ਆਲਮਗੀਰ, 24 ਮਈ ( ਜਰਨੈਲ ਸਿੰਘ ਪੱਟੀ)-ਪਿਛਲੇ ਲੰਮੇ ਸਮੇਂ ਤੋਂ ਸਮੁੱਚੇ ਮਾਲਵੇ ਵਿਚ ਮਨੁੱਖੀ ਅਧਿਕਾਰਾਂ ਤੇ ਹੱਕਾ ਦੀ ਪ੍ਰਾਪਤੀ ਲਈ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਤੇ ਸੰਸਥਾਵਾਂ ਵਲੋਂ ਕੀਤੀ ਜਾ ਰਹੀ ਮੰਗ ਨੂੰ ਪੂਰਾਂ ਕਰਦਿਆਂ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਤੇ ਚੰਡੀਗੜ੍ਹ ਵਲੋਂ ਲੁਧਿਆਣਾ ਵਿਖੇ ਦਫਤਰ ਖੋਲਿ੍ਹਆ ਜਾ ਰਿਹਾ | ਇਸ ਸੰਬੰਧੀ ਅਧਿਕਾਰਤ ਤੌਰ 'ਤੇ ਜਾਣਕਾਰੀ ਦਿੰਦਿਆਂ ਕਮਿਸ਼ਨ ਦੇ ਜ਼ਿਲ੍ਹਾ ਲੁਧਿਆਣਾ ਤੋਂ ਕੋਰ ਕਮੇਟੀ ਮੈਂਬਰ ਮਨਜਿੰਦਰ ਸਿੰਘ ਕਲੇਰ, ਜਸਵੀਰ ਸਿੰਘ ਪਮਾਲੀ ਸਾਬਕਾ ਮੈਂਬਰ ਰੇਲਵੇ ਬੋਰਡ ਤੇ ਗੁਰਪ੍ਰੀਤ ਸਿੰਘ ਹੈਰੀ ਨੇ ਦੱਸਿਆਂ ਦੀਪਕ ਸਿੰਗਲਾ ਚੇਅਰਮੈਨ ਐੈਟੀ ਕੁਰੱਪਸ਼ਨ ਕ੍ਰਾਈਮ ਪ੍ਰੀਵੈਨਸਨ ਔਰੀਏਟਡ ਪੁਲੀਸਿੰਗ ਸੁਸਾਇਟੀ ਦੀ ਪ੍ਰਧਾਨਗੀ 'ਚ ਕਮਿਸ਼ਨ ਦੇ ਇਸ ਦਫਤਰ ਦਾ ਉਦਘਾਟਨ 30 ਮਈ ਨੂੰ ਸਵੇਰੇ 11 ਵਜੇ ਈਸਟ ਅੇਵੈਨਿਉ ਨੇੜ੍ਹੇ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਆਲਮਗੀਰ ਵਿਖੇ ਪਦਮਸ੍ਰੀ ਜਤਿੰਦਰ ਸਿੰਘ ਸੰਟੀ ਤੇ ਜਸਟਿਸ ਗੁਰਬੀਰ ਸਿੰਘ ਦੋਨੋ ਮੈਂਬਰ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਅਤੇ ਚੰਡੀਗੜ੍ਹ ਸਾਂਝੇ ਤੌਰ 'ਤੇ ਹਿਮਾਂਸੂ ਜੈਨ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਸਵਪਨ ਸ਼ਰਮਾ ਪੁਲਿਸ ਕਮਿਸ਼ਨਰ ਲੁਧਿਆਣਾ ਦੀ ਵਿਸ਼ੇਸ਼ ਹਾਜ਼ਰੀ 'ਚ ਕਰਨਗੇ |