21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਵੈਟਰਨਰੀ ਯੂਨੀਵਰਸਿਟੀ ਨੇ ਕਿਸਾਨਾਂ ਨੂੰ ਉਨਤ ਡੇਅਰੀ ਖ਼ੁਰਾਕ ਤਕਨਾਲੋਜੀਆਂ 'ਚ ਦਿੱਤੀ ਸਿਖਲਾਈ <br/>

Ad Position 21
No active advertisement
ਅਜੀਤ ਡੈਸਕ 26-05-2026
ਲੁਧਿਆਣਾ, 25 ਮਈ (ਡਾ. ਤਰਲੋਚਨ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸ਼ੂ ਆਹਾਰ ਵਿਭਾਗ ਨੇ 'ਡੇਅਰੀ ਪਸ਼ੂਆਂ ਲਈ ਪÏਸ਼ਟਿਕ ਖ਼ੁਰਾਕ ਤਕਨਾਲੋਜੀਆਂ' ਵਿਸ਼ੇ 'ਤੇ ਪੰਜ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ¢ ਜਿਸ 'ਚ ਪੰਜਾਬ ਅਤੇ ਨਾਲ ਲਗਦੇ ਸੂਬਿਆਂ ਤੋਂ 2 ਅÏਰਤਾਂ ਸਮੇਤ 24 ਕਿਸਾਨਾਂ ਨੇ ਹਿੱਸਾ ਲਿਆ ¢ ਇਸ ਪ੍ਰੋਗਰਾਮ ਦਾ ਉਦੇਸ਼ ਡੇਅਰੀ ਕਿਸਾਨਾਂ ਨੂੰ ਵਿਹਾਰਕ ਹੁਨਰਾਂ ਅਤੇ ਵਿਗਿਆਨਕ ਗਿਆਨ ਨਾਲ ਜੋੜਨਾ ਸੀ ਤਾਂ ਜੋ ਬਿਹਤਰ ਪਸ਼ੂ ਪÏਸ਼ਟਿਕਤਾ ਰਾਹੀਂ ਉਤਪਾਦਕਤਾ ਵਧਾਈ ਜਾ ਸਕੇ¢ ਇਸ ਮÏਕੇ ਵਿਭਾਗ ਦੇ ਮੁਖੀ ਡਾ. ਜਸਪਾਲ ਸਿੰਘ ਹੁੰਦਲ ਨੇ ਦੱਸਿਆ ਕਿ ਸਿਖਲਾਈ ਉਨਤ ਖ਼ੁਰਾਕ ਤਕਨਾਲੋਜੀਆਂ ਨੂੰ ਖੇਤਰ ਵਿਚ ਲਾਗੂ ਕਰਨ 'ਤੇ ਕੇਂਦਰਿਤ ਸੀ¢ ਮੁੱਖ ਵਿਸ਼ਿਆਂ ਵਿਚ ਤੂੜੀ ਦੀ ਕੁਦਰਤੀ ਫਰਮੈਂਟੇਸ਼ਨ, ਯੂਰੀਆ ਮੋਲਾਸੇਸ ਖਣਿਜ ਬਲਾਕ ਦੀ ਤਿਆਰੀ, ਫੀਡ ਜਾਂਚ, ਖਣਿਜ ਮਿਸ਼ਰਨ ਫ਼ਾਰਮੂਲਾ, ਬਾਈਪਾਸ ਫੈਟ ਤਿਆਰ ਕਰਨੀ ਅਤੇ ਕੱਟਿਆਂ, ਵੱਛਿਆਂ ਤੇ ਦੁਧਾਰੂ ਬੱਕਰੀਆਂ ਅਤੇ ਡੇਅਰੀ ਜਾਨਵਰਾਂ ਲਈ ਸੰਤੁਲਿਤ ਰਾਸ਼ਨ ਤਿਆਰ ਕਰਨਾ ਸ਼ਾਮਲ ਸੀ¢ ਪ੍ਰੋਗਰਾਮ ਵਿਚ ਸਾਈਲੇਜ ਬਣਾਉਣਾ, ਸੁਰੱਖਿਅਤ ਫੀਡ ਸਟੋਰੇਜ ਅਤੇ ਅਫਲਾਟÏਕਸਿਨ ਨਿਯੰਤਰਨ ਲਈ ਰਣਨੀਤੀਆਂ ਵੀ ਸ਼ਾਮਲ ਸਨ¢ ਇਸ ਮÏਕੇ ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਵਿਗਿਆਨਕ ਖ਼ੁਰਾਕ ਢੰਗਾਂ ਨੂੰ ਅਪਣਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ¢ ਕੋਰਸ ਸੰਯੋਜਕ ਡਾ. ਜੁਝਾਰ ਸਿੰਘ, ਡਾ. ਜਸਪਾਲ ਸਿੰਘ ਲਾਂਬਾ ਅਤੇ ਡਾ. ਉਦੈਬੀਰ ਸਿੰਘ ਨੇ ਕਿਸਾਨਾਂ ਦੀ ਉਤਸ਼ਾਹੀ ਭਾਗੀਦਾਰੀ ਅਤੇ ਸਰਗਰਮ ਸ਼ਮੂਲੀਅਤ 'ਤੇ ਸੰਤੁਸ਼ਟੀ ਪ੍ਰਗਟ ਕੀਤੀ | ਉਨ੍ਹਾਂ ਨੇ ਡੇਅਰੀ ਕਿਸਾਨਾਂ ਵਲੋਂ ਪਸ਼ੂਆਂ ਦੀ ਸਿਹਤ ਅਤੇ ਦੁੱਧ ਉਤਪਾਦਕਤਾ ਨੂੰ ਬਿਹਤਰ ਬਣਾਉਣ ਲਈ ਆਧੁਨਿਕ ਪÏਸ਼ਟਿਕਤਾ ਤਕਨਾਲੋਜੀਆਂ ਨੂੰ ਅਪਣਾਉਣ ਵਿਚ ਵਧਦੀ ਰੁਚੀ ਨੂੰ ਸਰਾਹਿਆ¢

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀਆਂ ਖਿਡਾਰਨਾਂ ਨੇ ਕੀਤਾ ਸੂਬੇ ਦਾ ਨਾਂਅ ਰÏਸ਼ਨ <br/> ਅਗਲੀ ਖ਼ਬਰ ਖੇੜੀ-ਝਮੇੜੀ ਵਿਖੇ ਰਾਸ਼ਟਰੀ ਯੋਗਾ ਸਮਾਗਮ ਸ਼ਾਨਦਾਰ ਰਿਹਾ <br/>
Ad Position 24