28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਫ਼ਿਰਕੂ ਫਾਸੀ ਅਤੇ ਆਰਥਿਕ ਹਮਲੇ ਖ਼ਿਲਾਫ਼ ਕਨਵੈੱਨਸ਼ਨ ਬਰਨਾਲਾ ਵਿਖੇ 30 ਨੂੰ <br/>

Ad Position 21
No active advertisement
ਅਜੀਤ ਡੈਸਕ 28-05-2026
ਲੁਧਿਆਣਾ, 27 ਮਈ (ਜਤਿੰਦਰ ਭੰਬੀ)-ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਵਲੋਂ 30 ਮਈ ਦਿਨ ਸ਼ਨੀਵਾਰ ਸਵੇਰੇ ਠੀਕ 11.00 ਵਜੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਕੀਤੀ ਜਾ ਰਹੀ ਕਨਵੈੱਨਸ਼ਨ ਵਿਚ ਫ਼ਿਰਕੂ ਫਾਸੀ ਅਤੇ ਆਰਥਿਕ ਹੱਲੇ ਖ਼ਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਜਾਵੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਜਰਨਲ ਸਕੱਤਰ ਕੰਵਲਜੀਤ ਖੰਨਾ ਅਤੇ ਸੂਬਾ ਕਮੇਟੀ ਮੈਂਬਰ ਜਸਵੰਤ ਜੀਰਖ ਨੇ ਦੱਸਿਆ ਕਿ ਹਾਕਮ ਪਾਰਟੀਆਂ ਵਲੋਂ ਆਪਣੇ ਸੌੜੇ ਹਿਤਾਂ ਦੀ ਪੂਰਤੀ ਲਈ ਆਮ ਜਨਤਾ 'ਤੇ ਠੋਸੀ ਜਾ ਰਹੀ ਪਾੜ ਪਾਊ ਰਾਜਨੀਤੀ ਖ਼ਿਲਾਫ਼, ਵਿਸ਼ੇਸ਼ ਸੰਘਣੀ ਪੜਤਾਲ (ਐਸ.ਆਈ.ਆਰ.) ਤਹਿਤ ਬੰਗਾਲ 'ਚ ਵੱਡੇ ਪੱਧਰ 'ਤੇ ਲੋਕਾਂ ਦੇ ਵੋਟ ਦੇ ਜਮਹੂਰੀ ਹੱਕਾਂ 'ਤੇ ਡਾਕਾ ਮਾਰਨ ਤੋਂ ਬਾਅਦ ਪੰਜਾਬ 'ਚ ਵੀ ਇਹੀ ਕੁੱਝ ਕਰਨ ਖ਼ਿਲਾਫ਼, ਦੇਸ਼ ਭਰ ਵਿਚ ਲੋਕ ਸਭਾ ਹਲਕਿਆਂ ਦੀ ਗਿਣਤੀ ਵਧਾ ਕੇ ਸੱਤਾ 'ਤੇ ਭਾਜਪਾ ਵਲੋਂ ਪੱਕਾ ਕਬਜ਼ਾ ਕਰਨ ਖ਼ਿਲਾਫ਼, ਸਨਅਤੀ, ਮਜ਼ਦੂਰ ਅੰਦੋਲਨਾਂ ਤੇ ਕਾਲੇ ਕਾਨੰੂਨ ਮੜ੍ਹਨ, ਐਕਟੀਵਿਸਟ ਸਤਿਅਮ ਵਰਮਾ, ਆਕਿ੍ਤੀ ਚੌਧਰੀ ਵਿਰੁੱਧ ਖ਼ਤਰਨਾਕ ਕੌਮੀ ਸੁਰੱਖਿਆ ਕਾਨੰੂਨ ਥੋਪਣ ਅਤੇ ਸੈਂਕੜੇ ਮਜ਼ਦੂਰਾਂ ਨੂੰ ਝੂਠੇ ਕੇਸਾਂ ਵਿਚ ਜੇਲ੍ਹਾਂ ਵਿਚ ਡੱਕਣ ਵਿਰੁੱਧ ਯੂ.ਏ.ਪੀ.ਏ., ਐਨ.ਐਸ.ਏ., ਅਫਸਪਾ ਵਰਗੇ ਕਾਲੇ ਕਾਨੂੰਨ ਰੱਦ ਕਰਾਉਣ ਲਈ, ਮੌਕਾਪ੍ਰਸਤ ਭਾਜਪਾ ਹਕੂਮਤ ਵਲੋਂ ਤੇਲ, ਡੀਜ਼ਲ, ਗੈਸ ਦੀਆਂ ਕੀਮਤਾਂ ਵਿਚ ਨਿਰੰਤਰ ਵਾਧਾ ਰੋਕਣ ਲਈ, ਆਮ ਵਸਤਾਂ ਦੀਆਂ ਕੀਮਤਾਂ ਵਿਚ ਬੇ ਥਾਹ ਵਾਧੇ ਖ਼ਿਲਾਫ਼ ਇਸ ਸੂਬਾਈ ਕਨਵੈੱਨਸ਼ਨ 'ਚ ਆਵਾਜ਼ ਉਠਾਈ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਨਨਕਾਣਾ ਸਾਹਿਬ ਪਬਲਿਕ ਸਕੂਲ ਦੇ ਵਿਦਿਆਰਥੀ ਵਿਕਸਤ ਭਾਰਤ ਬਿਲਡਾਥਨ 'ਚ ਰਹੇ ਜੇਤੂ <br/> ਅਗਲੀ ਖ਼ਬਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਨੂੰ ਲੈ ਕੇ ਟਰਾਂਸਪੋਰਟ ਚਿੰਤਤ-ਪਾਲਾ ਢੰਡਾਰੀ <br/>
Ad Position 24