28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਭਾਵਾਧਸ ਨੇ ਸ਼ਰਧਾ ਨਾਲ ਮਨਾਇਆ 62ਵਾਂ ਸਥਾਪਨਾ ਦਿਵਸ <br/>

Ad Position 21
No active advertisement
ਅਜੀਤ ਡੈਸਕ 25-05-2026
ਲੁਧਿਆਣਾ, 24 ਮਈ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਵਲੋਂ ਮੁੱਖ ਸੰਚਾਲਕ ਵਿਜੈ ਦਾਨਵ ਦੀ ਅਗਵਾਈ ਵਿਚ ਸਥਾਨਕ ਪੰਜਾਬੀ ਭਵਨ ਵਿਖੇ ਸੰਸਥਾ ਦਾ 62ਵਾਂ ਜਨਮ ਦਿਹਾੜਾ ਮਨਾਇਆ | ਇਸ ਮੌਕੇ ਰਾਸ਼ਟਰੀ ਸੰਚਾਲਕ ਕਰਮਯੋਗੀ ਚੌਧਰੀ ਯਸ਼ਪਾਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਦੌਰਾਨ ਸਭ ਤੋਂ ਪਹਿਲਾਂ ਮੁਕਤੀ ਮਾਲਾ ਦੇ ਪਾਠ ਨਾਲ ਅੱਜ ਦਾ ਸਮਾਗਮ ਸ਼ੁਰੂ ਹੋਇਆ ਅਤੇ ਸਮੂਹ ਭਾਵਾਧਸ ਆਗੂਆਂ ਵਲੋਂ ਭਾਵਾਧਸ ਦੇ ਸੰਸਥਾਪਕ ਪ੍ਰਥਮ ਆਦਿ ਧਰਮ ਗੁਰੂ ਬ੍ਰਹਮਲੀਨ ਪ੍ਰਭੂ ਰਿਸ਼ੀਨਾਥ ਰਤਨਾਕਰ ਜੀ ਮਹਾਰਾਜ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਸੰਤ ਵਿਸ਼ਰਵਾ ਰਿਸ਼ੀ ਜੀ ਭਾਵਾਧਸ ਵਿਚ ਸ਼ਾਮਿਲ ਹੋਏ ਅਤੇ ਵਿਜੈ ਦਾਨਵ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਿਜੈ ਦਾਨਵ ਨੇ ਕਿਹਾ ਕਿ 24 ਮਈ 1964 ਨੂੰ ਲੁਧਿਆਣਾ ਦੀ ਪਵਿੱਤਰ ਤੇ ਪਾਵਨ ਧਰਤੀ 'ਤੇ ਪ੍ਰਭੂ ਰਤਨਾਕਰ ਜੀ ਵਲੋਂ ਭਾਰਤੀਯ ਵਾਲਮੀਕਿ ਧਰਮ ਸਮਾਜ ਦੀ ਨੀਂਹ ਰੱਖੀ ਗਈ ਸੀ | ਉਨ੍ਹਾਂ ਕਿਹਾ ਕਿ ਆਦਿ ਨਿੱਤਨੇਮ, ਸੱਚੀ ਪ੍ਰਾਰਥਨਾ, ਸ਼ਾਰਸ਼ਬਦ ਆਦਿ ਉਨ੍ਹਾਂ ਦੀ ਹੀ ਕੌਮ ਨੂੰ ਦੇਣ ਹਨ | ਉਨ੍ਹਾਂ ਕਿਹਾ ਕਿ ਉਹ ਕੌਮ ਦੇ ਮਹਾਨ ਸੰਤ ਸਨ, ਜਿਨ੍ਹਾਂ ਨੇ ਕੌਮ ਦੀ ਸੇਵਾ ਲਈ ਸਾਰੀ ਉਮਰ ਵਿਆਹ ਤੱਕ ਵੀ ਨਹੀਂ ਕਰਵਾਇਆ ਸੀ | ਉਨ੍ਹਾਂ ਕਿਹਾ ਕੌਮ ਨੂੰ ਅਜਿਹੇ ਸੰਤ ਦੀ ਕਮੀ ਹਮੇਸ਼ਾ ਹੀ ਰੜਕਦੀ ਰਹੇਗੀ | ਇਸ ਦੌਰਾਨ ਸਮਾਜ ਨੂੰ ਪੇਸ਼ ਆ ਰਹੀਆਂ ਮੌਜੂਦਾ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਸ ਦੌਰਾਨ ਵਾਲਮੀਕਿ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਇਕ ਛੇ ਮੈਂਬਰੀ ਕਮੇਟੀ, ਜਿਸ ਵਿਚ ਰਿਸ਼ੀਪਾਲ ਆਦਿਵਾਸੀ, ਵਿਸ਼ਰਵਾ ਰਿਸ਼ੀ, ਅਸ਼ਵਨੀ ਭੀਲ, ਮਾਤਾ ਊਸ਼ਾਮਤੀ ਦਰਾਵਿੜ, ਅਸ਼ੋਕ ਦੈਤਯਾ, ਪ੍ਰਣ ਭੀਲ ਦਾ ਐਲਾਨ ਕੀਤਾ ਗਿਆ | ਇਸ ਮੌਕੇ ਚੌਧਰੀ ਯਸ਼ਪਾਲ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਮਾਤਾ ਊਸ਼ਾਮਤੀ ਦਰਾਵਿੜ, ਅਸ਼ਵਨੀ ਭੀਲ, ਅਕਸ਼ੇ ਰਾਜ, ਰੋਹਿਤ ਸਹੋਤਾ, ਵਿਮਲ ਭੱਟੀ, ਰਜਿੰਦਰ ਹੰਸ, ਮਹਿਕ ਸਿੰਘ ਚੌਹਾਨ, ਸੁਧੀਰ ਧਾਰੀਵਾਲ, ਸ਼ਾਮ ਬੋਹਤ, ਸੁਰਿੰਦਰ ਸੋਦਾਈ, ਸੰਜੇ ਦਿਸਾਵਰ, ਜਤਿੰਦਰ ਘਾਵਰੀ, ਸੁਰੇਸ਼ ਸੈਲੀ, ਸੰਜੀਵ ਬੇਗੜਾ, ਅਸ਼ੋਕ ਦਾਨਵ, ਧਰਮਵੀਰ ਮਚਲ, ਲੱਕੀ ਸਰਵੱਟਾ, ਦੀਪੂ ਘਈ, ਏਕਲਵਯ ਬਰੂਟਾ, ਲਵ ਦਰਾਵਿੜ, ਸ਼ਿਵ ਬਿਡਲਾਨ, ਵਿਜੈ ਚੌਹਾਨ, ਸਿਕੰਦਰ ਚੌਹਾਨ, ਵੀਰਾਂਗੀ ਰਾਜ ਰਾਣੀ, ਮਦਨ ਧਾਰੀਵਾਲ, ਕਨੌਜ ਦਾਨਵ, ਮਿੰਕਲ ਬਿਰਲਾ, ਹੈਪੀ ਰਾਹਤ, ਸੋਨੂੰ ਸੂਦ, ਸੁਨੀਲ ਖਹਿਰਵਾਲ, ਸਨੀ ਕੇਸਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦੀਦਾਰ ਹਾਰਟ ਬੀਟ ਡਾਇਗਨੋਸਟਿਕਸ ਵਿਖੇ ਮੈਗਾ ਇੰਫਰਟੀਲਿਟੀ ਕੈਂਪ ਨੂੰ ਮਿਲਿਆ ਭਰਪੂਰ ਹੁੰਗਾਰਾ <br/> ਅਗਲੀ ਖ਼ਬਰ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵਲੋਂ ਵਿਸ਼ੇਸ਼ ਗੁਰਮਤਿ ਸਮਾਗਮ <br/>
Ad Position 24