06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸੀਸੂ ਭਲਕੇ ਲਗਾ ਰਿਹਾ ਸੀਸੂ ਕੰਪਲੈਕਸ 'ਚ ਮੈਗਾ ਨੌਕਰੀ ਮੇਲਾ <br/>

Ad Position 21
No active advertisement
ਅਜੀਤ ਡੈਸਕ 03-06-2026
ਲੁਧਿਆਣਾ, 2 ਜੂਨ (ਜਤਿੰਦਰ ਭੰਬੀ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਆਪਣਾ 11ਵਾਂ ਮੈਗਾ ਨੌਕਰੀ ਮੇਲਾ 4 ਜੂਨ 2026 ਦਿਨ ਵੀਰਵਾਰ ਨੂੰ ਸਵੇਰੇ 9:00 ਵਜੇ ਤੋਂ ਸ਼ਾਮ 4:00 ਵਜੇ ਤੱਕ ਸੀਸੂੂ ਕੰਪਲੈਕਸ ਵਿਖੇ ਲਗਾਏਗਾ | ਸੀਸੂੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਦੱਸਿਆ ਕਿ 50 ਤੋਂ ਵੱਧ ਪ੍ਰਮੁੱਖ ਕੰਪਨੀਆਂ ਨੇ ਪਹਿਲਾਂ ਹੀ ਆਪਣੀ ਭਾਗੀਦਾਰੀ ਦੀ ਪੁਸ਼ਟੀ ਕਰ ਦਿੱਤੀ ਹੈ, ਜਦੋਂ ਕਿ ਪੰਜਾਬ ਭਰ ਤੋਂ 7 ਹਜ਼ਾਰ ਤੋਂ ਵੱਧ ਨੌਕਰੀ ਦੇ ਚਾਹਵਾਨਾਂ ਨੇ ਨੌਕਰੀ ਮੇਲੇ ਲਈ ਆਪਣਾ ਨਾਂਅ ਦਰਜ ਕਰਵਾਇਆ ਹੈ | ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਮਾਲਕਾਂ ਅਤੇ ਸੰਭਾਵੀ ਉਮੀਦਵਾਰਾਂ ਵਿਚਕਾਰ ਸਿੱਧੇ ਆਪਸੀ ਤਾਲਮੇਲ ਨੂੰ ਸੁਵਿਧਾਜਨਕ ਬਣਾ ਕੇ ਉਦਯੋਗ ਦੀਆਂ ਜ਼ਰੂਰਤਾਂ ਅਤੇ ਰੁਜ਼ਗਾਰ ਦੇ ਮੌਕਿਆਂ ਵਿਚਕਾਰ ਪਾੜੇ ਨੂੰ ਪੂਰਾ ਕਰਨਾ ਹੈ | ਉਨ੍ਹਾਂ ਅੱਗੇ ਦੱਸਿਆ ਕਿ ਭਾਗ ਲੈਣ ਵਾਲੀਆਂ ਕੰਪਨੀਆਂ ਕੰਪਿਊਟਰ ਆਪਰੇਟਰ, ਆਫਿਸ ਅਸਿਸਟੈਂਟ, ਅਸਿਸਟੈਂਟ ਅਕਾਊਾਟੈਂਟ, ਐਡਮਿਨ ਐਗਜ਼ੀਕਿਊਟਿਵ, ਡਿਜੀਟਲ ਮਾਰਕੀਟਰ, ਐਚਆਰ ਮੈਨੇਜਰ, ਵੈਲਡਰ, ਫਿਟਰ, ਟਰਨਰ, ਮਸ਼ੀਨਿਸਟ, ਸੀਐਨਸੀ/ਵੀਐਮਸੀ ਆਪਰੇਟਰ, ਇਲੈਕਟਰੀਸ਼ੀਅਨ, ਡੀਜ਼ਲ ਮਕੈਨਿਕ, ਡਰਾਫਟਸਮੈਨ, ਸੋਲਰਟੈਕਨੀਸ਼ੀਅਨ, ਪ੍ਰੋਡਕਸ਼ਨ ਸੁਪਰਵਾਈਜ਼ਰ, ਕੁਆਲਿਟੀ ਕੰਟਰੋਲ ਪਰਸੋਨਲ, ਸੇਲਜ਼ ਐਗਜ਼ੀਕਿਊਟਿਵ, ਸਟੋਰ ਮੈਨੇਜਰ ਅਤੇ ਹੋਰ ਬਹੁਤ ਸਾਰੇ ਤਕਨੀਕੀ ਅਤੇ ਗੈਰ-ਤਕਨੀਕੀ ਅਹੁਦਿਆਂ ਸਮੇਤ ਕਈ ਸ਼੍ਰੇਣੀਆਂ ਵਿਚ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਗੀਆਂ | ਇਹ ਨੌਕਰੀ ਮੇਲਾ 10ਵੀਂ ਅਤੇ 12ਵੀਂ ਪਾਸ, ਆਈਟੀਆਈ, ਡਿਪਲੋਮਾ, ਗ੍ਰੈਜੂਏਟ, ਪੋਸਟ ਗ੍ਰੈਜੂਏਟ, ਬੀ.ਟੈਕ, ਐਮਬੀਏ ਅਤੇ ਬਿਹਤਰ ਕਰੀਅਰ ਦੇ ਮੌਕਿਆਂ ਦੀ ਭਾਲ ਕਰਨ ਵਾਲੇ ਤਜਰਬੇਕਾਰ ਪੇਸ਼ੇਵਰਾਂ ਤੱਕ ਦੀਆਂ ਯੋਗਤਾਵਾਂ ਵਾਲੇ ਉਮੀਦਵਾਰਾਂ ਲਈ ਖੁੱਲ੍ਹਾ ਹੈ | ਆਹੂਜਾ ਨੇ ਇਸ ਰੁਜ਼ਗਾਰ ਪਹਿਲਕਦਮੀ ਲਈ ਪੂਰਾ ਸਮਰਥਨ ਦੇਣ ਲਈ ਆਇਸ਼ਨੀ ਸੇਠੀ, ਚੇਅਰਪਰਸਨ, ਫਿੱਕੀ ਐਫ.ਐਲ.ਓ. ਦਾ ਧੰਨਵਾਦ ਕੀਤਾ | ਸੀਸੂ ਦੇ ਜਨਰਲ ਸਕੱਤਰ ਹਨੀ ਸੇਠੀ ਨੇ ਕਿਹਾ ਕਿ ਨੌਕਰੀ ਦੇ ਚਾਹਵਾਨ ਸੀਸੂ ਨਾਲ ਸੰਪਰਕ ਕਰਕੇ ਆਪਣੀਆਂ ਖਾਲੀ ਅਸਾਮੀਆਂ ਆਪਣਾ ਨਾਂਅ ਦਰਜ ਕਰਵਾ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦਰਬਾਰ ਝਾਂਡੇ ਵਿਖੇ ਪੂਰਨਮਾਸ਼ੀ ਦਾ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਵਪਾਰ ਦੇ ਮਾਮਲੇ 'ਚ ਇਕ ਕਰੋੜ, 5 ਲੱਖ ਦੀ ਧੋਖਾਧੜੀ ਕਰਨ ਦੇ ਦੋਸ਼ ਤਹਿਤ ਵਪਾਰੀ ਖ਼ਿਲਾਫ਼ ਕੇਸ ਦਰਜ
Ad Position 24