28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਦੀਦਾਰ ਹਾਰਟ ਬੀਟ ਡਾਇਗਨੋਸਟਿਕਸ ਵਿਖੇ ਮੈਗਾ ਇੰਫਰਟੀਲਿਟੀ ਕੈਂਪ ਨੂੰ ਮਿਲਿਆ ਭਰਪੂਰ ਹੁੰਗਾਰਾ <br/>

Ad Position 21
No active advertisement
ਅਜੀਤ ਡੈਸਕ 25-05-2026
ਲੁਧਿਆਣਾ, 24 ਮਈ (ਡਾ. ਤਰਲੋਚਨ ਸਿੰਘ)-ਲੁਧਿਆਣਾ ਦੇ ਪ੍ਰਸਿੱਧ ਦੀਦਾਰ ਹਾਰਟ ਬੀਟ ਡਾਇਗਨੋਸਟਿਕਸ, ਜਨਤਾ ਨਗਰ, ਗਿੱਲ ਰੋਡ ਵਿਖੇ ਵੁਮੈਨ ਇਮੇਜਿੰਗ ਕਲੀਨਿਕ ਦੇ ਸਹਿਯੋਗ ਨਾਲ ਲਗਾਇਆ ਮੈਗਾ ਇੰਫਰਟੀਲਿਟੀ ਜਾਂਚ ਕੈਂਪ ਸਫਲਤਾਪੂਰਵਕ ਸਮਾਪਤ ਹੋ ਗਿਆ | ਕੈਂਪ 'ਚ 100 ਤੋਂ ਵੱਧ ਮਰੀਜ਼ਾਂ ਦੀ ਮਾਹਿਰ ਡਾਕਟਰਾਂ ਵਲੋਂ ਇੰਫਰਟੀਲਿਟੀ ਸਮੱਸਿਆਵਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ ਅਤੇ ਮਰੀਜ਼ਾਂ ਨੂੰ ਸਮੇਂ ਸਿਰ ਸਹੀ ਮਾਰਗਦਰਸ਼ਨ ਮਿਲਿਆ | ਕੈਂਪ ਵਿਚ ਮਹਿਲਾਵਾਂ ਲਈ ਮੁਫ਼ਤ ਅਲਟਰਾਸਾਊਾਡ ਸਕੈਨ ਪੈਲਵਿਸ ਤੇ ਪੁਰਸ਼ਾਂ ਲਈ ਮੁਫ਼ਤ ਅਲਟਰਾ ਸਾਊਾਡ ਸਕੈਨ ਲੋਅਰ ਐਬਡੋਮਨ ਦੀ ਸਹੂਲਤ ਦਿੱਤੀ ਗਈ | ਇਸ ਤੋਂ ਇਲਾਵਾ ਹਾਰਮੋਨ ਟੈੱਸਟ, ਸੀਮਨ ਅਨੈਲਸਿਸ, ਡੋਪਲਰ, ਐਮ. ਆਰ. ਆਈ. ਤੇ ਹੋਰ ਵਿਸ਼ੇਸ਼ ਜਾਂਚਾਂ 'ਤੇ 50 ਫ਼ੀਸਦੀ ਤੱਕ ਛੂਟ ਦਿੱਤੀ ਗਈ, ਜਿਸ ਦਾ ਲੋਕਾਂ ਨੇ ਵੱਡੇ ਪੱਧਰ 'ਤੇ ਲਾਭ ਲਿਆ | ਇਸ ਮੌਕੇ ਡਾ. ਨਰਜੀਤ ਕੌਰ ਤੇ ਡਾ. ਅਣਖਵੀਰ ਗਿੱਲ ਵਲੋਂ ਮਰੀਜ਼ਾਂ ਨੂੰ ਇੰਫਰਟੀਲਿਟੀ ਨਾਲ ਸੰਬੰਧਿਤ ਜਾਗਰੂਕਤਾ ਅਤੇ ਇਲਾਜ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਉਨ੍ਹਾਂ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਸਿਹਤ ਜਾਗਰੂਕਤਾ ਕੈਂਪ ਲਗਾਤਾਰ ਲਗਾਏ ਜਾਂਦੇ ਰਹਿਣਗੇ |

Ad Position 22
No active advertisement
ਪਿਛਲੀ ਖ਼ਬਰ ਜੇਕਰ ਟੋਲ ਪਲਾਜ਼ਾ ਕੈਸ਼ਲੈੱਸ ਤੇ ਬੂਥਲੈੱਸ ਕੀਤੇ ਗਏ ਤਾਂ ਲੱਖਾਂ ਲੋਕਾਂ ਦੇ ਘਰਾਂ ਦੇ ਹੋਣਗੇ ਚੁੱਲੇ੍ਹ ਠੰਢੇ <br/> ਅਗਲੀ ਖ਼ਬਰ ਭਾਵਾਧਸ ਨੇ ਸ਼ਰਧਾ ਨਾਲ ਮਨਾਇਆ 62ਵਾਂ ਸਥਾਪਨਾ ਦਿਵਸ <br/>
Ad Position 24