27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸ਼ਹੀਦ ਸਰਾਭਾ ਦੇ ਜਨਮ ਦਿਵਸ ਸਮਾਗਮ 'ਚ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀ ਭੇਟ <br/>

Ad Position 21
No active advertisement
ਅਜੀਤ ਡੈਸਕ 25-05-2026
ਇਯਾਲੀ/ਥਰੀਕੇ, 24 ਮਈ (ਮਨਜੀਤ ਸਿੰਘ ਦੁੱਗਰੀ)-ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੀ ਸਰਪ੍ਰਸਤੀ ਹੇਠ ਕਾਮਾਗਾਟਾਮਾਰੂ ਯਾਦਗਾਰ ਕਮੇਟੀ ਲੁਧਿਆਣਾ ਦੀ ਪਹਿਲ ਕਦਮੀ ਤੇ ਕਿਸਾਨ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਨਾਲ ਅੱਜ ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ ਦੇ ਸੂਬਾ ਹੈਡ ਕੁਆਰਟਰ ਲੁਧਿਆਣਾ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਦੀ 130ਵੀਂ ਵਰ੍ਹੇਗੰਢ ਮÏਕੇ ਸਾਦਾ, ਪਰ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ, ਜਿਸ ਦੀ ਪ੍ਰਧਾਨਗੀ ਸ਼ਿੰਦਰ ਸਿੰਘ ਜਵੱਦੀ, ਮਲਕੀਤ ਸਿੰਘ ਬੱਦੋਵਾਲ, ਪ੍ਰੇਮ ਸਿੰਘ ਸ਼ਹਿਜਾਦ, ਬੀਬੀ ਜਸਬੀਰ ਕÏਰ ਜੋਧਾਂ, ਮਾਸਟਰ ਜਸਦੇਵ ਸਿੰਘ ਲਲਤੋਂ ਤੇ ਗੁਰਦਿਆਲ ਸਿੰਘ ਤਲਵੰਡੀ ਨੇ ਕੀਤੀ | ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾਂ 2 ਮਿੰਟ ਮÏਨ ਧਾਰ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ | ਉਪਰੰਤ ਉੱਘੇ ਲੋਕ ਗਾਇਕ ਰਾਮ ਸਿੰਘ ਹਠੂਰ ਨੇ ਲੋਕ ਪੱਖੀ ਇਨਕਲਾਬੀ ਕਵੀਸ਼ਰੀ ਦਾ ਨਵੇਕਲਾ ਰੰਗ ਬੰਨਿਆਂ | ਸਮਾਗਮ ਨੂੰ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਹਿਮਾਂਯੂਪੁਰਾ, ਮਾਸਟਰ ਜਸਦੇਵ ਸਿੰਘ ਲਲਤੋਂ, ਮਲਕੀਤ ਸਿੰਘ ਬੱਦੋਵਾਲ, ਪ੍ਰਕਾਸ਼ ਸਿੰਘ ਹਿਸੋਵਾਲ, ਪ੍ਰੇਮ ਸਿੰਘ ਸ਼ਹਿਜਾਦ, ਬੀਬੀ ਜਸਵੀਰ ਕÏਰ ਜੋਧਾਂ, ਗੁਰਦੇਵ ਸਿੰਘ ਮੁੱਲਾਂਪੁਰ, ਰਣਜੀਤ ਸਿੰਘ ਗੁੜੇ, ਕਾਮਰੇਡ ਤਰਸੇਮ ਜੋਧਾਂ, ਰਾਜਿੰਦਰ ਸਿੰਘ ਲਲਤੋਂ, ਗੁਰਚਰਨਜੀਤ ਸਿੰਘ ਵਕੀਲ ਨੇ ਸ਼ਹੀਦ ਸਰਾਭਾ ਦੇ ਬਚਪਨ ਅਤੇ ਭਰ ਜਵਾਨੀ ਵਿਚ ਕੀਤੀਆਂ ਮਹਾਨ ਘਾਲਨਾਵਾਂ, ਕੁਰਬਾਨੀਆਂ ਅਤੇ ਅਮਰੀਕਾ ਤੇ ਭਾਰਤ ਵਿਖੇ ਗਦਰ ਪਾਰਟੀ ਦੇ ਬਾਲਾ ਜਰਨੈਲ ਵਜੋਂ ਕੀਤੇ ਲਾਮਿਸਾਲ ਕਾਰਨਾਮੇ ਅਤੇ ਦੂਰ ਅੰਦੇਸ਼ੀ ਰੋਲ ਬਾਰੇ ਚਾਨਣਾ ਪਾਇਆ | ਇਸ ਦੌਰਾਨ ਸਰਬ ਸੰਮਤੀ ਨਾਲ ਪਾਸ ਕੀਤੇ ਮਤੇ ਰਾਹੀਂ ਦੇਸ਼ ਦੀ ਸਰਵਉਚ ਅਦਾਲਤ ਦੇ ਮੁਖੀ ਵਲੋਂ ਦੇਸ਼ ਦੇ ਭਵਿੱਖ ਬੇਰੋਜ਼ਗਾਰ ਨੌਜਵਾਨਾਂ, ਜਿਹੜੇ ਕਿ ਸੋਸ਼ਲ ਮੀਡੀਆ, ਪੱਤਰਕਾਰੀ ਤੇ ਆਰ. ਟੀ. ਆਈ. 'ਚ ਸਰਗਰਮ ਹਨ, ਨੂੰ 'ਕਾਕਰੋਚ' ਦੱਸਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਖਿਮਾ ਜਾਚਨਾ ਕਰਨ ਦੀ ਜ਼ੋਰਦਾਰ ਮੰਗ ਕੀਤੀ | ਦੂਜੇ ਖਾਸ ਮਤੇ ਰਾਹੀਂ ਕੇਂਦਰੀ ਹਕੂਮਤ ਪਾਸੋਂ ਪੁਰਜ਼ੋਰ ਮੰਗ ਕੀਤੀ ਕਿ ਹਲਵਾਰਾ ਹਵਾਈ ਅੱਡੇ ਦਾ ਨਾਂਅ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂਅ 'ਤੇ ਰੱਖਿਆ ਜਾਵੇ | ਇਸ ਮÏਕੇ ਪੰਜਾਬੀ ਲੋਕ ਗਾਇਕ ਰਾਮ ਸਿੰਘ ਹਠੂਰ ਨੇ ਇਨਕਲਾਬੀ ਗੀਤ ਬੋਲੀਆਂ ਪੇਸ਼ ਕੀਤੀਆਂ | ਸਮਾਗਮ 'ਚ ਅਮਰੀਕ ਸਿੰਘ ਤਲਵੰਡੀ, ਸੋਹਣ ਸਿੰਘ ਸਵੱਦੀ, ਗੁਰਮੇਲ ਸਿੰਘ ਢੱਟ, ਜਸਵੰਤ ਸਿੰਘ ਮਾਨ, ਜਸਵਿੰਦਰ ਸਿੰਘ, ਰਣਜੀਤ ਸਿੰਘ ਸਾਇਆ, ਅਮਰਜੀਤ ਸਿੰਘ ਹਿਮਾਂਯੂਪੁਰਾ, ਕੁਲਵੰਤ ਸਿੰਘ ਹਿਮਾਂਯੂਪੁਰਾ, ਨੰਬਰਦਾਰ ਮੇਜਰ ਸਿੰਘ ਰਣਜੀਤ ਸਿੰਘ ਜੀਤੂ, ਹਰਭਜਨ ਸਿੰਘ, ਸਰਵਿੰਦਰ ਸਿੰਘ ਸੁਧਾਰ ਕਾਮਰੇਡ ਬਿੱਲੂ ਘਵੱਦੀ, ਗੁਲਜ਼ਾਰ ਸਿੰਘ, ਬੂਟਾ ਸਿੰਘ ਜਰਖੜ, ਗੋਨੀ ਸ਼ਰੀਂਹ ਉਚੇਚੇ ਤÏਰ 'ਤੇ ਸ਼ਾਮਿਲ ਹੋਏ |

Ad Position 22
No active advertisement
ਪਿਛਲੀ ਖ਼ਬਰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਧੋਖਾਧੜੀ ਕਰਨ ਦੇ ਮਾਮਲੇ 'ਚ ਕੇਸ ਦਰਜ <br/> ਅਗਲੀ ਖ਼ਬਰ ਮੈਡੀਵੇਜ ਹਸਪਤਾਲ ਵਿਖੇ ਮੁਫ਼ਤ ਮੈਡੀਕਲ ਕੈਂਪ ਦੌਰਾਨ 150 ਮਰੀਜ਼ਾਂ ਦੀ ਕੀਤੀ ਜਾਂਚ <br/>
Ad Position 24