22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਗੋਡੇ ਬਦਲਣ ਦੀ ਸਰਜਰੀ 'ਚ ਰੋਬੋਟਿਕ ਤਕਨੀਕ ਨੇ ਵੱਡਾ ਬਦਲਾਅ ਲਿਆਂਦਾ-ਡਾ. ਏ.ਐਸ. ਪਾਸੀ <br/>

Ad Position 21
No active advertisement
ਅਜੀਤ ਡੈਸਕ 24-05-2026
ਆਲਮਗੀਰ, 23 ਮਈ (ਜਰਨੈਲ ਸਿੰਘ ਪੱਟੀ)-ਸਥਾਨਕ ਲੁਧਿਆਣਾ ਮਲੇਰਕੋਟਲਾ ਰੋਡ ਪਿੰਡ ਗਿੱਲ ਬਾਈਪਾਸ ਚੌਕ ਨਜ਼ਦੀਕ ਆਧਾਰ ਰਾਸ਼ਨ ਸੈਂਟਰ ਸਥਿਤ ਅਨਹਦ ਕÏਰੀ ਰੋਬੋਟ ਕਲੀਨਿਕ ਦੇ ਮੈਨੇਜਿੰਗ ਡਾਇਰੈਕਟਰ ਗੋਡੇ ਅਤੇ ਜੋੜ ਬਦਲੀ ਦੇ ਮਾਹਿਰ ਸਰਜਨ ਡਾ. ਏ. ਐਸ ਪਾਸੀ ਨੇ ਦੱਸਿਆ ਕਿ ਰੋਬੋਟਿਕ ਤਕਨੀਕ ਨਾਲ ਗੋਡੇ ਬਦਲਣ ਦੀ ਸਰਜਰੀ 'ਚ ਆਧੁਨਿਕ ਮੈਡੀਕਲ ਵਿਗਿਆਨ ਦੀ ਰੋਬੋਟਿਕ ਤਕਨੀਕ ਨੇ ਸਰਜਰੀ ਦੇ ਖੇਤਰ ਵਿਚ ਵੱਡਾ ਬਦਲਾਅ ਲਿਆਂਦਾ ਹੈ¢ ਗੋਡੇ ਬਦਲਣ ਦੀ ਸਰਜਰੀ ਹੁਣ ਰੋਬੋਟਿਕ ਸਹਾਇਤਾ ਨਾਲ ਹੋਰ ਵੀ ਜ਼ਿਆਦਾ ਸੁਰੱਖਿਅਤ ਅਤੇ ਸਟੀਕ ਬਣ ਗਈ ਹੈ¢ ਇਹ ਤਕਨੀਕ ਖ਼ਾਸ ਕਰਕੇ ਉਨ੍ਹਾਂ ਮਰੀਜ਼ਾਂ ਲਈ ਲਾਭਕਾਰੀ ਹੈ ਜੋ ਗੰਭੀਰ ਗਠੀਆ, ਜੋੜਾਂ ਦੇ ਦਰਦ ਜਾਂ ਗੋਡੇ ਦੀ ਖ਼ਰਾਬੀ ਨਾਲ ਪੀੜਤ ਹਨ¢ ਸਰਜਨ ਡਾ. ਪਾਸੀ ਨੇ ਦੱਸਿਆ ਕੀਨ ਰਿਪਲੇਸਮੈਂਟ ਸਰਜਰੀ ਵਿਚ ਸਰਜਨ ਕੰਪਿਊਟਰ ਅਤੇ ਰੋਬੋਟਿਕ ਸਿਸਟਮ ਦੀ ਮਦਦ ਨਾਲ ਗੋਡੇ ਦੀ ਸਰਜਰੀ ਕਰਦਾ ਹੈ¢ ਇਸ ਤਕਨੀਕ ਵਿਚ ਪਹਿਲਾਂ ਮਰੀਜ਼ ਦੇ ਗੋਡੇ ਦੀ 3ਡੀ ਇਮੇਜਿੰਗ ਕੀਤੀ ਜਾਂਦੀ ਹੈ, ਜਿਸ ਨਾਲ ਗੋਡੇ ਦੀ ਸਹੀ ਬਣਤਰ ਅਤੇ ਨੁਕਸਾਨ ਦੀ ਜਾਣਕਾਰੀ ਮਿਲਦੀ ਹੈ¢ ਫਿਰ ਰੋਬੋਟਿਕ ਸਿਸਟਮ ਸਰਜਨ ਨੂੰ ਬਹੁਤ ਸਟੀਕ ਢੰਗ ਨਾਲ ਖ਼ਰਾਬ ਹੱਡੀ ਹਟਾਉਣ ਅਤੇ ਨਵਾਂ ਜੋੜ ਲਗਾਉਣ ਵਿਚ ਮਦਦ ਕਰਦਾ ਹੈ¢ ਉਨ੍ਹਾਂ ਦੱਸਿਆ ਕਿ ਰਵਾਇਤੀ ਸਰਜਰੀ ਨਾਲੋਂ ਇਸ ਤਕਨੀਕ ਵਿਚ ਟਿਸ਼ੂਜ਼ ਨੂੰ ਘੱਟ ਨੁਕਸਾਨ ਹੁੰਦਾ ਹੈ, ਜਿਸ ਕਾਰਨ ਨਾ ਮਾਤਰ ਦਰਦ ਅਤੇ ਖ਼ੂਨ ਦੀ ਕਮੀ ਨਹੀਂ ਹੁੰਦੀ ਹੈ¢ ਉਨ੍ਹਾਂ ਕਿਹਾ ਕਿ ਭਵਿੱਖ ਵਿਚ ਇਹ ਤਕਨੀਕ ਭਰੋਸੇਯੋਗ ਵਿਕਲਪ ਬਣਦੀ ਜਾ ਰਹੀ ਹੈ¢

Ad Position 22
No active advertisement
ਪਿਛਲੀ ਖ਼ਬਰ ਅਧਿਆਪਕ ਜਥੇਬੰਦੀਆਂ ਦੀ ਮੀਟਿੰਗ <br/> ਅਗਲੀ ਖ਼ਬਰ ਕੈਬਨਿਟ ਮੰਤਰੀ ਮੁੰਡੀਆਂ ਦੇ ਉਪਰਾਲੇ ਸਦਕਾ ਸਰਕਾਰੀ ਸਕੂਲ ਜਮਾਲਪੁਰ 'ਚ ਲਗਾਈਆਂ ਟਾਈਲਾਂ ਦਾ ਉਦਘਾਟਨ ਕੌਂਸਲਰ ਗਰੇਵਾਲ ਨੇ...
Ad Position 24