ਲੁਧਿਆਣਾ, 16 ਮਈ (ਪਰਮਿੰਦਰ ਸਿੰਘ ਆਹੂਜਾ)-ਸਿੱਖ ਗੁਰੂ ਸਾਹਿਬਾਨ ਵਲੋਂ ਬਖ਼ਸ਼ੇ ਸੇਵਾ ਸੰਕਲਪ ਨਾਲ ਸੰਗਤਾਂ ਨੂੰ ਵੱਧ ਤੋਂ ਵੱਧ ਜੋੜਨ ਤੇ ਆਪਣੀ ਉਸਾਰੂ ਸੋਚ ਨੂੰ ਮਨੁੱਖੀ ਸੇਵਾ ਕਾਰਜਾਂ 'ਚ ਲਗਾਉਣ ਵਾਲੇ ਵਿਅਕਤੀ ਸਮਾਜ ਲਈ ਇਕ ਚਾਨਣ ਮੁਨਾਰਾ ਹੁੰਦੇ ਹਨ | ਇਹ ਪ੍ਰਗਟਾਵਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਰਬਨ ਅਸਟੇਟ ਫੇਸ 1 ਦੁੱਗਰੀ ਲੁਧਿਆਣਾ ਦੇ ਚੇਅਰਮੈਨ ਬਲਜੀਤ ਸਿੰਘ ਸੇਠੀ ਨੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਹੋਈ ਚੋਣ ਦÏਰਾਨ ਸਮੂਹ ਮੈਂਬਰਾਂ ਦੀ ਸਰਬ ਸੰਮਤੀ ਨਾਲ ਤੀਸਰੀ ਵਾਰ ਮੁੜ ਪ੍ਰਧਾਨ ਚੁਣੇ ਗਏ ਕੁਲਵਿੰਦਰ ਸਿੰਘ ਬੈਨੀਪਾਲ ਨੂੰ ਸਮੂਹ ਮੈਂਬਰਾਂ ਵਲੋਂ ਵਧਾਈ ਦਿੰਦਿਆਂ ਕੀਤਾ | ਉਨ੍ਹਾਂ ਸੰਬੋਧਨ ਕਰਦਿਆਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਮੁੜ ਸਰਬ ਸੰਮਤੀ ਨਾਲ ਤੀਸਰੀ ਵਾਰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਣੇ ਕੁਲਵਿੰਦਰ ਸਿੰਘ ਬੈਨੀਪਾਲ ਨੂੰ ਜਿਥੇ ਮੁਬਾਰਕਬਾਦ ਦਿੱਤੀ, ਉਥੇ ਨਾਲ ਹੀ ਜੈਕਾਰਿਆਂ ਦੀ ਗੂੰਜ 'ਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਮਾਤਾ ਕੌਲਾਂ ਜੀ ਭਲਾਈ ਕੇਂਦਰ ਵਲੋਂ ਆਏ ਸੁਖਵਿੰਦਰ ਸਿੰਘ ਗੋਗਾ ਤੇ ਗੁਰਦੁਆਰਾ ਸਾਹਿਬ ਦੀ ਇਸਤਰੀ ਸਤਿਸੰਗ ਸਭਾ ਵਲੋਂ ਵੀ ਊਨ੍ਹਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ | ਇਸ ਦÏਰਾਨ ਕੁਲਵਿੰਦਰ ਸਿੰਘ ਬੈਨੀਪਾਲ ਪ੍ਰਧਾਨ ਗੁਰਦੁਆਰਾ ਨੇ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਤੇ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਇਕ ਨਿਮਾਣੇ ਸਿੱਖ ਸੇਵਕ ਦੇ ਰੂਪ ਵਜੋਂ ਗੁਰਦਵਾਰਾ ਦੇ ਚੱਲ ਰਹੇ ਸੇਵਾ ਦੇ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਹਮੇਸ਼ਾ ਸਮਰਪਿਤ ਭਾਵਨਾ ਨਾਲ ਤਤਪਰ ਰਹਿਣਗੇ | ਇਸ ਮÏਕੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਚੇਅਰਮੈਨ ਬਲਜੀਤ ਸਿੰਘ ਸੇਠੀ, ਪਰਮਿੰਦਰ ਸਿੰਘ, ਕਰਤਾਰ ਸਿੰਘ ਬਰਾੜ, ਗੁਰਦੀਪ ਸਿੰਘ ਕਾਲੜਾ, ਯਸ਼ਪਾਲ ਸਿੰਘ, ਤਰਲੋਕ ਸਿੰਘ ਸਚਦੇਵਾ, ਮਲਕੀਤ ਸਿੰਘ, ਜਗਮੋਹਨ ਸਿੰਘ, ਡਾ. ਪ੍ਰੇਮ ਸਿੰਘ ਚਾਵਲਾ, ਸਰਬਜੀਤ ਚੱਗਰ, ਦਰਸ਼ਨ ਸਿੰਘ ਪਲਾਈ ਕਿੰਗ, ਬਲਬੀਰ ਸਿੰਘ, ਰਘਬੀਰ ਸਿੰਘ ਆਦਿ ਹਾਜ਼ਰ ਸਨ |