ਲਾਡੋਵਾਲ, 2 ਜੂਨ (ਬਲਬੀਰ ਸਿੰਘ ਰਾਣਾ)-ਗੁਰਦੁਆਰਾ ਸਿੰਘਾਂ ਸ਼ਹੀਦਾਂ ਵਲੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਡੇਰਾ ਬੰਬ ਨਗਰ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਮੁੱਖ ਸੇਵਾਦਾਰ ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਨੇ ਦੱਸਿਆ ਕਿ ਕਹਿਰ ਭਰੀ ਗਰਮੀ ਨਾਲ ਧੁੱਪ ਦੀ ਤਪਸ਼ ਵਿਚ ਬੱਚੇ, ਨੌਜਵਾਨ ਅਤੇ ਬਜ਼ੁਰਗਾਂ ਦੇ ਸਰੀਰ ਵਿਚ ਪਾਣੀ ਦੀ ਘਾਟ ਆਉਣ ਨਾਲ ਸਰੀਰ ਪੀਣ ਲਈ ਪਾਣੀ ਮੰਗਦਾ ਹੈ, ਕਿਉਂਕਿ ਪਾਣੀ ਹੀ ਇਨਸਾਨ ਦਾ ਅਸਲ ਜੀਵਨ ਹੈ | ਉਨਾਂ ਦੱਸਿਆ ਕਿ ਇਸ ਮੌਕੇ ਭਾਈ ਦਾਰਾ ਸਿੰਘ, ਭਾਈ ਵੀਰੂ ਸਿੰਘ, ਭਾਈ ਗੁਰਮੇਲ ਸਿੰਘ, ਭਾਈ ਪਰਮਜੀਤ ਸਿੰਘ, ਸ਼ੌਕੀਨ ਸਿੰਘ, ਭੀਮ, ਬੰਬਜੋਤ ਸਿੰਘ ਕੈਨੇਡਾ, ਜਸਕਰਨ ਸਿੰਘ ਬੰਬ ਨਗਰ, ਪ੍ਰੀਤ ਸਿੰਘ, ਡਾ. ਪੰਨਾ, ਭਗਵਾਨ ਸਿੰਘ, ਬੀਬੀ ਸੰਦੀਪ ਕੌਰ, ਬੀਬੀ ਅਮਨਦੀਪ ਕੌਰ, ਤਰਨੀ, ਸਿਮਰਨ, ਜੀਵਨ ਸੋਨੀ ਅਤੇ ਕਾਲਾ ਸਿੰਘ ਆਦਿ ਸੇਵਾਦਾਰਾਂ ਨੇ ਛਬੀਲ ਵਰਤਾਉਣ ਦੀ ਸੇਵਾ ਨਿਭਾਈ |