤਾ |