ਲੁਧਿਆਣਾ, 25 ਮਈ (ਜਸਵਿੰਦਰ ਸਿੰਘ)-ਪੰਜਾਬ ਬੇਸਬਾਲ ਲਈ ਇਕ ਇਤਿਹਾਸਕ ਅਤੇ ਮਾਣਮੱਤੇ ਪਲ 'ਚ ਖਿਡਾਰਨਾਂ ਅਮਨਜੋਤ ਕÏਰ ਬੈਂਸ, ਅਰਸ਼ਦੀਪ ਕÏਰ ਅਤੇ ਵੀਰਪਾਲ ਨੂੰ ਬੇਸਬਾਲ 'ਚ ਸ਼ਾਨਦਾਰ ਯੋਗਦਾਨ ਅਤੇ ਪ੍ਰਾਪਤੀਆਂ ਲਈ ਪੰਜਾਬ ਸਰਕਾਰ ਦੁਆਰਾ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਅਤੇ 5 ਲੱਖ ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਹੈ¢ ਇਹ ਸਨਮਾਨ ਪੰਜਾਬ ਦੇ ਸਭ ਤੋਂ ਉੱਚੇ ਖੇਡ ਪੁਰਸਕਾਰਾਂ 'ਚੋਂ ਇਕ ਮੰਨਿਆ ਜਾਂਦਾ ਹੈ ਅਤੇ ਖੇਡਾਂ 'ਚ ਉਤਮਤਾ, ਸਮਰਪਣ ਅਤੇ ਅੰਤਰਰਾਸ਼ਟਰੀ ਪੱਧਰ ਦੇ ਪ੍ਰਦਰਸ਼ਨ ਨੂੰ ਮਾਨਤਾ ਦਿੰਦਾ ਹੈ | ਇਨ੍ਹਾਂ ਖਿਡਾਰੀਆਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਚੈਂਪੀਅਨਸ਼ਿਪਾਂ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਰਾਹੀਂ ਪੰਜਾਬ ਲਈ ਬਹੁਤ ਮਾਣ ਵਧਾਇਆ ਹੈ ਅਤੇ ਖੇਡਾਂ ਵਿਚ ਨÏਜਵਾਨ ਕੁੜੀਆਂ ਲਈ ਪ੍ਰੇਰਨਾ ਸਰੋਤ ਬਣੀਆਂ ਹਨ | ਅਮਨਜੋਤ ਕÏਰ ਬੈਂਸ, ਅਰਸ਼ਦੀਪ ਕÏਰ ਅਤੇ ਵੀਰਪਾਲ ਨੇ ਲਗਾਤਾਰ ਤਿੰਨ ਵਾਰੀ ਸੀਨੀਅਰ ਨੈਸ਼ਨਲ ਬੇਸਬਾਲ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤਿਆ ਹੈ ¢ ਅਮਨਜੋਤ ਕÏਰ ਬੈਂਸ 2016 ਵਿਚ ਕੋਰੀਆ ਦੇ ਗਿਜਾਂਗ ਸ਼ਹਿਰ ਵਿਖੇ ਹੋਏ 7ਵੇਂ ਮਹਿਲਾ ਬੇਸਬਾਲ ਵਿਸ਼ਵ ਕੱਪ 'ਚ ਭਾਰਤੀ ਮਹਿਲਾ ਬੇਸਬਾਲ ਟੀਮ ਦੀ ਕੈਪਟਨ ਸੀ¢ ਇਸ ਤੋਂ ਇਲਾਵਾ ਇਨ੍ਹਾਂ ਤਿੰਨਾਂ ਖਿਡਾਰਨਾਂ ਕੋਲ ਹੋਰ ਵੀ ਬਹੁਤ ਸਾਰੀਆਂ ਉਪਲਬਧੀਆਂ ਹਨ | ਇਸ ਮਾਣਮੱਤੇ ਮÏਕੇ 'ਤੇਪੰਜਾਬ ਬੇਸਬਾਲ ਐਸੋਸੀਏਸ਼ਨ ਦੇ ਸਕੱਤਰ ਇੰਜੀਨੀਅਰ ਹਰਬੀਰ ਸਿੰਘ ਗਿੱਲ ਅਤੇ ਪ੍ਰਧਾਨ ਸੁਖਦੇਵ ਸਿੰਘ ਅÏਲਖ ਨੇ ਤਿੰਨਾਂ ਖਿਡਾਰੀਆਂ ਨੂੰ ਵਧਾਈ ਦਿੱਤੀ¢ ਉਨ੍ਹਾਂ ਕਿਹਾ ਕਿ ਇਹ ਸਨਮਾਨ ਨਾ ਸਿਰਫ਼ ਖਿਡਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ, ਸਗੋਂ ਪੂਰੇ ਪੰਜਾਬ ਬੇਸਬਾਲ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ | ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਕੁੜੀਆਂ ਦੀ ਸਫਲਤਾ ਬਹੁਤ ਸਾਰੇ ਨÏਜਵਾਨ ਅਥਲੀਟਾਂ, ਖ਼ਾਸ ਕਰਕੇ ਕੁੜੀਆਂ ਨੂੰ ਖੇਡਾਂ ਵਿਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਉਤਮਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕਰੇਗੀ¢