21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਬਰਸਾਤੀ ਮੌਸਮ ਤੋਂ ਪਹਿਲਾਂ ਵਾਰਡ ਨੰਬਰ 81-82 'ਚ ਸਫਾਈ ਦੀ ਉੱਠੀ ਜ਼ੋਰਦਾਰ ਮੰਗ <br/>

Ad Position 21
No active advertisement
ਅਜੀਤ ਡੈਸਕ 26-05-2026
ਲੁਧਿਆਣਾ, 25 ਮਈ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਵਾਰਡ ਨੰਬਰ 81-82 ਵਿਚ ਬਰਸਾਤੀ ਮੌਸਮ ਨੰੂ ਦੇਖਦਿਆਂ ਸਫਾਈ ਪ੍ਰਬੰਧਾਂ ਨੰੂ ਲੈ ਕੇ ਇਲਾਕਾ ਨਿਵਾਸੀਆਂ ਦੀ ਚਿੰਤਾ ਵੱਧਦੀ ਜਾ ਰਹੀ ਹੈ | ਇਸ ਸੰਬੰਧੀ ਇਲਾਕਾ ਨਿਵਾਸੀ ਪਰਮਿੰਦਰ ਸ਼ਰਮਾ ਦੀ ਅਗਵਾਈ ਹੇਠ ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਨੰੂ ਮੰਗ ਪੱਤਰ ਸੌਂਪਕੇ ਇਲਾਕਿਆਂ ਵਿਚ ਤੁਰੰਤ ਸਫਾਈ ਕਰਵਾਉਣ ਦੀ ਮੰਗ ਕੀਤੀ ਗਈ | ਧਰਮਿੰਦਰ ਸ਼ਰਮਾ ਨੇ ਦੱਸਿਆ ਕਿ ਵਾਰਡ ਨੰਬਰ 81 ਅਤੇ 82 ਅਧੀਨ ਰਣਜੀਤ ਸਿੰਘ ਨਗਰ, ਸ਼ਿਵਾਜੀ ਨਗਰ, ਨਿਊ ਸ਼ਿਵਾਜੀ ਨਗਰ , ਧਰਮਪੁਰਾ, ਕਸ਼ਮੀਰ ਨਗਰ ਅਤੇ ਢੋਕਾ ਮੁਹੱਲਾ ਸਮੇਤ ਕਈ ਇਲਾਕੇ ਆਉਂਦੇ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਇਲਾਕਿਆਂ 'ਚੋਂ ਲੰਘਣ ਵਾਲੇ ਬੁੱਢਾ ਨਾਲਾ ਅਤੇ ਗੰਦਾ ਨਾਲਾ ਬਰਸਾਤ ਦੇ ਦਿਨਾਂ 'ਚ ਅਕਸਰ ਓਵਰ ਫਲੋ ਜਾਂਦੇ ਹਨ | ਜਿਸ ਕਾਰਨ ਗੰਦਾ ਪਾਣੀ ਲੋਕਾਂ ਦੇ ਘਰਾਂ ਵਿਚ ਦਾਖਲ ਹੋ ਜਾਂਦਾ ਹੈ ਅਤੇ ਲੋਕਾਂ ਨੰੂ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਸੀਵਰੇਜ ਜਾਮ ਹੋਣ ਅਤੇ ਸੜਕ ਜਾਲੀਆਂ ਦੀ ਸਫਾਈ ਨਾ ਹੋਣ ਕਾਰਨ ਹਰ ਸਾਲ ਬਰਸਾਤ ਦੌਰਾਨ ਇਲਾਕੇ ਵਿਚ ਪਾਣੀ ਭਰਨ ਦੀ ਸਮਸਿਆ ਗੰਭੀਰ ਰੂਪ ਧਾਰ ਲੈਂਦੀ ਹੈ | ਇਸ ਕਾਰਨ ਲੋਕਾਂ ਨੰੂ ਨਾ ਸਿਰਫ ਆਵਾਜਾਈ ਵਿਚ ਮੁਸ਼ਕਲਾਂ ਆਉਂਦਿਆਂ ਹਨ, ਸਗੋਂ ਗੰਦਗੀ ਅਤੇ ਬਿਮਾਰੀਆਂ ਫੈਲਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ | ਇਲਾਕਾ ਨਿਵਾਸੀ ਨੇ ਨਗਰ ਨਿਗਮ ਤੋਂ ਮੰਗ ਕੀਤੀ ਕਿ ਬਰਸਾਤੀ ਮੌਸਮ ਸ਼ੁਰੂ ਹੋਣ ਤੋ ਪਹਿਲਾਂ ਇਲਾਕੇ ਦੀਆਂ ਰੋਡ ਜਾਲੀਆਂ, ਸੀਵਰੇਜ ਅਤੇ ਨਾਲਿਆਂ ਦੀ ਵਿਸ਼ੇਸ਼ ਸਫਾਈ ਕਰਵਾਈ ਜਾਵੇ ਤਾਂ ਜੋ ਭਵਿੱਖ 'ਚ ਪਾਣੀ ਭਰਨ ਅਤੇ ਗੰਦਗੀ ਦੀ ਸਮੱਸਿਆ ਤੋਂ ਲੋਕਾਂ ਨੰੂੰ ਰਾਹਤ ਮਿਲ ਸਕੇ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਵਿਖੇ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਭਾਰਤੀ ਵਿਦਿਆਰਥੀ ਮੋਰਚਾ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਰੋਸ ਪ੍ਰਦਰਸ਼ਨ <br/>
Ad Position 24