06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਗੁਰਮਤਿ ਗ੍ਰੰਥੀ ਸਭਾ ਇੰਟਰਨੈਸ਼ਨਲ ਨੇ ਕੀਤੀਆਂ ਨਿਯੁਕਤੀਆਂ <br/>

Ad Position 21
No active advertisement
ਅਜੀਤ ਡੈਸਕ 03-06-2026
ਡਾਬਾ/ਲੁਹਾਰਾ, 2 ਜੂਨ (ਕੁਲਵੰਤ ਸਿੰਘ ਸੱਪਲ)-ਗੁਰਮਤਿ ਗ੍ਰੰਥੀ ਸਭਾ ਇੰਟਰਨੈਸ਼ਨਲ ਦੀਂ ਮੀਟਿੰਗ ਗੁਰਦੁਆਰਾ ਬਾਬਾ ਫ਼ਤਿਹ ਸਿੰਘ ਮੁਹੱਲਾ ਫ਼ਤਿਹ ਸਿੰਘ ਨਗਰ ਡਾਬਾ ਲੁਹਾਰਾ ਰੋਡ ਵਿਖੇ ਸਭਾ ਦੇ ਪ੍ਰਧਾਨ ਸਤਨਾਮ ਸਿੰਘ ਮੁਸਾਫਿਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਭਾ ਦੇ ਵਿਸਥਾਰ ਅਤੇ ਧਾਰਮਿਕ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਮੰਤਵ ਨਾਲ ਨਵੀਆਂ ਨਿਯੁਕਤੀਆਂ ਦਾ ਐਲਾਨ ਕੀਤਾ | ਉਨ੍ਹਾਂ ਨੇ ਗ੍ਰੰਥੀ ਸਭਾ ਦੇ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ, ਜਿਸ 'ਚ ਸਰਪ੍ਰਸਤ ਰਘਬੀਰ ਸਿੰਘ, ਸੀਨੀਅਰ ਮੀਤ ਪ੍ਰਧਾਨ ਤਰਲੋਚਨ ਸਿੰਘ ਜੰਮੂ, ਬਲਜੀਤ ਸਿੰਘ ਜਮਾਲਪੁਰ, ਸੁਖਦੇਵ ਸਿੰਘ ਨਿਊ ਜਨਤਾ ਨਗਰ, ਜਨਰਲ ਸਕੱਤਰ ਭਾਈ ਚਰਨਜੀਤ ਸਿੰਘ ਚੰਦਨ, ਮੀਤ ਸਕੱਤਰ ਭਾਈ ਤਰਲੋਕ ਸਿੰਘ ਗੁਰੂ ਨਾਨਕ ਕਾਲੋਨੀ, ਖ਼ਜ਼ਾਨਚੀ ਭਾਈ ਗੁਰਬਾਜ਼ ਸਿੰਘ ਜੀਂਦ ਵਾਲੇ, ਸਹਾਇਕ ਖ਼ਜ਼ਾਨਚੀ ਮਾਸਟਰ ਕਿ੍ਸ਼ਨ ਸਿੰਘ, ਦਫ਼ਤਰ ਸਕੱਤਰ ਗਿਆਨੀ ਸਤਵੰਤ ਸਿੰਘ ਖ਼ਾਲਸਾ, ਪੈੱ੍ਰਸ ਸਕੱਤਰ ਗਿਆਨੀ ਅਵਤਾਰ ਸਿੰਘ ਲੁਹਾਰਾ, ਮੁੱਖ ਬੁਲਾਰਾ ਭਾਈ ਜਸਪ੍ਰੀਤ ਸਿੰਘ, ਕਾਨੂੰਨੀ ਸਲਾਹਕਾਰ ਜਗਦੇਵ ਸਿੰਘ ਗੋਹਲਵੜੀਆ, ਮੁੱਖ ਸਲਾਹਕਾਰ ਜਗਬੀਰ ਸਿੰਘ ਸੋਖੀ, ਇੰਟਰਨੈਸ਼ਨਲ ਕੋਆਰਡੀਨੇਟਰ ਜਸਪਾਲ ਸਿੰਘ ਪਾਂਧੀ ਮਲੇਸ਼ੀਆ, ਗਿ: ਗੁਰਬਖਸ਼ ਸਿੰਘ ਗੁਲਸ਼ਨ ਯੂ.ਕੇ., ਗੁਰਮੇਲ ਸਿੰਘ ਬਰਨਾਲਾ, ਆਈ.ਡੀ. ਮੈਨੇਜਰ ਭਾਈ ਮਨਜੋਤ ਸਿੰਘ, ਮੀਤ ਪ੍ਰਧਾਨ ਗਿਆਨੀ ਸੁਰਿੰਦਰ ਸਿੰਘ ਗਿੱਲ, ਗਿਆਨੀ ਕੇਵਲ ਸਿੰਘ ਨੰਗਲ ਆਦਿ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ | ਇਸ ਤੋਂ ਇਲਾਵਾ ਸਭਾ ਦੇ ਸਾਰੇ ਸਰਕਲਾਂ ਦੇ ਮੈਂਬਰ ਜਨਰਲ ਬਾਡੀ ਦੇ ਮੈਂਬਰ ਹੋਣਗੇ ਅਤੇ ਜਨਰਲ ਬਾਡੀ ਲੋੜ ਅਨੁਸਾਰ ਹੋਰ ਮੈਂਬਰਾਂ ਨੂੰ ਵੀ ਨਾਮਜ਼ਦ ਕਰ ਸਕਦੀ ਹੈ | ਨਵ ਨਿਯੁਕਤ ਅਹੁਦੇਦਾਰਾਂ ਨੇ ਸਭਾ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਸੰਸਥਾ ਦੀਆਂ ਉਮੀਦਾਂ 'ਤੇ ਖਰਾ ਉਤਰਨ ਲਈ ਪੂਰੀ ਮਿਹਨਤ ਨਾਲ ਕੰਮ ਕਰਨਗੇ ਅਤੇ ਗੁਰਮਤਿ ਦੇ ਪ੍ਰਚਾਰ ਲਈ ਹਰ ਸੰਭਵ ਯੋਗਦਾਨ ਪਾਉਣਗੇ | ਇਸ ਮੌਕੇ ਵੱਡੀ ਗਿਣਤੀ ਵਿਚ ਗ੍ਰੰਥੀ ਸਿੰਘ, ਧਾਰਮਿਕ ਆਗੂ ਤੇ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੇਅਰ ਇੰਦਰਜੀਤ ਕੌਰ ਆਲ ਇੰਡੀਆ ਕੌਂਸਲ ਆਫ਼ ਮੇਅਰਜ਼ ਦੀ ਕਾਰਜਕਾਰਨੀ ਮੀਟਿੰਗ 'ਚ ਹਿੱਸਾ ਲੈਣ ਲਈ ਪਹੁੰਚੇ ਰਿਸ਼ੀਕੇਸ਼ <... ਅਗਲੀ ਖ਼ਬਰ ਲੁਧਿਆਣਾ ਖੇਤਰ ਦੇ 20 ਵਿਦਿਆਰਥੀਆਂ ਨੇ ਜੇ.ਈ.ਈ. ਐਡਵਾਂਸਡ 2026 ਲਈ ਕੁਆਲੀਫਾਈ ਕੀਤਾ <br/>
Ad Position 24