28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਬੱਕਰੀ ਪਾਲਣ ਦਾ ਕਿੱਤਾ ਹੋ ਰਿਹਾ ਪ੍ਰਫੁੱਲਿਤ-ਵੈਟਰਨਰੀ ਮਾਹਿਰ <br/>

Ad Position 21
No active advertisement
ਅਜੀਤ ਡੈਸਕ 25-05-2026
ਲੁਧਿਆਣਾ, 24 ਮਈ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੇ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ 39 ਉਤਸ਼ਾਹੀ ਪ੍ਰਤੀਭਾਗੀਆਂ, ਜਿਨ੍ਹਾਂ 'ਚ ਪੰਜ ਔਰਤਾਂ ਵੀ ਸ਼ਾਮਿਲ ਸਨ, ਨੂੰ ਬੱਕਰੀ ਤੇ ਭੇਡ ਪਾਲਣ ਲਈ ਸਿਖਲਾਈ ਦਿੱਤੀ | ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਵਿਗਿਆਨਕ ਗਿਆਨ ਦੇ ਪ੍ਰਸਾਰ ਲਈ ਯੂਨੀਵਰਸਿਟੀ ਦੇ ਪਸਾਰ ਵਿੰਗ ਦੀ ਸ਼ਲਾਘਾ ਕੀਤੀ | ਉਨ੍ਹਾਂ ਦੱਸਿਆ ਕਿ ਬੱਕਰੀ ਅਤੇ ਭੇਡ ਪਾਲਣ ਕਿਸਾਨਾਂ ਤੇ ਪੇਂਡੂ ਨੌਜਵਾਨਾਂ 'ਚ ਲਾਭਦਾਇਕ ਉੱਦਮ ਵਜੋਂ ਉੱਭਰ ਰਹੇ ਹਨ ਕਿਉਂਕਿ ਇਹ ਸਦਾਬਹਾਰ ਤੇ ਵੱਧਦੀ ਮੰਗ ਵਾਲੇ ਕਿੱਤੇ ਹਨ | ਪੰਜਾਬ ਬੀਟਲ (ਗੁਰਦਾਸਪੁਰੀ) ਬੱਕਰੀ ਅਤੇ ਕਜਲੀ ਭੇਡ ਵਰਗੀਆਂ ਪ੍ਰਸਿੱਧ ਨਸਲਾਂ ਲਈ ਜਾਣਿਆ ਜਾਂਦਾ ਹੈ, ਜੋ ਪਸ਼ੂ ਪਾਲਕਾਂ ਵਿਚ ਬਹੁਤ ਪਸੰਦੀਦਾ ਹਨ | ਉਨ੍ਹਾਂ ਦੱਸਿਆ ਕਿ ਇਕ ਸਫਲ ਉੱਦਮੀ ਬਣਨ ਲਈ ਵਿਗਿਆਨਕ ਗਿਆਨ ਅਤੇ ਸਹੀ ਪ੍ਰਬੰਧਨ ਅਭਿਆਸ ਜ਼ਰੂਰੀ ਹਨ | ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਯੂਨੀਵਰਸਿਟੀ ਵੱਖ-ਵੱਖ ਪਹੁੰਚ ਵਿਧੀਆਂ ਤੇ ਸਿਖਲਾਈ ਪ੍ਰੋਗਰਾਮਾਂ ਰਾਹੀਂ ਵਿਗਿਆਨਕ ਪਸ਼ੂ ਪਾਲਣ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ | ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਬੱਕਰੀ ਪਾਲਣ ਘੱਟ ਨਿਵੇਸ਼ ਅਤੇ ਵਧੀਆ ਆਰਥਿਕ ਲਾਭ ਦੇ ਕਾਰਨ ਛੋਟੇ ਤੇ ਹਾਸ਼ੀਆਗਤ ਕਿਸਾਨਾਂ ਲਈ ਬਿਹਤਰ ਮੌਕੇ ਪ੍ਰਦਾਨ ਕਰਦਾ ਹੈ | ਉਨ੍ਹਾਂ ਨੇ ਬੱਕਰੀ ਦੇ ਦੁੱਧ ਤੇ ਮੀਟ ਉਤਪਾਦਾਂ, ਜਿਸ ਵਿਚ ਬੱਕਰੀ ਪਨੀਰ ਤੇ ਹੋਰ ਪ੍ਰੋਸੈਸਡ ਉਤਪਾਦ ਸ਼ਾਮਿਲ ਹਨ ਬਾਰੇ ਚਾਨਣਾ ਪਾਉਂਦਿਆਂ ਇਸ ਕਿੱਤੇ ਨੂੰ ਕਿਸਾਨਾਂ ਦੀ ਆਮਦਨ ਵਧਾਉਣ ਤੇ ਇਕ ਲਾਭਦਾਇਕ ਉੱਦਮ ਵਜੋਂ ਉਜਾਗਰ ਕੀਤਾ | ਡਾ. ਜਸਵਿੰਦਰ ਸਿੰਘ ਮੁਖੀ ਵੈਟਰਨਰੀ ਪਸਾਰ ਸਿੱਖਿਆ ਵਿਭਾਗ ਨੇ ਦੱਸਿਆ ਕਿ ਪੰਜ ਦਿਨਾ ਸਿਖਲਾਈ 'ਚ ਪ੍ਰਜਣਨ, ਖੁਰਾਕ, ਰਿਹਾਇਸ਼, ਸਿਹਤ ਸੰਭਾਲ ਅਤੇ ਉੱਦਮ ਪ੍ਰਬੰਧਨ ਨਾਲ ਸੰਬੰਧਤ ਵਿਗਿਆਨਕ ਅਭਿਆਸਾਂ ਨੂੰ ਸ਼ਾਮਿਲ ਕੀਤਾ ਗਿਆ ਸੀ | ਗਰਾਮ ਦਾ ਸੰਯੋਜਨ ਡਾ. ਅਕਸਤਿਾ ਚੱਢਾ ਤੇ ਵਿਦਿਆਰਥੀ ਸੰਯੋਜਕ ਡਾ. ਨਵਰੋਜ਼ ਦੁਆਰਾ ਕੀਤਾ ਗਿਆ ਸੀ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਲੁਧਿਆਣਾ ਦਫਤਰ ਦਾ ਉਦਘਾਟਨ 30 ਨੂੰ -ਕਲੇਰ <br/> ਅਗਲੀ ਖ਼ਬਰ ਸਰਹੰਦ ਫਤਹਿ ਦਿਵਸ ਦੇ ਸਮਾਗਮਾਂ ਲਈ ਗੁਰਦੁਆਰਾ ਗੁਰੂ ਨਾਨਕ ਸਿਮਰਨ ਕੇਂਦਰ ਵਿਖੇ ਫਾਊਾਡੇਸ਼ਨ ਨੇ ਸ਼ੁਕਰਾਨਾ ਦਿਹਾੜਾ ਮਨਾ...
Ad Position 24