28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਨਨਕਾਣਾ ਸਾਹਿਬ ਪਬਲਿਕ ਸਕੂਲ ਦੇ ਵਿਦਿਆਰਥੀ ਵਿਕਸਤ ਭਾਰਤ ਬਿਲਡਾਥਨ 'ਚ ਰਹੇ ਜੇਤੂ <br/>

Ad Position 21
No active advertisement
ਅਜੀਤ ਡੈਸਕ 28-05-2026
ਆਲਮਗੀਰ, 27 ਮਈ (ਜਰਨੈਲ ਸਿੰਘ ਪੱਟੀ)-ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਦੇ ਦੋ ਵਿਦਿਆਰਥੀਆਂ ਦੀ ਟੀਮ ਨੇ ਵਿਕਸਤ ਭਾਰਤ ਬਿਲਡਾਥਨ 2025 ਵਿਚ ਜ਼ਿਲ੍ਹਾ ਪੱਧਰ ਦੇ ਜੇਤੂ ਚੁਣੇ ਜਾਣ ਨਾਲ ਆਪਣੀ ਯੋਗਤਾ ਸਾਬਤ ਕੀਤੀ ¢ ਇਹ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ, ਸਿੱਖਿਆ ਮੰਤਰਾਲੇ ਅਤੇ ਅਟੱਲ ਇਨੋਵੇਸ਼ਨ ਮਿਸ਼ਨ, ਨੀਤੀ ਆਯੋਗ ਦੀ ਇਕ ਪਹਿਲ ਹੈ ¢ ਲੁਧਿਆਣਾ ਤੋਂ ਸਿਰਫ਼ 2 ਟੀਮਾਂ ਚੁਣੀਆਂ ਗਈਆਂ ਸਨ, ਜਿਸ 'ਚ ਨਨਕਾਣਾ ਸਾਹਿਬ ਪਬਲਿਕ ਸਕੂਲ ਦੀ ਟੀਮ 'ਚ ਦਸਵੀਂ ਜਮਾਤ ਦੇ ਵਿਦਿਆਰਥੀ ਅਭਿਰਾਜ ਸਿੰਘ ਅਤੇ ਹਰਜੋਤ ਸਿੰਘ ਸ਼ਾਮਿਲ ਹਨ ¢ ਉਨ੍ਹਾਂ ਨੇ ਅਸਲ ਦੁਨੀਆ ਦੀਆਂ ਚੁਣÏਤੀਆਂ ਨੂੰ ਸੰਬੋਧਿਤ ਕਰਦੇ ਹੋਏ ਆਤਮ-ਨਿਰਭਰ ਭਾਰਤ ਥੀਮ ਦੇ ਤਹਿਤ ਆਪਣਾ ਨਵੀਨਤਾਕਾਰੀ ਵਿਚਾਰ ਚਾਈਲਡ ਸੇਵਰ ਸਮਾਰਟ ਬੋਰਵੈਲ ਬਚਾਅ ਪ੍ਰਣਾਲੀ ਸਫਲਤਾਪੂਰਵਕ ਪੇਸ਼ ਕੀਤਾ¢ ਉਨ੍ਹਾਂ ਨੇ ਆਪਣੀ ਰਚਨਾਤਮਿਕਤਾ ਟੀਮ ਵਰਕ ਅਤੇ ਸਮੱਸਿਆ ਹੱਲ ਕਰਨ ਦੀ ਭਾਵਨਾ ਦਾ ਪ੍ਰਗਟਾਵਾ ਕਰਦੇ ਹੋਏ ਵਿਕਸਤ ਭਾਰਤ ਦੇ ਸਾਰ ਨੂੰ ਦਰਸਾਇਆ¢ ਉਕਤ ਵਿਦਿਆਰਥੀਆਂ ਨੂੰ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ, ਸਿੱਖਿਆ ਮੰਤਰਾਲੇ ਅਤੇ ਅਟੱਲ ਇਨੋਵੇਸ਼ਨ ਮਿਸ਼ਨ, ਨੀਤੀ ਆਯੋਗ ਵਲੋਂ ਨਕਦ ਇਨਾਮ ਵੀ ਮਿਲੇਗਾ¢ ਜ਼ਿਕਰਯੋਗ ਹੈ ਕਿ ਸ਼ੁਰੂ ਵਿਚ ਸਕੂਲ ਦੇ 11 ਵਿਦਿਆਰਥੀਆਂ ਨੇ ਆਪਣੇ ਨਵੀਨਤਾਕਾਰੀ ਵਿਚਾਰ ਆਨਲਾਈਨ ਸਫਲਤਾਪੂਰਵਕ ਜਮ੍ਹਾਂ ਕਰਵਾ ਕੇ ਵਿਕਾਸ ਭਾਰਤ ਬਿਲਡਥਾਨ 2025 ਵਿਚ ਹਿੱਸਾ ਲਿਆ ਸੀ¢ ਸਕੂਲ ਦੀ ਪਿ੍ੰਸੀਪਲ ਹਰਮੀਤ ਕÏਰ ਵੜੈਚ ਨੇ ਕਿਹਾ ਕਿ ਇਹ ਸ਼ਾਨਦਾਰ ਸਫਲਤਾ ਦਰਸਾਉਂਦੀ ਹੈ ਕਿ ਸਾਡੇ ਵਿਦਿਆਰਥੀ ਨਾ ਸਿਰਫ਼ ਵਿਗਿਆਨ ਦੇ ਤੱਥਾਂ ਅਤੇ ਸਿਧਾਂਤਾਂ ਨੂੰ ਸਮਝ ਰਹੇ ਹਨ, ਸਗੋਂ ਉਹ ਰੋਜ਼ਾਨਾ ਦੀਆਂ ਚੁਣÏਤੀਆਂ ਵਿਚ ਇਨ੍ਹਾਂ ਨੂੰ ਲਾਗੂ ਕਰਨ ਦੇ ਯੋਗ ਹਨ¢

Ad Position 22
No active advertisement
ਪਿਛਲੀ ਖ਼ਬਰ ਅੱਤ ਦੀ ਗਰਮੀ 'ਚ ਖੁੱਲ੍ਹੇ ਅਸਮਾਨ ਹੇਠ ਖਾਣ-ਪੀਣ ਦਾ ਸਾਮਾਨ ਵੇਚ ਲੋਕਾਂ ਦੀ ਸਿਹਤ ਨਾਲ ਕੀਤਾ ਜਾ ਰਿਹਾ ਖਿਲਵਾੜ <br/> ਅਗਲੀ ਖ਼ਬਰ ਫ਼ਿਰਕੂ ਫਾਸੀ ਅਤੇ ਆਰਥਿਕ ਹਮਲੇ ਖ਼ਿਲਾਫ਼ ਕਨਵੈੱਨਸ਼ਨ ਬਰਨਾਲਾ ਵਿਖੇ 30 ਨੂੰ <br/>
Ad Position 24