19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਲੱਖਾਂ ਖਰਚ ਕੇ ਬਣਾਏ ਜਨਤਕ ਪਖਾਨੇ ਬਣੇ ਸ਼ਹਿਰ ਦੀ ਬਦਨਾਮੀ ਦਾ ਕਾਰਨ <br/>

Ad Position 21
No active advertisement
ਅਜੀਤ ਡੈਸਕ 19-05-2026
ਲੁਧਿਆਣਾ, 18 ਮਈ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਸ਼ਹਿਰ ਵਾਸੀਆਂ ਨੰੂ ਬੁਨਿਆਦੀ ਸਹੂਲਤਾਂ ਮੁਹੱਇਆ ਕਰਵਾਉਣ ਦੇ ਵੱਡੇ-ਵੱਡੇ ਦਾਅਵੇ ਤਾਂ ਲਗਾਤਾਰ ਕੀਤੇ ਜਾ ਰਹੇ ਹਨ | ਪਰ ਜ਼ਮੀਨੀ ਪੱਧਰ 'ਤੇ ਹਾਲਾਤ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹ ਰਹੇ ਹਨ | ਸ਼ਹਿਰ ਦੇ ਵੱਖ ਵੱਘ ਇਲਾਕਿਆਂ ਵਿਚ ਲੋਕਾਂ ਦੀ ਸਹੂਲਤ ਲਈ ਲੱਖਾਂ ਰੁਪਏ ਖਰਚ ਕਰਕੇ ਬਣਾਏ ਗਏ ਜਨਤਕ ਪਖਾਨੇ ਅੱਜ ਖਸਤਾਹਾਲ ਹਾਲਤ ਵਿਚ ਪਏ ਹਨ | ਨਿਗਮ ਵਲੋਂ ਪਖਾਨੇ ਤਾਂ ਬਣਾ ਦਿੱਤੇ ਗਏ, ਪਰ ਉਨ੍ਹਾਂ ਦੀ ਸੰਭਾਲ ਅਤੇ ਸਫਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਕਈ ਥਾਵਾਂ 'ਤੇ ਬਾਥਰੂਮਾਂ ਦੇ ਦਰਵਾਜ਼ੇ ਟੁੱਟੇ ਹੋਏ ਹਨ | ਜਦਕਿ ਕਈ ਥਾਵਾਂ 'ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ | ਇਸ ਤੋਂ ਇਲਾਵਾ ਕਈ ਪਖਾਨਿਆਂ 'ਤੇ ਤਾਲੇ ਲਗਾਕੇ ਲੋਕਾਂ ਲਈ ਬੰਦ ਕਰ ਦਿੱਤੇ ਗਏ ਹਨ, ਜਿਸ ਕਾਰਨ ਲੋਕਾਂ ਨੰੂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮਾਤਾ ਰਾਣੀ ਚੌਕ ਨੇੜੇ ਨਿਗਮ ਵਲੋਂ ਕੁੱਝ ਮਹੀਨੇ ਪਹਿਲਾਂ ਹੀ ਨਵੇ ਪਖਾਨੇ ਬਣਾਏ ਗਏ ਸਨ, ਪਰ ਹੁਣ ਉਨ੍ਹਾਂ 'ਚੋਂ ਇਕ ਪਖਾਨਾ ਟੁੱਟਿਆ ਹੋਇਆ ਹੈ | ਜਦਕਿ ਦੋ ਹੋਰ ਪਖਾਨਿਆਂ 'ਤੇ ਤਾਲੇ ਲੱਗੇ ਹੋਏ ਹਨ | ਇਲਾਕੇ ਵਿਚ ਆਣ ਜਾਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਪਖਾਨੇ ਵਰਤਣ ਲਈ ਖੁੱਲ੍ਹੇ ਹੀ ਨਹੀਂ ਤਾਂ ਉਨ੍ਹਾਂ ਦੇ ਬਣਾਉਣ ਦਾ ਕੀ ਫਾਇਦਾ | ਇਸੇ ਤਰ੍ਹਾਂ ਗਾਂਧੀ ਨਗਰ ਮਾਰਕੀਟ ਨੰੂ ਜਾਂਦੇ ਰਸਤੇ 'ਤੇ ਬਣਾਏ ਗਏ ਦੋ ਪਖਾਨਿਆਂ ਵਿਚੋਂ ਇਕ 'ਤੇ ਤਾਲਾ ਲੱਗਾ ਹੋਇਆ ਹੈ | ਜਦਕਿ ਦੂਜੇ ਵਿਚ ਸਫਾਈ ਨਾ ਹੋਣ ਕਾਰਨ ਬਦਬੂ ਅਤੇ ਗੰਦਗੀ ਦਾ ਮਾਹੌਲ ਬਣਿਆ ਹੋਇਆ ਹੈ | ਉਥੇ ਹੀ ਜਲੰਧਰ ਬਾਈਪਾਸ ਚੌਂਕ ਨੇੜੇ ਬਣਾਏ ਗਏ ਬਾਥਰੂਮ ਵੀ ਲੰਬੇ ਸਮੇਂ ਤੋਂ ਟੁੱਟੀ ਹਾਲਤ ਵਿਚ ਪਏ ਹਨ | ਕਈ ਥਾਵਾਂ 'ਤੇ ਪਾਣੀ ਦੀ ਕੋਈ ਸੁਵਿਧਾ ਨਹੀ ਹੈ | ਜਦਕਿ ਨਿਕਾਸੀ ਦੇ ਢੰਗ ਦੇ ਪ੍ਰਬੰਧ ਨਾ ਹੋਣ ਕਾਰਨ ਬਾਥਰੂਮਾਂ ਦੇ ਆਲੇ ਦੁਆਲੇ ਗੰਦਗੀ ਫੈਲ ਰਹੀ ਹੈ | ਸ਼ਹਿਰ ਵਾਸੀਆਂ ਦਾ ਦੋਸ਼ ਹੈ ਕਿ ਨਗਰ ਨਿਗਮ ਲੋਕਾਂ ਦੀ ਸਹੂਲਤ ਦੇ ਨਾਂ ਤੇ ਲੱਖਾਂ ਰੁਪਏ ਖਰਚ ਕਰਕੇ ਸਿਰਫ ਖਾਨਾਪੂਰਤੀ ਕਰ ਰਿਹਾ ਹੈ | ਪਖਾਨੇ ਬਣਾਉਣ ਤੋਂ ਬਾਅਦ ਨਾ ਤਾਂ ਉਨ੍ਹਾਂ ਦੇ ਰੱਖ-ਰਖਾਅ ਲਈ ਕੋਈ ਕਰਮਚਾਰੀ ਤਾਇਨਾਤ ਕੀਤਾ ਗਿਆ ਅਤੇ ਨਾ ਹੀ ਸਫਾਈ ਦਾ ਕੋਈ ਪੱਕਾ ਪ੍ਰਬੰਧ ਕੀਤਾ ਗਿਆ | ਲੋਕਾਂ ਦਾ ਕਹਿਣਾ ਹੈ ਕਿ ਟੁੱਟੇ ਅਤੇ ਬੰਦ ਪਏ ਇਹ ਜਨਤਕ ਪਖਾਨੇ ਸ਼ਹਿਰ ਦੀ ਸੁੰਦਰਤਾ ਨੰੂ ਵਧਾਉਣ ਦੀ ਬਜਾਏ ਉਸ ਨੰੂ ਦਾਗਦਾਰ ਕਰ ਰਹੇ ਹਨ | ਇਲਾਕਾ ਨਿਵਾਸੀਆਂ ਤੇ ਅਤੇ ਰਾਹਗੀਰਾਂ ਨੇ ਨਗਰ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿਚ ਬਣਾਏ ਗਏ ਜਨਤਕ ਪਖਾਨਿਆਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ, ਸਫਾਈ ਯਕੀਨੀ ਬਣਾਈ ਜਾਵੇ ਅਤੇ ਬੰਦ ਪਏ ਪਖਾਨਿਆਂ ਨੰੂ ਲੋਕਾਂ ਲਈ ਖੋਲਿ੍ਹਆ ਜਾਵੇ ਤਾਂ ਜੋ ਆਮ ਲੋਕਾਂ ਨੰੂ ਰਾਹਤ ਮਿਲ ਸਕੇ |

Ad Position 22
No active advertisement
ਪਿਛਲੀ ਖ਼ਬਰ ਭਾਵਾਧਸ ਵਲੋਂ 62ਵਾਂ ਸਥਾਪਨਾ ਦਿਵਸ 24 ਨੂੰ ਪੰਜਾਬੀ ਭਵਨ ਵਿਖੇ ਮਨਾਇਆ ਜਾਵੇਗਾ-ਵਿਜੈ ਦਾਨਵ <br/> ਅਗਲੀ ਖ਼ਬਰ ਸਰਕਾਰੀ ਸਿਹਤ ਕੇਂਦਰਾਂ 'ਚ ਸਰਵਾਈਕਲ ਕੈਂਸਰ ਟੀਕਾਕਰਨ ਦੀ ਮੁਫ਼ਤ ਸਹੂਲਤ-ਸਿਵਲ ਸਰਜਨ <br/>
Ad Position 24