28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਵੱਖ-ਵੱਖ ਇਲਾਕਿਆਂ ਵਿਚ ਨਾਬਾਲਗ ਲੜਕੀਆਂ ਵਰਗਲਾਈਆਂ <br/>

Ad Position 21
No active advertisement
ਅਜੀਤ ਡੈਸਕ 28-05-2026
ਲੁਧਿਆਣਾ, 27 ਮਈ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚੋਂ ਨਾਬਾਲਗ ਲੜਕੀਆਂ ਦੇ ਵਰਗਲਾਉਣ ਦੇ ਮਾਮਲੇ ਸਾਹਮਣੇ ਆਏ ਹਨ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਬਸਤੀ ਜੋਧੇਵਾਲ ਨੂਰ ਵਾਲਾ ਰੋਡ ਦੀ ਰਹਿਣ ਵਾਲੀ ਕਿਰਨ ਦੀ ਸ਼ਿਕਾਇਤ 'ਤੇ ਪੁਲਿਸ ਅਣਪਛਾਤੇ ਨÏਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀ ਉਤੇ ਉਸਦੀ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾਉਣ ਦਾ ਦੋਸ਼ ਲਗਾਇਆ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਦੂਜੇ ਮਾਮਲੇ ਵਿਚ ਪੁਲਿਸ ਨੇ ਓਮਾ ਸ਼ੰਕਰ ਵਾਸੀ ਲੁਹਾਰਾ ਰੋਡ ਦੀ ਸ਼ਿਕਾਇਤ 'ਤੇ ਸੂਰਜ ਵਾਸੀ ਲੁਹਾਰਾ ਖ਼ਿਲਾਫ਼ ਕੇਸ ਦਰਜ ਕੀਤਾ ਹੈ¢ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀ ਉੱਤੇ ਵੀ ਉਸਦੀ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾਉਣ ਦਾ ਦੋਸ਼ ਲਗਾਇਆ ਹੈ | ਤੀਜੇ ਮਾਮਲੇ ਵਿਚ ਪੁਲਿਸ ਨੇ ਮੰਜੂ ਦੇਵੀ ਵਾਸੀ ਸੀਤਾ ਨਗਰ ਦੀ ਸ਼ਿਕਾਇਤ 'ਤੇ ਅਣਪਛਾਤੇ ਨÏਜਵਾਨ ਖ਼ਿਲਾਫ਼ ਕੇਸ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੋਸ਼ੀ ਉਤੇ ਉਸਦੀ 11 ਸਾਲ ਦੀ ਪੋਤੀ ਨੂੰ ਵਰਗਲਾਉਣ ਦਾ ਦੋਸ਼ ਲਗਾਇਆ ਹੈ¢ ਇਕ ਹੋਰ ਅਜਿਹੇ ਮਾਮਲੇ ਵਿਚ ਪੁਲਿਸ ਨੇ ਸੀਤਾ ਦੇਵੀ ਵਾਸੀ ਢੰਡਾਰੀ ਦੀ ਸ਼ਿਕਾਇਤ 'ਤੇ ਵੀ ਅਣਪਛਾਤੇ ਨÏਜਵਾਨ ਖ਼ਿਲਾਫ਼ ਕੇਸ ਕੀਤਾ ਹੈ¢ ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਵੀ ਉਕਤ ਕਥਿਤ ਦੋਸ਼ੀ ਉਤੇ ਉਸ ਦਿਨ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾਉਣ ਦਾ ਦੋਸ਼ ਲਗਾਇਆ ਹੈ | ਪੁਲਿਸ ਵਲੋਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਹਾਲ ਦੀ ਘੜੀ ਇਹਨਾਂ ਮਾਮਲਿਆਂ ਵਿਚ ਕੋਈ ਗਿ੍ਫ਼ਤਾਰੀਆਂ ਨਹੀਂ ਕੀਤੀਆਂ ਗਈਆਂ ਹਨ¢

Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕ ਭੁੱਲਰ ਨੇ ਚੋਣਾਂ 'ਚ 'ਆਪ' ਆਗੂਆਂ 'ਤੇ ਕਾਂਗਰਸੀਆਂ ਨੂੰ ਕੁੱਟਮਾਰ ਕਰਨ ਤੇ ਬੂਥ ਕੈਪਚਰਿੰਗ ਦੇ ਦੋਸ਼ ਲਗਾ... ਅਗਲੀ ਖ਼ਬਰ ਸਹਾਇਕ ਸਬ ਇੰਸਪੈਕਟਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ <br/>
Ad Position 24