28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਜਵੱਦੀ ਟਕਸਾਲ ਵਿਖੇ ਨਾਮ ਸਿਮਰਨ ਸਮਾਗਮ <br/>

Ad Position 21
No active advertisement
ਅਜੀਤ ਡੈਸਕ 25-05-2026
ਲੁਧਿਆਣਾ, 24 ਮਈ (ਪਰਮਿੰਦਰ ਸਿੰਘ ਆਹੂਜਾ)-ਜਵੱਦੀ ਟਕਸਾਲ ਵਿਖੇ ਨਾਮ ਸਿਮਰਨ ਸਮਾਗਮ ਹੋਇਆ | ਜੁੜੀਆਂ ਸੰਗਤਾਂ ਸਨਮੁੱਖ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਫੁਰਮਾਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਕ ਅਤਿ ਮਹਾਨ ਤੇ ਅੰਤਰ-ਰਾਸ਼ਟਰੀ ਗੁਰੂ ਹਨ, ਜਿਨ੍ਹਾਂ ਦੇ ਰਾਹੀਂ ਮਨੁੱਖਤਾ ਦਾ ਕਲਿਆਣ ਹੋ ਸਕਦਾ ਹੈ | ਹੋਰ ਕੋਈ ਵੀ ਸ਼ਖਸੀ ਸਾਧਨ ਸੰਸਾਰ ਮੁਕਤੀ ਤੇ ਸ਼ਾਂਤੀ ਨਹੀਂ ਦੇ ਸਕਦਾ | ਅੱਜ ਮਨੁੱਖ ਆਪਣੇ ਯੁਗ 'ਚ ਲੰਘ ਰਿਹਾ ਹੈ, ਜ਼ਿੰਦਗੀ ਬੜੀ ਤੇਜ਼ੀ ਨਾਲ ਜਦੋ-ਜਹਿਦ ਵੀ ਵਿਚੋਂ ਲੰਘ ਰਹੀ ਹੈ | ਹਰ ਆਦਮੀ, ਹਰ ਫਿਰਕਾ, ਹਰ ਮਜ਼ਹਬ ਤੇ ਹਰ ਦੇਸ਼ ਇਕ ਦੂਜੇ ਨੂੰ ਪਛਾੜਨ ਪਛਵਾੜੇ ਸੁੱਟ ਕੇ ਅੱਗੇ ਲੰਘਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਇਸ ਿਵਿਗਆਨਕ ਦੌੜ 'ਚ ਕਿਸੇ ਨੂੰ ਵੀ ਆਤਮਕ ਸ਼ਾਂਤੀ ਪ੍ਰਾਪਤ ਨਹੀਂ | ਦੁਨੀਆਂ ਦੇ ਲੋਕ ਮਾਇਕ ਹਸਤੀ ਦੇ ਨਸ਼ੇ ਵਿਚ ਮਖਮੂਰ ਹਨ | ਇਨਸਾਨ ਦੀ ਇਹ ਉਨਤੀ ਨਹੀਂ | ਉਨਤੀ ਕੇਵਲ ਆਤਮਿਕ ਉੱਚਤਾ ਤੇ ਆਤਮਿਕ ਸ਼ਾਂਤੀ ਵਿਚ ਹੀ ਹੈ | ਅਜੋਕੇ ਹਾਲਾਤਾਂ ਦੇ ਮੱਦੇਨਜ਼ਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਧਿਆਤਮਿਕ ਚਾਨਣ ਅਤੇ ਆਦਰਸ਼ ਦੀ ਹਰ ਇਕ ਨੂੰ ਲੋੜ ਹੈ | ਉਨ੍ਹਾਂ ਜ਼ੋਰ ਦਿੰਦਿਆਂ ਸਮਝਾਇਆ ਕਿ ਗੁਰਬਾਣੀ ਸ਼ਬਦ ਦੇ ਕੇਵਲ ਬਾਹਰਲੇ ਦਰਸ਼ਨ ਨਾਲ ਗਤੀ ਨਹੀਂ ਹੋਣੀ | ਜਦੋਂ ਸਿੱਖ ਗੁਰਬਾਣੀ ਸ਼ਬਦ ਦੀ ਵਿਚਾਰ ਕਰੇਗਾ, ਆਪਣੇ ਜੀਵਨ ਨੂੰ ਗੁਰਬਾਣੀ ਅਨੁਸਾਰ ਢਾਲੇਗਾ, ਗੁਰਬਾਣੀ ਅਨੁਸਾਰ ਜੀਵਨ ਗੁਜ਼ਾਰੇਗਾ, ਤਦ ਹੀ ਪਰਮ ਪਦ ਦੀ ਪ੍ਰਾਪਤੀ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਨਵਚੇਤਨਾ ਵਲੋਂ ਗੌਰੀ, ਅਰਸ਼ਦੀਪ ਤੇ ਗੁਰਸਿਮਰਨ ਨੂੰ ਵਜ਼ੀਫੇ ਨਾਲ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਐਨ. ਐਸ. ਪੀ. ਐਸ. ਵਿਖੇ ਪੂਲ ਪਾਰਟੀ ਦਾ ਆਯੋਜਨ <br/>
Ad Position 24