26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਰਸ਼ਵਿੰਦਰ ਕÏਰ ਧਰੋੜ ਇਸਤਰੀ ਅਕਾਲੀ ਦਲ ਸਰਕਲ ਆਲਮਗੀਰ ਦੀ ਪ੍ਰਧਾਨ ਨਿਯੁਕਤ <br/>

Ad Position 21
No active advertisement
ਅਜੀਤ ਡੈਸਕ 29-05-2026
ਆਲਮਗੀਰ, 28 ਮਈ (ਜਰਨੈਲ ਸਿੰਘ ਪੱਟੀ)-ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਸਥਾਨਕ ਪਿੰਡ ਧਰੋੜ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਹੋਈ, ਜਿਸ ਵਿਚ ਹਲਕਾ ਗਿੱਲ ਦੇ ਇੰਚਾਰਜ ਸਾਬਕਾ ਜੱਜ ਹਰਪ੍ਰੀਤ ਸਿੰਘ ਸਿੰਮਕ, ਕਿਰਨਦੀਪ ਕÏਰ ਕਾਦੀਆਂ ਪ੍ਰਧਾਨ ਇਸਤਰੀ ਵਿੰਗ ਲੁਧਿਆਣਾ ਦਿਹਾਤੀ, ਸ਼੍ਰੋਮਣੀ ਅਕਾਲੀ ਦਲ ਦੇ ਕÏਮੀ ਮੀਤ ਪ੍ਰਧਾਨ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ ਵਿਸ਼ੇਸ਼ ਤÏਰ 'ਤੇ ਸ਼ਾਮਿਲ ਹੋਏ ¢ ਇਸ ਮÏਕੇ ਸੰਬੋਧਨ ਕਰਦੇ ਹੋਏ ਇੰਚਾਰਜ ਸਿੰਮਕ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਤੋਂ ਵਾਂਝੇ ਸੂਬਾ ਵਾਸੀ ਆਮ ਆਦਮੀ ਪਾਰਟੀ ਨੂੰ ਪਾਣੀ ਪੀ-ਪੀ ਕੇ ਕੋਸ ਰਹੇ ਹਨ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਸ਼ੁਰੂ ਕੀਤੀਆਂ ਗਈਆਂ ਲੋਕ ਭਲਾਈ ਸਕੀਮਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੰਦ ਕਰਕੇ ਗ਼ਰੀਬ ਵਰਗ ਨਾਲ ਵੱਡਾ ਧਰੋਹ ਕਮਾਇਆ ਹੈ¢ ਪ੍ਰਧਾਨ ਬੀਬੀ ਕਾਦੀਆਂ ਨੇ ਕਿਹਾ ਕਿ ਹਲਕਾ ਇੰਚਾਰਜ ਸਿੰਮਕ ਵਲੋਂ ਕੀਤੀਆਂ ਜਾ ਰਹੀਆਂ ਵੱਡੇ ਪੱਧਰ 'ਤੇ ਮੀਟਿੰਗਾਂ ਨੇ ਹਲਕੇ ਅੰਦਰ ਅਕਾਲੀ ਵਰਕਰਾਂ ਦੇ ਮਨਾਂ ਅੰਦਰ ਵੱਡਾ ਜੋਸ਼ ਭਰਿਆ ਹੈ, ਜਿਸ ਦੀ ਬਦÏਲਤ ਹਲਕਾ ਗਿੱਲ ਦੀ ਸ਼ੀਟ ਵੱਡੇ ਬਹੁਮਤ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਪਾਈ ਜਾਵੇਗੀ¢ ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਆਗਾਮੀ 2027 ਦÏਰਾਨ ਬਣਨ ਜਾ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿਚ ਬਣਾਉਣ ਵਿਚ ਸੂਬੇ ਦੀਆਂ ਬੀਬੀਆਂ ਦਾ ਵੱਡਾ ਰੋਲ ਹੋਵੇਗਾ¢ ਇਸ ਮÏਕੇ ਪ੍ਰਧਾਨ ਬੀਬੀ ਕਾਦੀਆਂ ਤੇ ਇੰਚਾਰਜ ਸਿੰਮਕ ਨੇ ਬੀਬੀ ਰਸ਼ਵਿੰਦਰ ਕÏਰ ਧਰੋੜ ਨੂੰ ਇਸਤਰੀ ਅਕਾਲੀ ਦਲ ਸਰਕਲ ਆਲਮਗੀਰ ਦੀ ਪ੍ਰਧਾਨ ਨਿਯੁਕਤ ਕਰਕੇ ਸਿਰੋਪਾਓ ਦਿੱਤਾ¢ ਮੀਟਿੰਗ ਮÏਕੇ ਸਾਬਕਾ ਸਰਪੰਚ ਜਥੇ: ਬਲਦੇਵ ਸਿੰਘ ਧਰੋੜ, ਗੁਰਦੀਪ ਕÏਰ ਜੱਸੋਵਾਲ ਪ੍ਰਧਾਨ ਇਸਤਰੀ ਵਿੰਗ ਹਲਕਾ ਗਿੱਲ, ਪਰਮਜੀਤ ਕÏਰ ਸਰਪੰਚ ਕਿਲ੍ਹਾ ਰਾਏਪੁਰ, ਰੁਪਿੰਦਰ ਕÏਰ ਕਿਲ੍ਹਾ ਰਾਏਪੁਰ, ਕੁਲਜੀਤ ਸਿੰਘ ਗਿੱਲ ਬੁਲਾਰਾ, ਨÏਜਵਾਨ ਆਗੂ ਰਾਜੂ ਦਿਉਲ ਆਲਮਗੀਰ, ਨੀਤੂ ਸਿੰਘ ਦੋਰਾਹਾ, ਜਥੇਦਾਰ ਜਸਵੰਤ ਸਿੰਘ ਹਰਨਾਮਪੁਰਾ ਸੇਵਾ ਮੁਕਤ ਚੇਅਰਮੈਨ ਮਾਰਕੀਟ ਕਮੇਟੀ ਸਾਹਨੇਵਾਲ, ਗੁਰਮੀਤ ਸਿੰਘ ਗਰੇਵਾਲ, ਅਮਨਦੀਪ ਸਿੰਘ ਲਹੌਰੀਆ, ਗੁਰਦੀਪ ਸਿੰਘ ਦੀਪ ਜੱਸੀਆਂ, ਤਜਿੰਦਰ ਸਿੰਘ, ਗੁਰਪ੍ਰੀਤ ਸਿੰਘ ਪੰਚ, ਹਰਜੀਤ ਸਿੰਘ, ਅਜੈਵੀਰ ਗਰੇਵਾਲ, ਲਖਵੀਰ ਸਿੰਘ, ਪਰਮਿੰਦਰ ਸਿੰਘ, ਗੁਰਮੁਖ ਸਿੰਘ, ਜਸਵਿੰਦਰ ਸਿੰਘ, ਸਤਵਿੰਦਰ ਸਿੰਘ ਬਰਵਾਲਾ, ਮਨਜਿੰਦਰ ਸਿੰਘ, ਮਨਜੀਤ ਸਰਪੰਚ ਬੀਜਾ, ਸ਼ਰਨਜੀਤ ਕÏਰ ਸਾਹਨੇਵਾਲ, ਨਗਿੰਦਰ ਸਿੰਘ ਬਿੱਟੂ, ਮਨਪ੍ਰੀਤ ਕÏਰ, ਸੁਰਿੰਦਰ ਕÏਰ ਮਾਂਗਟ, ਅਸ਼ਮੀਨ ਕÏਰ ਗਰੇਵਾਲ, ਮਨਜੀਤ ਕÏਰ, ਰਜਿੰਦਰ ਕÏਰ, ਸੁਰਿੰਦਰ ਕÏਰ ਗਰੇਵਾਲ, ਰਜਿੰਦਰ ਕÏਰ ਗਰੇਵਾਲ, ਇੰਦਰਜੀਤ ਕÏਰ ਕੋਮਲ, ਗੁਰਮੀਤ ਕÏਰ, ਅਮਨਦੀਪ ਕÏਰ, ਮੀਡੀਆ ਇੰਚਾਰਜ ਸੋਨੀ ਪੰਡਿਤ ਥਰੀਕੇ ਸਮੇਤ ਵੱਡੀ ਗਿਣਤੀ 'ਚ ਇਲਾਕਾ ਵਾਸੀ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਕੇਵਲ ਸਿੰਘ ਢਿੱਲੋਂ ਨੰੂ ਪੰਜਾਬ ਭਾਜਪਾ ਦੀ ਕਮਾਨ ਮਿਲਣ 'ਤੇ ਨਰਿੰਦਰ ਸਿੰਘ ਮੱਲ੍ਹੀ ਨੇ ਜਤਾਈ ਖੁਸ਼ੀ <br/> ਅਗਲੀ ਖ਼ਬਰ ਫੋਰਟਿਸ ਹਸਪਤਾਲ ਵਿਖੇ ਮੋਟਾਪੇ ਨਾਲ ਪੀੜਤ 61 ਸਾਲਾਂ ਮਰੀਜ਼ ਨੂੰ ਮਿਲੀ ਨਵੀਂ ਜ਼ਿੰਦਗੀ <br/>
Ad Position 24