21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਸਾਉਣੀ ਦੀਆਂ ਫ਼ਸਲਾਂ ਲਈ ਮਸ਼ੀਨਰੀ ਬਾਰੇ ਪੀ.ਏ.ਯੂ. ਨੇ ਵਿਹਾਰਕ ਸਿਖਲਾਈ ਦਿੱਤੀ <br/>

Ad Position 21
No active advertisement
ਅਜੀਤ ਡੈਸਕ 26-05-2026
ਲੁਧਿਆਣਾ, 25 ਮਈ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਖੇਤ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ ਨੇ ਖੇਤੀ ਅਧਿਕਾਰੀਆਂ ਅਤੇ ਸਹਾਇਕ ਖੇਤੀ ਇੰਜੀਨੀਅਰਾਂ ਦੇ ਨਾਲ-ਨਾਲ ਖੇਤੀ ਵਿਕਾਸ ਕਰਮੀਆਂ ਵਾਸਤੇ ਇਕ ਦਿਨ ਹੱਥੀ ਸਿਖਲਾਈ ਦੇਣ ਦਾ ਵਿਹਾਰਕ ਸਿਖਲਾਈ ਪੋ੍ਰਗਰਾਮ ਆਯੋਜਿਤ ਕੀਤਾ | ਇਸ ਵਿਚ 30 ਦੇ ਕਰੀਬ ਸਿੱਖਿਆਰਥੀ ਸ਼ਾਮਿਲ ਹੋਏ | ਖੇਤੀ ਮਸ਼ੀਨਰੀ ਮਾਹਿਰ ਡਾ. ਮਹੇਸ਼ ਕੁਮਾਰ ਨਾਰੰਗ ਇਸ ਸਿਖਲਾਈ ਪ੍ਰੋਗਰਾਮ ਦੇ ਕੁਆਰਡੀਨੇਟਰ ਸਨ | ਇਸ ਦÏਰਾਨ ਮਾਹਿਰਾਂ ਨੇ ਵੱਖ-ਵੱਖ ਮਸ਼ੀਨਾਂ ਅਤੇ ਵਿਸ਼ੇਸ਼ ਤÏਰ ਤੇ ਝੋਨਾ ਲਾਉਣ ਅਤੇ ਪਨੀਰੀ ਦੇ ਰੱਖ-ਰਖਾਅ ਵਾਲੀਆਂ ਮਸ਼ੀਨਾਂ ਤੋਂ ਇਲਾਵਾ ਰਿਮੋਟ ਆਧਾਰਿਤ ਲਵਾਈ ਮਸ਼ੀਨਾਂ ਅਤੇ ਮੈਟ ਟਾਈਪ ਨਰਸਰੀ ਮਸ਼ੀਨਾਂ ਸੰਬੰਧੀ ਸਿੱਖਿਆਰਥੀਆਂ ਨੂੰ ਜਾਣਕਾਰੀ ਦਿੱਤੀ | ਇਸ ਤੋਂ ਇਲਾਵਾ ਡਰੋਨ ਦੀ ਸਹਾਇਤਾ ਨਾਲ ਕੀਤੇ ਜਾਣ ਵਾਲੇ ਛਿੜਕਾਅ ਅਤੇ ਖਾਦਾਂ ਦੀ ਵਰਤੋਂ ਬਾਰੇ ਵੀ ਜਾਣਕਾਰੀ ਦਿੱਤੀ ਗਈ | ਇਸ ਸਿਖਲਾਈ ਪ੍ਰੋਗਰਾਮ ਨੂੰ ਇੰਜੀਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਦੀ ਅਗਵਾਈ ਵਿਚ ਨੇਪਰੇ ਚੜ੍ਹਾਇਆ ਗਿਆ | ਉਨ੍ਹਾਂ ਨੇ ਇਸ ਸਿਖਲਾਈ ਪ੍ਰੋਗਰਾਮ ਦੇ ਮਹੱਤਵ ਨੂੰ ਉਘਾੜਦਿਆਂ ਆਸ ਪ੍ਰਗਟਾਈ ਕਿ ਮਾਹਿਰਾਂ ਦੀ ਸੂਝ ਦੇ ਵਿਕਾਸ ਲਈ ਇਹ ਸਿਖਲਾਈ ਪ੍ਰੋਗਰਾਮ ਬੇਹੱਦ ਲਾਹੇਵੰਦ ਸਾਬਤ ਹੋਵੇਗਾ | ਡਾ. ਮਹੇਸ਼ ਕੁਮਾਰ ਨਾਰੰਗ, ਡਾ. ਅਨੂਪ ਦੀਕਸ਼ਤ, ਡਾ. ਸ਼ਿਵ ਕੁਮਾਰ ਲੋਹਾਨ, ਡਾ. ਅਪੂਰਵ ਪ੍ਰਕਾਸ਼, ਡਾ. ਸੰਤੋਸ਼ ਕੁਮਾਰ ਅਤੇ ਡਾ. ਬੂਟਾ ਸਿੰਘ ਢਿੱਲੋਂ ਨੇ ਵੱਖ-ਵੱਖ ਵਿਹਾਰਕ ਸੈਸ਼ਨਾਂ ਦÏਰਾਨ ਗੱਲਬਾਤ ਕੀਤੀ | ਇਸ ਮÏਕੇ ਸੰਯੁਕਤ ਨਿਰਦੇਸ਼ਕ ਖੇਤੀ ਇੰਜੀਨੀਅਰਿੰਗ ਜਗਦੀਸ਼ ਸਿੰਘ ਵਿਸ਼ੇਸ਼ ਤÏਰ ਤੇ ਸ਼ਾਮਿਲ ਹੋਏ |

Ad Position 22
No active advertisement
ਪਿਛਲੀ ਖ਼ਬਰ ਗਾਇਕ ਗੁਰਦੇਵ ਦਿਲਗੀਰ ਦਾ ਦਿਹਾਂਤ, ਪਿੰਡ ਢੇਰੀ ਵਿਖੇ ਕੀਤਾ ਅੰਤਿਮ ਸੰਸਕਾਰ <br/> ਅਗਲੀ ਖ਼ਬਰ ਡੀਜ਼ਲ ਪੈਟਰੋਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਚਿੰਤਾਜਨਕ-ਸਰੀਂਹ <br/>
Ad Position 24