28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਅੱਤ ਦੀ ਗਰਮੀ 'ਚ ਖੁੱਲ੍ਹੇ ਅਸਮਾਨ ਹੇਠ ਖਾਣ-ਪੀਣ ਦਾ ਸਾਮਾਨ ਵੇਚ ਲੋਕਾਂ ਦੀ ਸਿਹਤ ਨਾਲ ਕੀਤਾ ਜਾ ਰਿਹਾ ਖਿਲਵਾੜ <br/>

Ad Position 21
No active advertisement
ਅਜੀਤ ਡੈਸਕ 28-05-2026
ਲੁਧਿਆਣਾ, 27 ਮਈ (ਡਾ: ਤਰਲੋਚਨ ਸਿੰਘ)-ਅੱਤ ਦੀ ਪੈ ਰਹੀ ਗਰਮੀ ਅਤੇ ਚੱਲ ਰਹੀ ਲੂ ਤੋਂ ਬਚਾਅ ਲਈ ਜਿੱਥੇ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਘਰਾਂ 'ਚੋਂ ਬਾਹਰ ਨਾ ਨਿਕਲਣ ਬਾਰੇ ਕਿਹਾ ਜਾ ਰਿਹਾ ਹੈ, ਉਥੇ ਹੀ ਸ਼ਹਿਰ ਦੇ ਹਰ ਚੌਕ-ਚੌਰਾਹੇ ਵਿਚ ਲੱਗੀਆਂ ਖਾਣ-ਪੀਣ ਦੀਆਂ ਰੇਹੜੀਆਂ-ਫੜ੍ਹੀਆਂ ਵਾਲਿਆਂ ਵਲੋਂ ਸ਼ਰ੍ਹੇਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਜਿਸ ਵੱਲ ਸਿਹਤ ਵਿਭਾਗ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ | ਜੇਕਰ ਪਿਛਲੇ ਸਮੇਂ 'ਤੇ ਝਾਤ ਮਾਈਏ ਤਾਂ ਬਿਮਾਰੀ ਫੈਲਣ ਤੋਂ ਬਾਅਦ ਹੀ ਸਿਹਤ ਵਿਭਾਗ ਹਰਕਤ ਵਿਚ ਆਉਂਦਾ ਹੈ | ਆਖ਼ਰ! ਬਿਮਾਰੀ ਫੈਲਣ ਤੋਂ ਬਾਅਦ ਹੀ ਕਿਉਂ ਖੁੱਲ੍ਹਦੀਆਂ ਨੇ ਸਿਹਤ ਵਿਭਾਗ ਦੀਆਂ ਅੱਖਾਂ? ਗਰਮੀ ਦੇ ਮੌਸਮ 'ਚ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਸਿਹਤ ਵਿਭਾਗ ਵਲੋਂ ਅਜੇ ਤੱਕ ਕੋਈ ਵੀ ਜਾਗਰੂਕਤਾ ਮੁਹਿੰਮ ਸ਼ੁਰੂ ਨਹੀਂ ਕੀਤੀ ਗਈ, ਜਿਸ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ | ਜੇਕਰ ਸ਼ਹਿਰ ਦੇ ਘੰਟਾ ਘਰ ਚੌਕ, ਘੁਮਾਰ ਮੰਡੀ, ਕਿਤਾਬ ਬਾਜ਼ਾਰ, ਡਵੀਜ਼ਨ ਨੰਬਰ 3 ਚੌਕ, ਸਮਰਾਲਾ ਚੌਕ, ਸਲੇਮਟਾਬਰੀ, ਈ.ਐਸ.ਆਈ. ਹਸਪਤਾਲ ਰੋਡ ਸਮੇਤ ਅਨੇਕਾਂ ਇਲਾਕਿਆਂ ਦੀ ਗੱਲ ਕਰੀਏ ਤਾਂ ਅਨੇਕਾਂ ਰੇਹੜੀਆਂ-ਫੜ੍ਹੀਆਂ ਸੜਕਾਂ 'ਤੇ ਲੱਗੀਆਂ ਦਿਖਾਈ ਦਿੰਦੀਆਂ ਹਨ | ਰੇਹੜੀਆਂ 'ਤੇ ਸਾਮਾਨ ਵੇਚਣ ਵਾਲਿਆਂ ਵਲੋਂ ਸਿਹਤ ਵਿਭਾਗ ਦੇ ਨਿਯਮਾਂ ਦੀਆਂ ਸ਼ਰ੍ਹੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਉਨ੍ਹਾਂ ਵਲੋਂ ਨਾ ਤਾਂ ਹੱਥਾਂ 'ਤੇ ਦਸਤਾਨੇ ਪਾਏ ਜਾਂਦੇ ਹਨ ਅਤੇ ਨਾ ਹੀ ਸਿਰ 'ਤੇ ਟੋਪੀ ਲਈ ਜਾਂਦੀ ਹੈ | ਰੇਹੜੀਆਂ 'ਤੇ ਪਏ ਬਿਨਾਂ ਢਕੇ ਸਾਮਾਨ ਉਪਰ ਮੱਖੀਆਂ ਆਮ ਹੀ ਭਿਣਕਦੀਆਂ ਦੇਖੀਆਂ ਜਾ ਸਕਦੀਆਂ ਹਨ, ਜਿੱਥੇ ਰੇਹੜੀ ਵਾਲਿਆਂ ਵਲੋਂ ਭਾਂਡੇ ਵਗ਼ੈਰਾ ਧੋਏ ਜਾਂਦੇ ਹਨ, ਉਥੇ ਵੀ ਸਫ਼ਾਈ ਦਾ ਕੋਈ ਧਿਆਨ ਨਹੀਂ ਰੱਖਿਆ ਜਾਂਦਾ | ਲੋਕਾਂ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਨੂੰ ਇਨ੍ਹਾਂ ਰੇਹੜੀਆਂ-ਫੜੀਆਂ ਵਾਲਿਆਂ ਦੀ ਸਮੇਂ-ਸਮੇਂ 'ਤੇ ਜਾਂਚ ਕਰਕੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ, ਜੇਕਰ ਅਜੇ ਵੀ ਸਿਹਤ ਵਿਭਾਗ ਕੁੰਭਕਰਨੀ ਨੀਂਦ ਤੋਂ ਨਾ ਜਾਗਿਆ ਤਾਂ ਕੋਈ ਭਿਆਨਕ ਬਿਮਾਰੀ ਜਨਮ ਲੈ ਸਕਦੀ ਹੈ, ਜਿਸ ਦੀ ਜ਼ਿੰਮੇਵਾਰੀ ਸਿਹਤ ਵਿਭਾਗ ਦੀ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਘਰ ਦੇ ਤਾਲੇ ਤੋੜ ਕੇ ਲੱਖਾਂ ਦਾ ਸਾਮਾਨ ਚੋਰੀ <br/> ਅਗਲੀ ਖ਼ਬਰ ਨਨਕਾਣਾ ਸਾਹਿਬ ਪਬਲਿਕ ਸਕੂਲ ਦੇ ਵਿਦਿਆਰਥੀ ਵਿਕਸਤ ਭਾਰਤ ਬਿਲਡਾਥਨ 'ਚ ਰਹੇ ਜੇਤੂ <br/>
Ad Position 24