04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਲੱਖਾਂ ਰੁਪਏ ਮੁੱਲ ਦੇ ਸੋਨੇ ਦੇ ਗਹਿਣੇ ਅਤੇ ਹੋਰ ਸਾਮਾਨ ਚੋਰੀ ਕਰਨ 'ਤੇ ਮੰਗੇਤਰ ਅਤੇ ਉਸ ਦੇ 6 ਪਰਿਵਾਰਕ ਮੈਂਬਰਾਂ ਖ਼ਿਲਾਫ਼ ਕੇਸ ਦਰਜ <br/>

Ad Position 21
No active advertisement
ਅਜੀਤ ਡੈਸਕ 21-05-2026
ਲੁਧਿਆਣਾ, 20 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਮੰਗੇਤਰ ਦੇ ਘਰ ਚੋਰੀ ਕਰਨ ਦੇ ਮਾਮਲੇ ਵਿਚ ਲੜਕੇ ਅਤੇ ਉਸ ਦੇ ਛੇ ਹੋਰ ਪਰਿਵਾਰਕ ਮੈਂਬਰਾਂ ਖ਼ਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਮਾਨ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਸ਼ਿਮਲਾਪੁਰੀ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸੰਬੰਧੀ ਪੁਲਿਸ ਨੇ ਲੜਕੇ ਦੀਪਕ ਸਿੰਘ ਉਸ ਦੇ ਮਾਮੇ ਸੁਰਿੰਦਰ ਸਿੰਘ, ਪਿਤਾ ਸੁਲਤਾਨ ਸਿੰਘ, ਭਰਾ ਸੂਰਜ ਸਿੰਘ, ਭਾਬੀ ਕੀਰਤੀ, ਭੈਣ ਨੀਤੂ ਅਤੇ ਲੜਕੇ ਦੀ ਮਾਤਾ ਖ਼ਿਲਾਫ਼ ਵੱਖ-ਵੱਖ ਸੰਗੀਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ¢ ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ 'ਚ ਸ਼ਿਕਾਇਤਕਰਤਾ ਨੇ ਦੱਸਿਆ ਕਿ 13 ਮਈ ਨੂੰ ਉਸ ਦੀ ਭੈਣ ਦੀ ਮੰਗਣੀ ਉਕਤ ਕਥਿਤ ਦੋਸ਼ੀ ਦੀਪਕ ਸਿੰਘ ਨਾਲ ਹੋਈ ਸੀ | ਲੜਕੇ ਦੇ ਮਾਮਾ ਸੁਰਿੰਦਰ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਦੀਪਕ ਸਿੰਘ ਲਖਨਊ ਨਗਰ ਨਿਗਮ ਵਿਚ ਸਰਕਾਰੀ ਨੌਕਰੀ ਕਰਦਾ ਹੈ | ਉਸ ਦੱਸਿਆ ਕਿ ਮੰਗਣੀ ਦÏਰਾਨ ਵੀ ਉਨ੍ਹਾਂ ਨੇ ਆਪਣੀ ਹੈਸੀਅਤ ਮੁਤਾਬਿਕ ਸਾਰਾ ਇੰਤਜ਼ਾਮ ਅਤੇ ਲੈਣ-ਦੇਣ ਕੀਤਾ ਸੀ | ਉਸ ਦੱਸਿਆ ਕਿ ਇਹ ਉਕਤ ਕਥਿਤ ਦੋਸ਼ੀ ਕਿਉਂਕਿ ਬਾਹਰਲੇ ਸੂਬੇ ਤੋਂ ਆਏ ਸਨ, ਇਸ ਕਾਰਨ ਉਨ੍ਹਾਂ ਦੇ ਘਰ ਵਿਚ ਹੀ ਰਾਤ ਰਹਿ ਪਏ | ਜਦੋਂ ਉਹ 14 ਮਈ ਨੂੰ ਗਏ ਤਾਂ ਉਸ ਦੇਖਿਆ ਕਿ ਕਮਰੇ ਦੀ ਅਲਮਾਰੀ 'ਚੋਂ 1 ਲੱਖ ਰੁਪਏ ਅਤੇ ਲੱਖਾਂ ਰੁਪਏ ਮੁੱਲ ਦੇ ਸੋਨੇ ਦੇ ਗਹਿਣੇ ਗ਼ਾਇਬ ਹਨ | ਉਸ ਦੱਸਿਆ ਕਿ ਬਾਅਦ ਵਿਚ ਇਨ੍ਹਾਂ ਕਥਿਤ ਦੋਸ਼ੀਆਂ ਨੂੰ ਜਦੋਂ ਪੁੱਛਿਆ ਗਿਆ ਤਾਂ ਇਹਨਾਂ ਨੇ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ | ਸਗੋਂ ਉਨ੍ਹਾਂ ਪਾਸੋਂ 11 ਲੱਖ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣਿਆਂ ਦੀ ਮੰਗ ਕਰਨ ਲੱਗ ਪਏ, ਜਿਸ 'ਤੇ ਸ਼ਿਕਾਇਤਕਰਤਾ ਨੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ | ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ¢

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਦੇ ਪਲਾਟ 'ਚੋਂ ਕਰੋੜਾਂ ਰੁਪਏ ਦਾ ਸਾਮਾਨ ਚੋਰੀ ਅਗਲੀ ਖ਼ਬਰ ਸੂਬੇ ਅੰਦਰ ਨਿੱਤ ਦਿਨ ਗੁੰਡਾਗਰਦੀ ਤੇ ਕਤਲੋਗਾਰਤ ਦੀਆਂ ਘਟਨਾਵਾਂ ਕਾਰਨ ਲੋਕਾਂ 'ਚ ਸਹਿਮ-ਸਿੰਮਕ
Ad Position 24