29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਤੇਜ਼ ਰਫ਼ਤਾਰ ਟਰੈਕਟਰ ਟਰਾਲੀ ਨੇ ਸਾਈਕਲ ਸਵਾਰ ਨੂੰ ਲਿਆ ਲਪੇਟ 'ਚ, ਮੌਕੇ 'ਤੇ ਮÏਤ <br/>

Ad Position 21
No active advertisement
ਅਜੀਤ ਡੈਸਕ 28-05-2026
ਲੁਧਿਆਣਾ, 27 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸ਼ੇਰਪੁਰ ਚੌਕ ਵਿਚ ਅੱਜ ਸਵੇਰੇ ਤੇਜ ਰਫ਼ਤਾਰ ਦੀ ਟਰੈਕਟਰ ਟਰਾਲੀ ਨੇ ਇਕ ਸਾਈਕਲ ਸਵਾਰ ਨੂੰ ਲਪੇਟ ਵਿਚ ਲੈ ਲਿਆ, ਜਿਸ ਦੇ ਸਿੱਟੇ ਵਜੋਂ ਸਾਈਕਲ ਸਵਾਰ ਦੀ ਮÏਕੇ 'ਤੇ ਹੀ ਮÏਤ ਹੋ ਗਈ¢ ਜਾਣਕਾਰੀ ਅਨੁਸਾਰ ਘਟਨਾ ਅੱਜ ਸਵੇਰੇ ਉਸ ਵਕਤ ਵਾਪਰੀ, ਜਦੋਂ ਸਾਈਕਲ ਸਵਾਰ ਸ਼ੇਰਪੁਰ ਚੌਕ ਨੇੜੇ ਜਾ ਰਿਹਾ ਸੀ ਕਿ ਇਸ ਦÏਰਾਨ ਗ਼ਲਤ ਸਾਈਡ ਤੋਂ ਆ ਰਹੀ ਇਕ ਟਰੈਕਟਰ ਟਰਾਲੀ ਨੇ ਉਸ ਨੰੂ ਲਪੇਟ ਵਿਚ ਲੈ ਲਿਆ | ਅੱਖੀਂ ਦੇਖਣ ਵਾਲੇ ਲੋਕਾਂ ਦਾ ਕਹਿਣਾ ਸੀ ਕਿ ਟਰੈਕਟਰ ਟਰਾਲੀ ਦੀ ਰਫ਼ਤਾਰ ਇੰਨੀ ਜ਼ਿਆਦਾ ਤੇਜ਼ ਸੀ ਕਿ ਚਾਲਕ ਸੰਤੁਲਨ ਗੁਆ ਬੈਠਾ ਅਤੇ ਸੜਕ 'ਤੇ ਜਾ ਰਹੇ ਸਾਈਕਲ ਸਵਾਰ ਨੂੰ ਆਪਣੀ ਲਪੇਟ ਵਿਚ ਲੈ ਲਿਆ | ਲਹੂ ਲੁਹਾਨ ਹੋਇਆ ਸਾਈਕਲ ਸਵਾਰ ਉਥੇ ਹੀ ਡਿਗ ਗਿਆ ਅਤੇ ਮÏਕੇ 'ਤੇ ਹੀ ਦਮ ਤੋੜ ਗਿਆ¢ ਹਾਦਸੇ ਤੋਂ ਬਾਅਦ ਦੋਸ਼ੀ ਚਾਲਕ ਮÏਕੇ ਤੋਂ ਫ਼ਰਾਰ ਹੋ ਗਿਆ¢ ਹਾਲਾਂਕਿ ਇਸ ਦੀ ਸੂਚਨਾ ਪੁਲਿਸ ਨੂੰ ਉਥੇ ਜਾ ਰਹੇ ਲੋਕਾਂ ਵਲੋਂ ਤੁਰੰਤ ਦੇ ਦਿੱਤੀ ਗਈ ਸੀ, ਪਰ ਪੁਲਿਸ ਕਾਫ਼ੀ ਦੇਰ ਬਾਅਦ ਉਥੇ ਪਹੁੰਚੀ, ਜਿਸ ਕਾਰਨ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਸੀ | ਲੋਕਾਂ ਦਾ ਕਹਿਣਾ ਸੀ ਕਿ ਨਾ ਤਾਂ ਪੁਲਿਸ ਅਤੇ ਨਾ ਹੀ ਐਂਬੂਲੈਂਸ ਮÏਕੇ 'ਤੇ ਪਹੁੰਚੀ | ਜੇਕਰ ਐਂਬੂਲੈਂਸ ਸਮੇਂ ਸਿਰ ਆਉਂਦੀ ਤਾਂ ਸਾਈਕਲ ਸਵਾਰ ਦੀ ਜਾਨ ਬਚਾਈ ਜਾ ਸਕਦੀ ਸੀ | ਉਨ੍ਹਾਂ ਦੱਸਿਆ ਕਿ ਟਰੈਕਟਰ ਟਰਾਲੀ ਦੀ ਨੰਬਰ ਪਲੇਟ ਵੀ ਨਹੀਂ ਸੀ | ਮÏਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਹਾਲ ਦੀ ਘੜੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਤੇ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਟਰੈਕਟਰ ਟਰਾਲੀ ਚਾਲਕ ਦੇ ਚਾਲਕ ਬਾਰੇ ਵੀ ਪਤਾ ਲਗਾਇਆ ਜਾ ਰਿਹਾ ਹੈ | ਦੇਰ ਸ਼ਾਮ ਤੱਕ ਮਿ੍ਤਕ ਨÏਜਵਾਨ ਦੀ ਸ਼ਨਾਖ਼ਤ ਨਹੀਂ ਕੀਤੀ ਜਾ ਸਕੀ ਸੀ |

Ad Position 22
No active advertisement
ਪਿਛਲੀ ਖ਼ਬਰ ਰਾਜਪਾਲ ਕਟਾਰੀਆ 22 ਜੂਨ ਨੂੰ ਸਮਕਲਪ ਲੁਧਿਆਣਾ ਦੇ ਸਾਲਾਨਾ ਸਨਮਾਨ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਕਰਨਗੇ ਸ਼ਿਰਕਤ <b... ਅਗਲੀ ਖ਼ਬਰ ਮੋਦੀ ਸਰਕਾਰ ਨੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਭਾਰੀ ਵਾਧਾ ਕਰਕੇ ਆਮ ਲੋਕਾਂ ਦਾ ਕਚੂੰਮਰ ਕੱਢਿਆ- ਰਾਜਬੀਰ ਸਿੰਘ ਭੁੱ...
Ad Position 24