14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਤਹਿਸੀਲ ਦਫਤਰ 'ਚ ਤਾਇਨਾਤ ਮੁਲਾਜ਼ਮ 5 ਹਜ਼ਾਰ ਰਿਸ਼ਵਤ ਲੈਂਦਾ ਗਿ੍ਫਤਾਰ <br/>

Ad Position 21
No active advertisement
ਅਜੀਤ ਡੈਸਕ 04-06-2026
ਲੁਧਿਆਣਾ, 3 ਜੂਨ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਵਿਜੀਲੈਂਸ ਬਿਊਰੋ ਵਲੋਂ ਰਾਏਕੋਟ ਤਹਿਸੀਲ ਦਫਤਰ ਵਿਚ ਤਾਇਨਾਤ ਇਕ ਮੁਲਾਜ਼ਮ ਨੂੰ ਮਿਨੀ ਸਕਤਰੇਤ ਦੇ ਬਾਹਰੋਂ 5 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਵਿਜੀਲੈਂਸ ਵਲੋਂ ਇਹ ਕਾਰਵਾਈ ਅਰਮਿੰਦਰ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਨਿਊ ਬਾਬਾ ਦੀਪ ਸਿੰਘ ਨਗਰ ਲੁਧਿਆਣਾ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ | ਇਸ ਮਾਮਲੇ ਵਿਚ ਪੁਲਿਸ ਨੇ ਰਾਏਕੋਟ ਤਹਿਸੀਲ ਵਿਚ ਤਾਇਨਾਤ ਦਰਜਾ ਚਾਰ ਕਰਮਚਾਰੀ ਸਰਬਜੀਤ ਸਿੰਘ ਉਰਫ ਬਿੱਟੂ ਵਾਸੀ ਨਿਊਦੀਪ ਨਗਰ ਹੈਬੋਵਾਲ ਕਲਾਂ ਨੂੰ ਰਿਸ਼ਵਤ ਲੈਂਦੇ ਕਾਬੂ ਕੀਤਾ ਹੈ | ਉਨ੍ਹਾਂ ਦੱਸਿਆ ਕਿ ਵਿਜੀਲੈਂਸ ਬਿਊਰੋ ਪਾਸ ਦਿੱਤੀ ਸ਼ਿਕਾਇਤ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਸਾਲ 2010 ਵਿਚ ਉਸ ਦੇ ਪਿਤਾ ਲਕਸ਼ਮਣ ਸਿੰਘ ਨੇ ਸਾਈਕਲ ਮਾਰਕੀਟ ਮੁਰਾਦਪੁਰਾ ਵਿਖੇ ਇਕ 60 ਵਰਗ ਦਾ ਪਲਾਟ ਕੁਲਦੀਪ ਕੁਮਾਰ ਵਾਸੀ ਸਾਹਨੇਵਾਲ ਪਾਸੋਂ ਖਰੀਦ ਕਰਨ ਸਬੰਧੀ ਇਕਰਾਰਨਾਮਾ ਕੀਤਾ ਸੀ ਅਤੇ ਉਸ ਜਗ੍ਹਾ ਦਾ ਕਬਜ਼ਾ ਵੀ ਲੈ ਲਿਆ ਸੀ | ਸਾਲ 2020 ਵਿਚ ਉਨ੍ਹਾਂ ਨੂੰ ਪਤਾ ਚੱਲਿਆ ਕਿ ਗੁਰਜੀਤ ਸਿੰਘ ਜੋ ਕਿ ਉਸ ਦਾ ਚਚੇਰਾ ਭਰਾ ਹੈ ਨੇ ਉਕਤ ਰਕਬੇ ਦੀ ਕਥਿਤ ਤੌਰ 'ਤੇ ਇਕ ਜਾਅਲੀ ਰਜਿਸਟਰੀ ਕੁਲਵੰਤ ਸਿੰਘ ਨਾਂਅ ਦੇ ਵਿਅਕਤੀ ਪਾਸੋਂ ਕਰਵਾ ਲਈ ਹੈ | ਇਸ ਰਜਿਸਟਰੀ ਵਿਚ ਜੋ ਖਸਰਾ ਨੰਬਰ ਦਰਜ ਕੀਤਾ ਗਿਆ ਸੀ ਉਹ ਸਾਈਕਲ ਮਾਰਕੀਟ ਦਾ ਨਾਂਅ ਹੋ ਕੇ ਚੰਦਰ ਨਗਰ ਦਾ ਦਰਜ ਕੀਤਾ ਗਿਆ ਸੀ | ਕੁਲਵੰਤ ਸਿੰਘ ਦੀ ਭਾਲ ਕਰਨ ਉਪਰੰਤ ਉਸ ਨੇ ਮੁਦਈ ਨੂੰ ਦੱਸਿਆ ਕਿ ਉਸ ਨੇ ਸਾਈਕਲ ਮਾਰਕੀਟ ਵਿਚ ਕੋਈ ਦੁਕਾਨ ਗੁਰਜੀਤ ਸਿੰਘ ਨੂੰ ਨਹੀਂ ਵੇਚੀ ਹੈ | ਕੁਲਵੰਤ ਸਿੰਘ ਨੇ ਇਹ ਵੀ ਦੱਸਿਆ ਕਿ ਉਸ ਦਾ ਇਕ ਜਾਣਕਾਰ ਬਿੱਟੂ ਹੈ ਜੋ ਕਿ ਰਾਏਕੋਟ ਤਹਿਸੀਲ ਦਫਤਰ ਵਿਚ ਤਾਇਨਾਤ ਹੈ, ਉਸ ਦੀ ਉੱਚ ਅਧਿਕਾਰੀਆਂ ਨਾਲ ਜਾਣ ਪਹਿਚਾਣ ਹੈ ਉਹ ਇਹ ਮਸਲਾ ਹੱਲ ਕਰ ਦੇਵੇਗਾ | ਐਸਐਸਪੀ ਨੇ ਦੱਸਿਆ ਕਿ ਮੁਦਈ ਨੇ ਉਕਤ ਰਕਬੇ ਦੀ ਰਜਿਸਟਰੀ ਆਪਣੇ ਨਾਂਅ ਕਰਵਾਈ ਸੀ | ਇਸ ਸਬੰਧੀ ਮੁਦਈ ਨੇ ਬਿੱਟੂ ਨਾਲ ਗੱਲਬਾਤ ਕੀਤੀ ਤਾਂ ਬਿੱਟੂ ਨੇ ਦੱਸਿਆ ਕਿ ਉਹ ਇਹ ਕੰਮ ਕਰਵਾ ਦੇਵੇਗਾ ਕਿਉਂਕਿ ਉਸ ਦੀ ਅਫਸਰਾਂ ਨਾਲ ਜਾਣ ਪਹਿਚਾਣ ਹੈ ਅਤੇ ਉਨ੍ਹਾਂ ਨਾਲ ਗੱਲਬਾਤ ਕਰਕੇ ਪੀਰੂ ਬੰਦਾ ਸਾਈਕਲ ਮਾਰਕੀਟ ਮੁਰਾਦਪੁਰਾ ਵਿਚ ਹੀ ਰਜਿਸਟਰੀ ਕਰਵਾ ਦੇਵੇਗਾ | ਇਸ ਲਈ ਉਸ ਨੇ ਸਾਢੇ ਤਿੰਨ ਲੱਖ ਰੁਪਏ ਦੀ ਮੰਗ ਕੀਤੀ ਅਤੇ 25 ਹਜ਼ਾਰ ਪਹਿਲਾਂ ਦੇਣ ਲਈ ਕਿਹਾ | ਅੱਜ ਉਕਤ ਕਥਿਤ ਦੋਸ਼ੀ ਵਲੋਂ ਸ਼ਿਕਾਇਤਕਰਤਾ ਨੂੰ ਪਹਿਲੀ ਕਿਸ਼ਤ 5 ਹਜ਼ਾਰ ਰੁਪਏ ਦੇਣੀ ਸੀ, ਇਸ ਲਈ ਕਥਿਤ ਦੋਸ਼ੀ ਨੇ ਸ਼ਿਕਾਇਤਕਰਤਾ ਨੂੰ ਮਿਨੀ ਸਕਤਰੇਤਤ ਦੇ ਬਾਹਰ ਬਣੇ ਇਕ ਢਾਬੇ 'ਤੇ ਬੁਲਾਇਆ | ਸ਼ਿਕਾਇਤ ਕਰਤਾ ਵਲੋਂ ਇਸ ਸਬੰਧੀ ਪਹਿਲਾਂ ਹੀ ਵਿਜੀਲੈਂਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਸੀ | ਵਿਜੀਲੈਂਸ ਅਧਿਕਾਰੀਆਂ ਵਲੋਂ ਕਾਰਵਾਈ ਕਰਦਿਆਂ ਉਕਤ ਕਥਿਤ ਦੋਸ਼ੀ ਨੂੰ ਰਿਸ਼ਵਤ ਲੈਂਦੇ ਕਾਬੂ ਕਰ ਲਿਆ, ਉਸ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ | ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ |

Ad Position 22
No active advertisement
ਪਿਛਲੀ ਖ਼ਬਰ ਪੀ.ਐਸ.ਪੀ.ਸੀ.ਐਲ. ਐਂਡ ਪੀ.ਐਸ.ਟੀ.ਸੀ.ਐਲ. ਵਲੋਂ ਭਾਰਤ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ <br/> ਅਗਲੀ ਖ਼ਬਰ ਵਿਆਹ ਦਾ ਝਾਂਸਾ ਦੇ ਕੇ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਨੌਜਵਾਨ ਖਿਲਾਫ਼ ਕੇਸ ਦਰਜ <br/>
Ad Position 24