ਲੁਧਿਆਣਾ, 28 ਮਈ (ਪਰਮਿੰਦਰ ਸਿੰਘ ਆਹੂਜਾ)-ਸਿਗਮਾ ਗਰੁੱਪ ਆਫ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਚੰਦਰ ਭਨੋਟ, ਜਿਨ੍ਹਾਂ ਦਾ ਕਿ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਨਮਿਤ ਸ਼ਰਧਾਂਜਲੀ ਸਮਾਗਮ ਦÏਰਾਨ ਸਮਾਜ ਦੇ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧਤਾ ਰਾਜਸੀ ਆਗੂਆਂ ਵਲੋਂ ਦੁੱਖ ਪ੍ਰਗਟ ਕੀਤਾ ਗਿਆ | ਅੱਜ ਸ਼ਰਧਾਂਜਲੀ ਸਮਾਗਮ 'ਚ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਸੀਨੀਅਰ ਡਿਪਟੀ ਮੇਅਰ ਰਕੇਸ਼ ਪਰਾਸ਼ਰ, ਆਰ.ਐਸ.ਐਸ. ਦੇ ਸੀਨੀਅਰ ਸੂਬਾ ਆਗੂ ਰਾਮ ਗੋਪਾਲ, ਨਿਰਮਲ ਜੋੜਾ, ਮਹਿੰਦਰ ਸਿੰਘ ਕੇਪੀ, ਰਜਿੰਦਰ ਸਿੰਘ ਸਾਬਕਾ ਡੀ.ਜੀ.ਪੀ., ਅਸ਼ਵਨੀ ਕੁਮਾਰ ਆਈ.ਪੀ.ਐਸ., ਇਕਬਾਲ ਸਿੰਘ ਆਈ.ਪੀ.ਐਸ., ਸੁਸ਼ੀਲ ਮਿੱਤਲ ਉਪ ਕੁਲਪਤੀ ਪੀ.ਟੀ.ਯੂ., ਅਮਰਦੀਪ ਗਰੋਵਰ ਸਹਾਇਕ ਰਜਿਸਟਰਾਰ ਬੀ.ਐਫ.ਯੂ.ਐਸ.ਐਚ., ਤੀਕਸ਼ਣ ਸੂਣ ਭਾਜਪਾ ਆਗੂ, ਅਵਿਨਾਸ਼ ਰਾਏ ਖੰਨਾ, ਜੇ.ਡੀ. ਸਲੀਮ ਸਾਬਕਾ ਵਿੱਤ ਮੰਤਰੀ ਭਾਰਤ ਸਰਕਾਰ, ਵਿਪਨ ਸੱਗੜ ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ, ਸਾਬਕਾ ਸੰਸਦੀ ਸਕੱਤਰ ਐਡਵੋਕੇਟ ਹਰੀਸ਼ ਰਾਏ ਢਾਂਡਾ, ਅਮਨਦੀਪ ਮਿੱਤਲ ਡਾਇਰੈਕਟਰ ਆਈ.ਐਚ.ਆਰ.ਸੀ., ਭਾਜਪਾ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਗਰੇਵਾਲ, ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ, ਰਜਿੰਦਰ ਸਿੰਘ ਬਾਜਵਾ, ਜਸਵੰਤ ਸੰਦੀਲਾ, ਪਵਨ ਦੀਵਾਨ, ਮਮਤਾ ਆਸ਼ੂ, ਅਮਨ ਸੈਣੀ, ਪਲਵਿੰਦਰ ਸਿੰਘ ਤੱਗੜ, ਕੇ.ਕੇ. ਬਾਵਾ, ਨਵਲ ਜੈਨ, ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ, ਬਲਦੇਵ ਸਿੰਘ ਪ੍ਰਧਾਨ, ਜਸਵਿੰਦਰ ਸਿੰਘ ਠੁਕਰਾਲ, ਸਰਬਜੀਤ ਸਿੰਘ, ਹਰਿੰਦਰ ਸਿੰਘ, ਗੁਰਦੀਪ ਸਿੰਘ ਲੀਲ, ਕਮਲਜੀਤ ਸਿੰਘ ਕੜਵੱਲ, ਜਸਵੰਤ ਸਿੰਘ ਛਾਪਾ, ਪੱਤਰਕਾਰ ਗੁਰਿੰਦਰ ਸਿੰਘ ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ¢ ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਬਿਹਾਰ ਦੇ ਸਾਬਕਾ ਮੁੱਖ ਮੰਤਰੀ ਨਿਤੀਸ਼ ਕੁਮਾਰ, ਜਨਤਾ ਦਲ ਯੂਨਾਈਟਿਡ ਯੂਥ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਢਿੱਲੋਂ, ਪੰਜਾਬ ਯੂਨੀਵਰਸਿਟੀ ਸਟੂਡੈਂਟ ਕੌਂਸਲ ਦੇ ਮੋਹਿਤ ਮਹਿੰਦਰਾ, ਨੈਸ਼ਨਲ ਸਟੂਡੈਂਟ ਜਥੇਬੰਦੀ ਦੇ ਪ੍ਰਧਾਨ ਪ੍ਰਭਜੋਤ ਸਿੰਘ, ਹਾਈਕੋਰਟ ਬਾਰ ਐਸੋਸੀਏਸ਼ਨ ਦੇ ਉਪ ਪ੍ਰਧਾਨ ਅਸ਼ੀਸ਼ ਕੁਮਾਰ ਬਿਸ਼ਨੋਈ, ਹਰਿਆਣਾ ਭਾਜਪਾ ਯੁਵਾ ਮੋਰਚਾ ਦੇ ਯੋਗਿੰਦਰ ਸ਼ਰਮਾ, ਸਾਬਕਾ ਮੰਤਰੀ ਪਵਨ ਬਾਂਸਲ, ਵਿਜੀਲੈਂਸ ਬਿਊਰੋ ਦੇ ਮੁਖੀ ਡਾ: ਸ਼ਰਦ ਸੱਤਿਆ ਚÏਹਾਨ, ਆਈ.ਕੇ. ਗੁਜਰਾਲ ਟੈਕਨੀਕਲ ਯੂਨੀਵਰਸਿਟੀ ਦੇ ਉਪ ਕੁਲਪਤੀ ਸੁਸ਼ੀਲ ਕੁਮਾਰ ਆਦਿ ਨੇ ਸ਼ੋਕ ਸੁਨੇਹੇ ਭੇਜ ਕੇ ਭਨੋਟ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ¢ ਇਸ ਤੋਂ ਇਲਾਵਾ ਸਵ: ਭਨੋਟ ਦੇ ਜੱਦੀ ਪਿੰਡ ਰਣੀਆਂ ਅਤੇ ਇਯਾਲੀ ਤੋਂ ਵੀ ਵੱਡੀ ਗਿਣਤੀ ਵਿਚ ਲੋਕ, ਵਕੀਲ ਭਾਈਚਾਰਾ ਅਤੇ ਨਿਆਇਕ ਅਧਿਕਾਰੀ ਪਰਿਵਾਰ ਨਾਲ ਹਮਦਰਦੀ ਕਰਨ ਪੁੱਜੇ ਸਨ |