04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਮਾਲਵਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਈਬਰ ਕ੍ਰਾਈਮ 'ਤੇ ਸੈਮੀਨਾਰ <br/>

Ad Position 21
No active advertisement
ਅਜੀਤ ਡੈਸਕ 21-05-2026
ਲੁਧਿਆਣਾ, 20 ਅਪ੍ਰੌਲ (ਭੁਪਿੰਦਰ ਸਿੰਘ ਬੈਂਸ)-ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਮਾਡਲ ਗ੍ਰਾਮ ਵਿਖੇ 50 ਐਨਸੀਸੀ ਏਅਰਵਿੰਗ ਕੈਡਿਟਾਂ ਲਈ ਸਾਈਬਰ ਕ੍ਰਾਈਮ ਜਾਗਰੂਕਤਾ 'ਤੇ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਫਸਟ ਅਫ਼ਸਰ ਪਰਮਬੀਰ ਸਿੰਘ ਨੇ ਕਿਹਾ ਕਿ ਅੱਜ ਦੇ ਡਿਜੀਟਲ ਯੁੱਗ ਵਿਚ ਕੈਡਿਟਾਂ ਨੂੰ ਆਨਲਾਈਨ ਧੋਖਾਧੜੀ, ਪਛਾਣ ਚੋਰੀ, ਫਿਸ਼ਿੰਗ, ਸੋਸ਼ਲ ਮੀਡੀਆ ਦੀ ਦੁਰਵਰਤੋਂ ਅਤੇ ਸਾਈਬਰ ਧੱਕੇਸ਼ਾਹੀ ਤੋਂ ਜਾਣੂ ਹੋਣਾ ਚਾਹੀਦਾ ਹੈ | ਸੈਮੀਨਾਰ ਦਾ ਉਦੇਸ਼ ਕੈਡਿਟਾਂ ਨੂੰ ਸੁਰੱਖਿਅਤ ਇੰਟਰਨੈੱਟ ਅਭਿਆਸਾਂ, ਮਜ਼ਬੂਤ ਪਾਸਵਰਡ ਅਤੇ ਸਾਈਬਰ ਅਪਰਾਧਾਂ ਲਈ ਰਿਪੋਰਟਿੰਗ ਵਿਧੀਆਂ ਬਾਰੇ ਸਿੱਖਿਅਤ ਕਰਨਾ ਸੀ | ਮੈਡਮ ਹਰਪ੍ਰੀਤ ਕੌਰ ਨੇ ਕੈਡਿਟਾਂ ਨੂੰ ਆਨਲਾਈਨ ਖਤਰਿਆਂ ਕਾਰਨ ਹੋਣ ਵਾਲੇ ਬੇਲੋੜੇ ਤਣਾਅ ਤੋਂ ਬਚਣ ਦੇ ਤਰੀਕੇ ਬਾਰੇ ਮਾਰਗਦਰਸ਼ਨ ਕੀਤਾ ਅਤੇ ਤਕਨਾਲੋਜੀ ਦੀ ਜ਼ਿੰਮੇਵਾਰ ਵਰਤੋਂ 'ਤੇ ਜ਼ੋਰ ਦਿੱਤਾ | ਪਿ੍ੰਸੀਪਲ ਕਰਨਜੀਤ ਸਿੰਘ ਨੇ ਕਿਹਾ ਕਿ ਜਾਗਰੂਕਤਾ ਸਾਈਬਰ ਅਪਰਾਧ ਵਿਰੁੱਧ ਸਭ ਤੋਂ ਮਜ਼ਬੂਤ ਹਥਿਆਰ ਹੈ | ਉਨ੍ਹਾਂ ਕੈਡਿਟਾਂ ਨੂੰ ਅਪੀਲ ਕੀਤੀ ਕਿ ਉਹ ਇਸ ਗਿਆਨ ਨੂੰ ਪਰਿਵਾਰਕ ਮੈਂਬਰਾਂ ਅਤੇ ਸਾਥੀਆਂ ਨਾਲ ਸਾਂਝਾ ਕਰਨ | ਇਸ ਮੌਕੇ ਮਨੋਜ ਕੁਮਾਰ, ਮਨਦੀਪ ਸਿੰਘ, ਹਰਪਾਲ ਸਿੰਘ, ਰਵਿੰਦਰ ਕੌਰ, ਕਮਲਜੀਤ ਕੌਰ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਫੋਰਟਿਸ ਹਸਪਤਾਲ ਲੁਧਿਆਣਾ ਨੇ ਕਮਿਊਨਿਟੀ ਫਿਟਨੈੱਸ ਜਾਗਰੂਕਤਾ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਟਰੱਸਟ ਵਿਚ ਸਿੱਖ ਰਹਿਤ ਮਰਿਆਦਾ ਅਤੇ ਹੋਰ ਉਲੰਘਣਾ ਕਰਨ ਦੇ ਮਾਮਲੇ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ੀ ਅੱਜ
Ad Position 24