28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਨੂੰ ਲੈ ਕੇ ਟਰਾਂਸਪੋਰਟ ਚਿੰਤਤ-ਪਾਲਾ ਢੰਡਾਰੀ <br/>

Ad Position 21
No active advertisement
ਅਜੀਤ ਡੈਸਕ 28-05-2026
ਢੰਡਾਰੀ ਕਲਾਂ/ਲੁਧਿਆਣਾ, 27 ਮਈ (ਜਸਵੀਰ ਸਿੰਘ ਬੰਗਾ)-ਕੇਂਦਰ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਦਿਨੋਂ ਦਿਨ ਕੀਤੇ ਜਾ ਰਹੇ ਵਾਧੇ ਨੂੰ ਲੈ ਕੇ ਟਰਾਂਸਪੋਰਟਰਾਂ ਦੇ ਚਿਹਰਿਆਂ ਤੇ ਚਿੰਤਾ ਦੀਆਂ ਲਕੀਰਾਂ ਆ ਗਈਆਂ ਹਨ | ਇਸ ਸਬੰਧੀ ਗੱਲਬਾਤ ਕਰਦਿਆਂ ਸੱਲ੍ਹਣ ਟਰਾਂਸਪੋਰਟ ਤੋਂ ਗੁਰਕ੍ਰਿਪਾਲ ਸਿੰਘ ਪਾਲਾ ਢੰਡਾਰੀ ਨੇ ਕਿਹਾ ਕਿ ਪਹਿਲਾਂ ਹੀ ਕਈ ਕਿਸਮ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਟਰਾਂਸਪੋਰਟਰਾਂ ਨੂੰ ਹੁਣ ਦਿਨ-ਬ-ਦਿਨ ਵੱਧ ਰਹੇ ਪੈਟਰੋਲ ਤੇ ਡੀਜ਼ਲ ਦੇ ਰੇਟਾਂ ਨਾਲ ਦੁੱਗਣੀ ਮਾਰ ਝੱਲਣੀ ਪੈ ਰਹੀ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਹੀ ਟਰਾਂਸਪੋਰਟ ਦਾ ਕਾਰੋਬਾਰ ਬੰਦ ਹੋਣ ਦੀ ਕਗਾਰ 'ਤੇ ਪਹੁੰਚ ਚੁੱਕਾ ਹੈ, ਉਲਟਾ ਕੇਂਦਰ ਸਰਕਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਕਰਕੇ ਉਨ੍ਹਾਂ ਉਪਰ ਵਾਧੂ ਬੋਝ ਪਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਫ਼ਿਰਕੂ ਫਾਸੀ ਅਤੇ ਆਰਥਿਕ ਹਮਲੇ ਖ਼ਿਲਾਫ਼ ਕਨਵੈੱਨਸ਼ਨ ਬਰਨਾਲਾ ਵਿਖੇ 30 ਨੂੰ <br/> ਅਗਲੀ ਖ਼ਬਰ ਪਟਿਆਲਾ ਜ਼ਿਲ੍ਹੇ 'ਚ 82.82 ਫ਼ੀਸਦੀ ਵੋਟਰ ਸੂਚੀਆਂ ਦਾ 2003 ਦੀਆਂ ਵੋਟਰ ਸੂਚੀਆਂ ਨਾਲ ਮਿਲਾਣ ਮੁਕੰਮਲ - ਡਾ. ਹਿਮਾਂਸ਼ੂ...
Ad Position 24