03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਅਰੋੜਾ ਮਹਾਂਸਭਾ ਨੇ 48ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 21-05-2026
ਲੁਧਿਆਣਾ, 20 ਮਈ (ਪਰਮਿੰਦਰ ਸਿੰਘ ਆਹੂਜਾ)-ਅਰੋੜਾ ਮਹਾਂਸਭਾ ਵਲੋਂ ਲੋੜਵੰਦ ਪਰਿਵਾਰਾਂ ਲਈ ਚਲਾਈ ਰਾਸ਼ਨ ਵੰਡ ਮੁਹਿੰਮ ਤਹਿਤ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ¢ ਇਹ ਸਮਾਗਮ ਸ਼੍ਰੀ ਦੁਰਗਾ ਮਾਤਾ ਮੰਦਰ, ਆਈ ਬਲਾਕ, ਭਾਈ ਰਣਧੀਰ ਸਿੰਘ ਨਗਰ ਦੇ ਸਹਿਯੋਗ ਨਾਲ ਕਰਵਾਇਆ, ਜਿਸਦੀ ਸ਼ੁਰੂਆਤ ਅਸ਼ੋਕ ਮਦਨ ਅਤੇ ਸੁਰਿੰਦਰ ਨਾਰੰਗ ਦੇ ਧਾਰਮਿਕ ਗੀਤਾਂ ਨਾਲ ਹੋਈ¢ ਬੀਨੇਵਾਲ, ਗੜ੍ਹਸ਼ੰਕਰ ਤੋਂ ਸਵਾਮੀ ਕ੍ਰਿਸ਼ਨਾਨੰਦ ਜੀ ਨੇ ਰਾਸ਼ਨ ਵੰਡ ਦੇ ਚਾਰ ਸਾਲ ਪੂਰੇ ਹੋਣ 'ਤੇ ਅਰੋੜਾ ਮਹਾਂਸਭਾ ਨੂੰ ਆਪਣਾ ਆਸ਼ੀਰਵਾਦ ਦਿੱਤਾ¢ ਸਮਾਗਮ ਵਿਚ ਸ਼ਹਿਰ ਦੇ ਪ੍ਰਮੁੱਖ ਸਮਾਜ ਸੇਵਕ ਸ਼੍ਰੀ ਜੀ ਇੰਪੈਕਸ ਦੇ ਰਿਸ਼ੀ ਗੁਪਤਾ ਮੁੱਖ ਮਹਿਮਾਨ ਸਨ¢ ਪੰਜਾਬ ਅਰੋੜਾ ਮਹਾਂਸਭਾ ਦੇ ਚੇਅਰਮੈਨ ਅਮਰੀਕ ਸਿੰਘ ਬੱਤਰਾ ਨੇ 30 ਮਈ ਨੂੰ ਅਰੜੂ ਮਹਾਰਾਜ ਜੀ ਦੇ ਜਨਮ ਦਿਵਸ ਦੀਆਂ ਤਿਆਰੀਆਂ 'ਤੇ ਚਰਚਾ ਕਰਦੇ ਹੋਏ ਦੱਸਿਆ ਕਿ ਇਹ ਸਮਾਗਮ ਐਮ.ਬੀ.ਡੀ. ਮਾਲ ਦੇ ਪਿੱਛੇ ਬਸੰਤ ਆਈਸ ਕਰੀਮ ਉਦਯੋਗਿਕ ਇਕਾਈ ਵਿਖੇ ਉਤਸ਼ਾਹ ਨਾਲ ਮਨਾਇਆ ਜਾਵੇਗਾ¢ ਅਰੋੜਾ ਮਹਾਂਸਭਾ ਲੁਧਿਆਣਾ ਦੇ ਚੇਅਰਮੈਨ ਸੁੰਦਰ ਦਾਸ ਧਮੀਜਾ ਨੇ ਸਮਾਜ ਵਿਚ ਦਾਨ ਰਾਹੀਂ ਕੀਤੇ ਜਾ ਰਹੇ ਕੰਮਾਂ ਦਾ ਜ਼ਿਕਰ ਕੀਤਾ¢ ਖੱਤਰੀ ਅਰੋੜਾ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਰਾਜਿੰਦਰ ਸਿੰਘ ਬਸੰਤ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਮÏਜੂਦ ਸਨ¢ ਇਸ ਮੌਕੇ ਸੰਸਥਾ ਦੇ ਪ੍ਰਧਾਨ ਗਗਨਦੀਪ ਸਿੰਘ ਖੁਰਾਨਾ, ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਚੰਨ, ਮੀਤ ਪ੍ਰਧਾਨ ਦਵਿੰਦਰ ਅਰੋੜਾ, ਮੀਤ ਪ੍ਰਧਾਨ ਵਿਜੇਜੀਤ ਪੋਪਲੀ, ਮੀਤ ਪ੍ਰਧਾਨ ਗੁਰਮਿੰਦਰ ਬੱਤਰਾ, ਪੰਜਾਬ ਦੇ ਮੀਤ ਪ੍ਰਧਾਨ ਡਾ. ਨਰਿੰਦਰ ਸਿੰਘ, ਕੈਸ਼ੀਅਰ ਮਹਿੰਦਰ ਸਿੰਘ ਗੁਲਾਟੀ, ਬਲਵੰਤ ਸਿੰਘ ਨਾਰੰਗ, ਪਰਵਿੰਦਰ ਸਿੰਘ ਗੁੰਬਰ, ਰÏਬੀ ਬੱਤਰਾ, ਕ੍ਰਿਪਾਲ ਸਿੰਘ ਬਜਾਜ, ਸੁਰੇਸ਼ ਅਰੋੜਾ, ਰਾਮ ਨਰਾਇਣ ਸਿੰਘ ਰਾਮਾ, ਤਰਸੇਮ ਅਰੋੜਾ ਵੀ ਸ਼ਾਮਿਲ ਸਨ | ਜਦਕਿ ਮਹਾਂਸਭਾ ਦੇ ਮਹਿਲਾ ਵਿੰਗ ਤੋਂ ਸਤਵੰਤ ਕÏਰ ਅਤੇ ਸਬੀਨਾ ਸਿੰਘ ਗੁਲਾਟੀ ਮÏਜੂਦ ਸਨ ¢ ਸਟੇਜ ਦਾ ਸੰਚਾਲਨ ਹਰਮਿੰਦਰ ਸਿੰਘ ਮਲਿਕ ਨੇ ਕੀਤਾ¢

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਵਿਖੇ ਵਿਸ਼ੇਸ਼ ਜਪ ਤਪ ਚੌਪਹਿਰਾ ਸਮਾਗਮ <br/> ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ <br/>
Ad Position 24