03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਬੈਡਮਿੰਟਨ ਐਸੋਸੀਏਸ਼ਨ ਆਫ਼ ਲੁਧਿਆਣਾ ਨੇ ਪਹਿਲਾ ਸੂਬਾ ਪੱਧਰੀ ਟੂਰਨਾਮੈਂਟ ਕਰਵਾਇਆ

ਲੁਧਿਆਣਾ, 3 ਨਵੰਬਰ (ਜਸਵਿੰਦਰ ਸਿੰਘ)- ਡਿਪਟੀ ਕਮਿਸ਼ਨਰ ਤੇ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਹਿਮਾਂਸ਼ੂ ਜੈਨ ਦੀ ਅਗਵਾਈ ਹੇਠ ਸ਼ਾਸਤਰੀ ਬੈਡਮਿੰਟਨ ਹਾਲ ਵਿਖੇ ਬੈਡਮਿੰਟਨ ਐਸੋਸੀਏਸ਼ਨ ਲੁਧਿਆਣਾ ਵਲੋਂ ਕਰਵਾਇਆ ਪਹਿਲਾ ਪੰਜਾਬ ਸਟੇਟ ਜੂਨੀਅਰ ਤੇ ਸੀਨੀਅਰ ਬੈਡਮਿੰਟਨ ਟੂਰਨਾਮੈਂਟ ਅੱਜ ਸਫਲਤਾਪੂਰਵਕ ਸਮਾਪਤ ਹੋ ਗਿਆ। ਐਸੋਸੀਏਸ਼ਨ ਦੀ ਜਨਰਲ ਸਕੱਤਰ ਡਾ.

Ad Position 21
No active advertisement
ਖਿਡਾਰੀਆਂ ਨੂੰ ਸਨਮਾਨਿਤ ਕਰਨ ਮੌਕੇ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਿਤਿਨ ਖੰਨਾ, ਸੁਲਭਾ ਜਿੰਦਲ, ਮਹਿੰਦਰ ਸਿੰਘ ਗਰੇਵਾਲ, ਵਿਪਨ ਚੰਦਰ ਡਾਵਰ, ਗਗਨ ਕਪਿਲਾ, ਰਾਸ਼ਟਰੀ ਕੋਚ ਤੇ ਹੋਰ। ਅਜੀਤ ਤਸਵੀਰ 04-11-2026
ਲੁਧਿਆਣਾ, 3 ਨਵੰਬਰ (ਜਸਵਿੰਦਰ ਸਿੰਘ)- ਡਿਪਟੀ ਕਮਿਸ਼ਨਰ ਤੇ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਹਿਮਾਂਸ਼ੂ ਜੈਨ ਦੀ ਅਗਵਾਈ ਹੇਠ ਸ਼ਾਸਤਰੀ ਬੈਡਮਿੰਟਨ ਹਾਲ ਵਿਖੇ ਬੈਡਮਿੰਟਨ ਐਸੋਸੀਏਸ਼ਨ ਲੁਧਿਆਣਾ ਵਲੋਂ ਕਰਵਾਇਆ ਪਹਿਲਾ ਪੰਜਾਬ ਸਟੇਟ ਜੂਨੀਅਰ ਤੇ ਸੀਨੀਅਰ ਬੈਡਮਿੰਟਨ ਟੂਰਨਾਮੈਂਟ ਅੱਜ ਸਫਲਤਾਪੂਰਵਕ ਸਮਾਪਤ ਹੋ ਗਿਆ। ਐਸੋਸੀਏਸ਼ਨ ਦੀ ਜਨਰਲ ਸਕੱਤਰ ਡਾ. ਸੁਲਭਾ ਜਿੰਦਲ ਨੇ ਸਹਿਯੋਗੀ ਸੱਜਣਾਂ ਦੇ ਸਮਰਥਨ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਐਸੋਸੀਏਸ਼ਨ ਦੇ ਪ੍ਰਧਾਨ ਤੇ ਸਾਰੇ ਮੈਂਬਰਾਂ ਦਾ ਉਨ੍ਹਾਂ ਦੀ ਵਚਨਬੱਧਤਾ ਤੇ ਅਣਥੱਕ ਯਤਨਾਂ ਲਈ ਧੰਨਵਾਦ ਕੀਤਾ। ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਿਤਿਨ ਖੰਨਾ ਨੇ ਜੇਤੂਆਂ ਨੂੰ ਇਨਾਮ ਵੰਡੇ। ਖਿਡਾਰੀਆਂ ਨੂੰ ਦਿੱਤੇ ਗਏ ਮੈਡਲ ਅਤੇ ਟਰਾਫ਼ੀਆਂ ਬੋਮ ਫੋਰਜਿੰਗ ਕੰਪਨੀ ਵਲੋਂ ਸਪਾਂਸਰ ਕੀਤੇ ਗਏ। ਇਸ ਮੌਕੇ ਬੈਡਮਿੰਟਨ ਐਸੋਸੀਏਸ਼ਨ ਲੁਧਿਆਣਾ ਦੇ ਚੇਅਰਮੈਨ ਮਹਿੰਦਰ ਸਿੰਘ ਗਰੇਵਾਲ, ਉਪ ਪ੍ਰਧਾਨ ਵਿਪਿਨ ਡਾਵਰ, ਰਾਸ਼ਟਰੀ ਕੋਚ ਆਨੰਦ ਤਿਵਾੜੀ, ਕੈਸ਼ੀਅਰ ਗਗਨ ਕਪਿਲਾ ਅਤੇ ਸੰਯੁਕਤ ਸਕੱਤਰ ਪੁਨੀਤ ਇੰਦਰ ਸਿੰਘ ਵੀ ਮੌਜੂਦ ਸਨ। ਅੱਜ ਦੇ ਹੋਏ ਸੀਨੀਅਰ ਵਰਗ ਦੇ ਸਿੰਗਲਜ ਫਾਈਨਲ ਮੁਕਾਬਲਿਆਂ ਦੇ ਵਿਚ ਵਿਰੇਨ ਸੇਠ ਨੇ ਇਸ਼ਾਨ ਸ਼ਰਮਾ ਨੂੰ, ਜਪਲੀਨ ਕੌਰ ਨੇ ਇਨਾਇਤ ਗੁਲਾਟੀ ਨੂੰ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ। ਮਰਦਾਂ ਦੇ ਡਬਲਜ਼ ਮੁਕਾਬਲੇ ਵਿਚ ਨਿਤਿਸ਼ ਚੋਪੜਾ ਅਤੇ ਰਵੇਲ ਸਿੰਘ, ਔਰਤਾਂ ਦੇ ਵਿਚ ਮਾਨਿਆ ਰਲਹਨ ਅਤੇ ਸਾਨਵੀ ਨੋਟਿਆਲ, ਮਿਕਸਡ ਡਬਲਜ਼ ਦੇ ਵਿਚ ਮਰਿਦੁਲ ਝਾਅ ਅਤੇ ਮਾਨਿਆ ਰਲਹਨ ਪੰਜਾਬ ਚੈਂਪੀਅਨ ਬਣੇ। ਜੂਨੀਅਰ ਵਰਗ ਅੰਡਰ 19 ਕੈਟਾਗਰੀ ਸਿੰਗਲਜ ਦੇ ਵਿਚ ਦਾਨਿਸ਼ ਭਨੋਟ ਅਤੇ ਗੁਰਸਿਮਰਤ ਕੌਰ ਪਹਿਲੇ ਸਥਾਨ ’ਤੇ ਰਹੇ। ਲੜਕਿਆਂ ਦੇ ਡਬਲਜ਼ ਦੇ ਵਿਚ ਕਵੱਲਿਆ ਸਿਵੇਨ ਢੀਂਗਰਾ, ਲੜਕੀਆਂ ਦੇ ਵਿਚ ਅਮੇਲੀਆ ਭੱਕੂ ਅਤੇ ਅਨੱਨਿਆ ਨਿਜਾਵਨ ਅਤੇ ਮਿਕਸਡ ਡਬਲਜ਼ ਦੇ ਵਿਚ ਕਰਤਿਗਿਆ ਅਰੋੜਾ ਅਤੇ ਸਮਾਇਰਾ ਅਰੋੜਾ ਪਹਿਲੇ ਸਥਾਨ ’ਤੇ ਰਹੇ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਵਿਦਿਆਰਥੀਆਂ ਨੂੰ ਗ੍ਰੀਨ ਦੀਵਾਲੀ ਮਨਾਉਣ ਲਈ ਕੀਤਾ ਉਤਸ਼ਾਹਿਤ ਅਗਲੀ ਖ਼ਬਰ ਗੁਰੂ ਹਰਿਰਾਇ ਸਾਹਿਬ ਜੀ ਦਾ ਜੋਤੀ - ਜੋਤਿ ਦਿਵਸ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ ਮਨਾਇਆ
Ad Position 24