ਭਾਮੀਆਂ ਕਲਾਂ, 28 ਮਈ (ਜਤਿੰਦਰ ਭੰਬੀ)-ਵਣ-ਮਹਾਂਉਤਸਵ ਅਤੇ ਮੱਤੇਵਾੜਾ ਜੰਗਲ ਬਚਾਓ ਅੰਦੋਲਨ ਦੀ ਚੌਥੀ ਵਰ੍ਹੇਗੰਢ ਮਨਾਉਣ ਸੰਬੰੰਧੀ ਮੀਟਿੰਗ ਮਨਿੰਦਰਜੀਤ ਸਿੰਘ ਬੈਨੀਪਾਲ ਦੇ ਫਾਰਮ ਹਾਊਸ ਵਿਖੇ ਹੋਈ | ਮੀਟਿੰਗ ਦੌਰਾਨ 1 ਤੋਂ 6 ਜੁਲਾਈ 2026 ਤੱਕ ਮਨਾਏ ਜਾਣ ਵਾਲੇ ਸਮਾਗਮਾਂ ਦੀ ਯੋਜਨਾ, ਤਾਲਮੇਲ ਅਤੇ ਭਾਗੀਦਾਰੀ ਸੰਬੰਧੀ ਕੀਤੀ ਗਈ ਚਰਚਾ ਵਿੱਚ ਮੱਤੇਵਾੜਾ ਜੰਗਲਾਂ, ਸਤਲੁਜ ਦਰਿਆ ਅਤੇ ਆਸ-ਪਾਸ ਦੇ ਵਾਤਾਵਰਣਿਕ ਤੰਤਰ ਦੀ ਰੱਖਿਆ ਅਤੇ ਪੁਨਰਜੀਵਨ ਲਈ ਚੱਲ ਰਹੇ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਸਾਂਝੇ ਸੰਕਲਪ ਦੀ ਝਲਕ ਨਜ਼ਰ ਆਈ | ਇਸ ਮੌਕੇ ਮਨਿੰਦਰਜੀਤ ਸਿੰਘ ਬੈਨੀਪਾਲ ਸੀਨੀਅਰ ਕੋਆਰਡੀਨੇਟਰ ਈਵੈਂਟ ਪੀ.ਏ.ਸੀ. ਨੇ ਦੱਸਿਆ ਕਿ ਪਲਾਟ ਨੰਬਰ 18 ਪੁਰਾਣੇ ਪਲਾਂਟੇਸ਼ਨ ਸਥਾਨ ਦੇ ਸਾਹਮਣੇ, ਜਿੱਥੇ 1 ਤੋਂ 6 ਜੁਲਾਈ 2026 ਤੱਕ ਰੁੱਖ ਲਗਾਉਣ ਦੇ ਕਾਰਜ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਮੁੱਖ ਸਮਾਗਮ 5 ਜੁਲਾਈ 2026 ਨੂੰ ਹੋਵੇਗਾ ਅਤੇ ਸਮਾਗਮਾਂ ਦੌਰਾਨ ਸਿਹਤ ਜਾਂਚ ਕੈਂਪ ਵੀ ਲੱਗੇਗਾ ਅਤੇ ਨਵਾਂ ਪਲਾਂਟੇਸ਼ਨ ਸਥਾਨ ਪਿੰਡ ਸੇਖੇਵਾਲ ਨੇੜੇ ਹੈਦਰ ਨਗਰ ਜੰਗਲ ਨਾਲ ਲੱਗਦਾ ਇਲਾਕਾ ਜ਼ਰੂਰੀ ਪ੍ਰਬੰਧ ਅਤੇ ਮੈਦਾਨੀ ਤਿਆਰੀਆਂ ਪੂਰੀਆਂ ਹੋਣ ਉਪਰੰਤ ਰੁੱਖ ਲਗਾਉਣ ਦਾ ਕਾਰਜ ਸ਼ੁਰੂ ਕੀਤਾ ਜਾਵੇਗਾ | ਕਡਿਆਣਾ ਕਲਾਂ ਪੰਚਾਇਤੀ ਜ਼ਮੀਨ ਸਥਾਨ ਰਾਊਾਡਗਲਾਸ ਦੇ ਸਹਿਯੋਗ ਨਾਲ ਰੁੱਖ ਲਗਾਏ ਜਾਣਗੇ | ਇਸ ਮੌਕੇ ਡਾ. ਤਰਨਬੀਰ ਸਿੰਘ ਬੈਨੀਪਾਲ ਰਾਊਾਡਗਲਾਸ, ਸਤਨਾਮ ਸਿੰਘ ਇਕੋਸਿੱਖ, ਹਰਦੇਵ ਸਿੰਘ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੀ ਸੰਸਥਾ, ਮਹਿੰਦਰ ਸਿੰਘ ਸੇਖੋਂ ਪੀ.ਏ.ਸੀ., ਦਾਨ ਸਿੰਘ ਓਸਾਹਣ ਪੀ.ਏ.ਸੀ., ਅਨੀਤਾ ਸ਼ਰਮਾ ਪੀ.ਏ.ਸੀ., ਐਡਵੋਕੇਟ ਵਨੀਤਾ ਗੁਪਤਾ ਪੀ.ਏ.ਸੀ., ਐਡਵੋਕੇਟ ਯੋਗੇਸ਼ ਖੰਨਾ ਪੀ.ਏ.ਸੀ., ਪੋ੍ਰ. ਨਰਿੰਦਰ ਸਿੰਘ ਮਸੋਣ ਪੀ.ਏ.ਸੀ., ਗੁਰਮੀਤ ਸਿੰਘ ਸਰਪੰਚ ਮਾਛੀਆਂ ਕਲਾਂ, ਰਾਧੇ ਸ਼ਾਮ, ਗਾਰਡ ਮੁਹੰਮਦ ਮੁਸਤਫਾ ਜੰਗਲਾਤ ਵਿਭਾਗ ਮੱਤੇਵਾੜਾ, ਗਾਰਡ ਗੁਰਪ੍ਰੀਤ ਸਿੰਘ ਜੰਗਲਾਤ ਵਿਭਾਗ ਮੱਤੇਵਾੜਾ ਆਦਿ ਹਾਜ਼ਰ ਸਨ |