ਭਵਨ ਰਕਬਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਦੇ ਅਹੁਦੇਦਾਰਾਂ ਦੀ ਮੀਟਿੰਗ
ਭਵਨ ਰਕਬਾ ਵਿਖੇ ਧਾਰਮਿਕ, ਸਮਾਜਿਕ ਖੇਤਰ ਦੀਆਂ ਅਹਿਮ ਸ਼ਖ਼ਸੀਅਤਾਂ ਦੇ ਸਨਮਾਨ ਸਮੇਂ ਕਿ੍ਸ਼ਨ ਕੁਮਾਰ ਬਾਵਾ, ਮਲਕੀਤ ਸਿੰਘ ਦਾਖਾ, ਜਸਵੰਤ ਸਿੰਘ ਛਾਪਾ, ਜਗਜੀਵਨ ਸਿੰਘ ਰਕਬਾ, ਕਰਮਜੀਤ ਕੌਰ ਛੰਦੜਾਂ ਤੇ ਹੋਰ | ਤਸਵੀਰ: ਕਿ੍ਪਾਲ ਹੰਬੜਾਂ
<br/>
03-06-2026
ਸੰਤ ਸਿੰਘ ਸੇਖੋਂ ਨੂੰ ਯਾਦ ਕੀਤਾ
ਭਵਨ ਰਕਬਾ 'ਚ ਜੁੜੀ ਇਕੱਤਰਤਾ ਨੂੰ ਸੰਬੋਧਨ ਸਮੇਂ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਬਹੁਮੁੱਲੀ ਸ਼ਖ਼ਸੀਅਤ ਸੰਤ ਸਿੰਘ ਸੇਖੋਂ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਲਿਖਤ ਕਹਾਣੀ 'ਭੱਤਾ' ਕੀਟਾਂ ਅੰਦਰ ਕੀਟ ਦਾ ਵਰਣਨ ਕਰਦਿਆਂ ਦੱਸਿਆ ਕਿ ਸੇਖੋਂ ਸਾਹਿਬ ਕਮਿਊਨਿਸਟ ਖਿਆਲੇ ਹੋਏ, ਪਰ ਉਨ੍ਹਾਂ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਬਚਿਤ੍ਰ ਨਾਟਕ ਦਾ ਅੰਗਰੇਜ਼ੀ ਵਿਚ ਅਨੁਵਾਦ ਵੱਡੀ ਗੱਲ ਹੈ | ਭਾਰਤ ਸਰਕਾਰ ਵਲੋਂ ਪਦਮਸ਼੍ਰੀ ਦੀ ਉਪਾਧੀ ਨਾਲ ਸਨਮਾਨਿਤ ਸੰਤ ਸਿੰਘ ਸੇਖੋਂ ਦੀ ਲਿਖਤ ਕਵਿਤਾ, ਨਾਟਕ, ਇਕਾਂਗੀ ਬਾਰੇ ਕਿ੍ਸ਼ਨ ਕੁਮਾਰ ਬਾਵਾ ਨੇ ਵਿਸਥਾਰ 'ਚ ਦੱਸਦਿਆਂ ਉਨ੍ਹਾਂ ਨੂੰ ਵੱਖੋ-ਵੱਖ ਕਈ ਯੂਨੀਵਰਸਿਟੀਆਂ ਵਲੋਂ ਫੈਲੋਸ਼ਿਪ ਦੀ ਸ਼ਲਾਘਾ ਕੀਤੀ |