12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਆਤਮ ਰੱਖਿਆ ਦੀ ਸਿਖਲਾਈ ਨਾਲ ਬੱਚੀਆਂ ਦਾ ਮਨੋਬਲ ਵਧਦਾ ਹੈ-ਡੀ.ਸੀ. ਹਿਮਾਂਸ਼ੂ ਜੈਨ <br/>

Ad Position 21
No active advertisement
ਅਜੀਤ ਡੈਸਕ 20-05-2026
ਲੁਧਿਆਣਾ, 19 ਮਈ (ਜਸਵਿੰਦਰ ਸਿੰਘ)-ਸਪੋਰਟਸ, ਫਿਜ਼ੀਕਲ ਐਜੂਕੇਸ਼ਨ, ਫਿਟਨੈਸ ਐਂਡ ਲੀਜ਼ਰ ਸੈਕਟਰ ਸਕਿਲਜ਼ ਕੌਂਸਲ ਵਲੋਂ ਇੰਡੀਅਨ ਰੇਲਵੇ ਫਾਈਨੈਂਸ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਮਿੰਨੀ ਗੁਰੂ ਨਾਨਕ ਭਵਨ ਵਿਚ ਬੱਚੀਆਂ ਲਈ ਸੈੱਲਫ਼ ਡਿਫੈਂਸ ਟਰੇਨਿੰਗ ਪ੍ਰੋਗਰਾਮ ਦਾ ਸਫਲ ਆਯੋਜਨ ਕੀਤਾ ਗਿਆ¢ ਪ੍ਰੋਗਰਾਮ ਵਿਚ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ¢ ਇਸ ਮÏਕੇ ਆਈ.ਆਰ.ਐਫ.ਸੀ. ਅਤੇ ਐਸ.ਪੀ.ਈ.ਐਫ.ਐਲ.-ਐਸ.ਸੀ. ਦੇ ਅਧਿਕਾਰੀ ਅਤੇ ਨੁਮਾਇੰਦੇ ਵੀ ਮÏਜੂਦ ਰਹੇ¢ ਇਸ ਪ੍ਰੋਗਰਾਮ ਤਹਿਤ ਲੁਧਿਆਣਾ ਜ਼ਿਲ੍ਹੇ ਦੇ 20 ਸਰਕਾਰੀ ਸਕੂਲਾਂ ਦੀਆਂ 8ਵੀਂ ਤੋਂ 12ਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਨੂੰ ਸੈੱਲਫ਼ ਡਿਫੈਂਸ ਦੀਆਂ ਬੁਨਿਆਦੀ ਤਕਨੀਕਾਂ, ਸਥਿਤੀ ਦੀ ਸਮਝ, ਨਿੱਜੀ ਸੁਰੱਖਿਆ ਅਤੇ ਆਤਮ ਵਿਸ਼ਵਾਸ ਵਧਾਉਣ ਸੰਬੰਧੀ ਵਿਸ਼ੇਸ਼ ਟਰੇਨਿੰਗ ਦਿੱਤੀ ਗਈ¢ ਸਭਾ ਨੂੰ ਸੰਬੋਧਨ ਕਰਦਿਆਂ ਡੀ.ਸੀ. ਹਿਮਾਂਸ਼ੂ ਜੈਨ ਨੇ ਬਾਲਿਕਾਵਾਂ ਦੀ ਸੁਰੱਖਿਆ ਅਤੇ ਸਸ਼ਕਤੀਕਰਨ ਲਈ ਕੀਤੀ ਗਈ ਇਸ ਪਹਿਲ ਦੀ ਸਰਾਹਨਾ ਕਰਦੇ ਹੋਏ ਕਿਹਾ ਕ ਬੱਚੀਆਂ ਨੂੰ ਦਿੱਤੀ ਗਈ ਖ਼ਾਸ ਸੈੱਲਫ਼ ਡਿਫੈਂਸ ਟਰੇਨਿੰਗ ਦਾ ਫਿਨਾਲੇ ਬਹੁਤ ਹੀ ਸ਼ਲਾਘਾਯੋਗ ਰਿਹਾ¢ ਇਸ ਨਾਲ ਬੱਚੀਆਂ ਵਿਚ ਆਤਮਨਿਰਭਰਤਾ ਅਤੇ ਮਨੋਬਲ ਵਧਦਾ ਹੈ ਅਤੇ ਭਵਿੱਖ ਵਿਚ ਕਿਸੇ ਵੀ ਮੁਸ਼ਕਲ ਸਥਿਤੀ ਦਾ ਸਾਹਮਣਾ ਕਰਨ ਦੀ ਸਮਰੱਥਾ ਵਿਕਸਿਤ ਹੁੰਦੀ ਹੈ¢

Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਪੰਜਾਬੀ ਸੰਸਥਾ ਵਲੋਂ ਰਾਜ ਸਭਾ ਮੈਂਬਰ ਪਦਮਸ਼੍ਰੀ ਵਿਕਰਮਜੀਤ ਸਿੰਘ ਸਾਹਨੀ ਦਾ ਸਨਮਾਨ <br/> ਅਗਲੀ ਖ਼ਬਰ ਸਿਰਫ਼ 4 ਦਿਨਾਂ 'ਚ ਜਨਗਣਨਾ ਡਿਊਟੀ ਪੂਰੀ ਕਰਕੇ ਨਿਗਮ ਕਰਮਚਾਰੀਆਂ ਨੇ ਬਣਾਈ ਮਿਸਾਲ <br/>
Ad Position 24