ਲੁਧਿਆਣਾ, 20 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੇ ਬਿਜਲੀ ਮਕੈਨਿਕ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ ਵਿਚ ਬੈਂਕ ਮੁਲਾਜ਼ਮ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਮਿ੍ਤਕ ਨੌਜਵਾਨ ਬੂਟਾ ਸਿੰਘ ਦੀ ਪਤਨੀ ਵੀਰਪਾਲ ਕÏਰ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਮਾਮਲੇ ਵਿਚ ਅਮਰ ਗੁਪਤਾ ਵਾਸੀ ਜਸਪਾਲ ਕਾਲੋਨੀ, ਰਵਿੰਦਰ ਕÏਰ, ਦੇਵਕੀ ਦੇਵੀ, ਵਿਨੇ ਅਤੇ ਏ.ਯੂ. ਸਮਾਲ ਫਾਈਨੈਂਸ ਕੰਪਨੀ ਦੇ ਮੁਲਾਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਪੁਲਿਸ ਨੇ ਕੇਸ ਦਰਜ ਕੀਤਾ ਹੈ¢ ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦੇ ਪਤੀ ਬੂਟਾ ਸਿੰਘ ਨੇ ਇਕ ਕਾਰ ਕਰਜ਼ੇ ਦੇ ਲਈ ਸੀ ਅਤੇ ਕੰਮ ਘੱਟ ਹੋਣ ਕਾਰਨ ਉਹ ਕਿਸ਼ਤਾਂ ਨਹੀਂ ਭਰ ਰਿਹਾ ਸੀ, ਜਿਸ ਕਾਰਨ ਬੈਂਕ ਦੇ ਕਰਮਚਾਰੀ ਉਸ ਨੰੂ ਤੰਗ ਪਰੇਸ਼ਾਨ ਕਰਦੇ ਸਨ | ਉਸ ਦੱਸਿਆ ਕਿ ਬਾਕੀ ਕਥਿਤ ਦੋਸ਼ੀਆਂ ਪਾਸੋਂ ਵੀ ਉਸਨੇ ਕੁੱਝ ਪੈਸੇ ਉਧਾਰ ਲਏ ਸਨ | ਇਹ ਸਾਰੇ ਜਣੇ ਪਿਛਲੇ ਕਾਫ਼ੀ ਸਮੇਂ ਤੋਂ ਉਸ ਨੂੰ ਧਮਕੀਆਂ ਦੇ ਰਹੇ ਸਨ, ਜਿਸ ਤੋਂ ਦੁਖੀ ਹੋ ਕੇ ਬੀਤੇ ਦਿਨ ਉਸਨੇ ਆਪਣੇ ਘਰ ਵਿਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ | ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮÏਕੇ 'ਤੇ ਪਹੁੰਚੇ | ਪੁਲਿਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਹਾਲ ਦੀ ਘੜੀ ਇਸ ਮਾਮਲੇ ਵਿਚ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ | ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ¢