14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਗ੍ਰੀਨ ਬੈਲਟ 'ਚ ਬਣੀ ਸਬ ਤਹਿਸੀਲ ਵਿਵਾਦਾਂ ਦੇ ਘੇਰੇ 'ਚ <br/>

Ad Position 21
No active advertisement
ਹਲਕਾ ਉਤਰੀ ਵਿਖੇ ਪੁਰਾਣੀ ਜੀ.ਟੀ. ਰੋਡ ਨੇੜੇ ਬਣਾਈ ਗਈ ਨਵੀਂ ਸਬ ਤਹਿਸੀਲ ਦਾ ਦਿ੍ਸ਼ | (ਸੱਜੇ) ਹਲਕਾ ਉਤਰੀ ਵਿਖੇ ਪੁਰਾਣੇ ਜੀ.ਟੀ. ਰੋਡ ਨੇੜੇ ਸਬਜ਼ੀ ਮੰਡੀ ਨੰੂ ਲੈਕੇ ਬਣਾਏ ਗਏ ਢਾਂਚੇ ਦਾ ਦਿ੍ਸ਼ | ਤਸਵੀਰਾਂ-ਸੇਵਕ ਸਿੰਘ <br/> 04-06-2026
ਲੁਧਿਆਣਾ, 3 ਜੂਨ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਹਲਕਾ ਉਤਰੀ ਵਿਖੇ ਬੀਤੇ ਦਿਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵਲੋਂ ਉਦਘਾਟਨ ਕੀਤੀ ਗਈ ਨਵੀਂ ਸਬ ਤਹਿਸੀਲ ਵਿਵਾਦਾਂ ਦੇ ਘੇਰੇ ਵਿਚ ਆ ਗਈ ਹੈ। ਸਬ ਤਹਿਸੀਲ ਦੇ ਪੁਰਾਣੇ ਜੀ.ਟੀ.ਰੋਡ ਸਥਿਤ ਗ੍ਰੀਨ ਬੈਲਟ ਖੇਤਰ ਵਿਚ ਬਣਾਏ ਜਾਣ ਨੂੰ ਲੈਕੇ ਪਬਲਿਕ ਐਕਸ਼ਨ ਕਮੇਟੀ ਵਲੋਂ ਸਖ਼ਤ ਇਤਰਾਜ਼ ਜਤਾਇਆ ਗਿਆ ਹੈ। ਕਮੇਟੀ ਮੈਂਬਰ ਕਪਿਲ ਅਰੋੜਾ ਨੇ ਦਾਅਵਾ ਕੀਤਾ ਕਿ ਜਿਸ ਥਾਂ 'ਤੇ ਸਬ-ਤਹਿਸੀਲ ਬਣਾਈ ਗਈ ਹੈ, ਉਹ ਗ੍ਰੀਨ ਬੈਲਟ ਖੇਤਰ ਅਧੀਨ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮਾਮਲਾ ਪਹਿਲਾ ਹੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਿਚ ਵਿਚਾਰ ਅਧੀਨ ਹੈ। ਉਨ੍ਹਾਂ ਅਨੁਸਾਰ ਐਨ.ਜੀ.ਟੀ. ਵਲੋਂ ਜੁਲਾਈ 2025 ਵਿਚ ਇਕ ਮਾਮਲੇ ਦੀ ਜਾਂਚ ਨੂੰ ਲੈਕੇ ਇਕ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ 'ਤੇ ਨੋਡਲ ਅਧਿਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹਨ। ਇਸ ਕਮੇਟੀ ਵਿਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਵਾਤਾਵਰਣ ਨਾਲ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਲ ਹਨ। ਕਮੇਟੀ ਮੈਂਬਰਾਂ ਦਾ ਕਹਿਣਾ ਹੈ ਕਿ ਐਨ.ਜੀ.ਟੀ. ਨੇ ਜਾਂਚ ਟੀਮ ਨੂੰ ਤਿੰਨ ਮਹੀਨਿਆਂ ਅੰਦਰ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ, ਪਰ ਨਿਰਧਾਰਿਤ ਸਮੇਂ ਅੰਦਰ ਰਿਪੋਰਟ ਪੇਸ਼ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਐਨ.ਜੀ.ਟੀ. ਵਲੋਂ ਨੋਟਿਸ ਜਾਰੀ ਕਰਦੇ ਹੋਏ ਹੁਣ 7 ਜੁਲਾਈ 2026 ਨੂੰ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਪਬਲਿਕ ਐਕਸ਼ਨ ਕਮੇਟੀ ਨੇ ਇਹ ਵੀ ਦੋਸ਼ ਲਗਾਇਆ ਕਿ ਸ਼ਹਿਰ ਦੇ ਗ੍ਰੀਨ ਬੈਲਟ ਖੇਤਰਾਂ ਵਿਚ ਲਗਾਤਾਰ ਨਿਰਮਾਣ ਅਤੇ ਹੋਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਕਮੇਟੀ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਸਬ ਤਹਿਸੀਲ ਨੇੜੇ ਗ੍ਰੀਨ ਬੈਲਟ ਖੇਤਰ ਵਿਚ ਸਬਜ਼ੀ ਮੰਡੀ ਬਣਾਉਣ ਦੀ ਕੋਸ਼ਿਸ਼ ਚੱਲ ਰਹੀ ਹੈ, ਉਥੇ ਹੀ ਇਸ ਮਾਮਲੇ ਨੂੰ ਲੈਕੇ ਹੁਣ ਸਭ ਦੀਆਂ ਨਜ਼ਰਾਂ ਐਨ.ਜੀ.ਟੀ. ਅੱਗੇ ਪੇਸ਼ ਹੋਣ ਵਾਲੀ ਜਾਂਚ ਰਿਪੋਰਟ ਤੇ ਟਿਕੀਆਂ ਹੋਇਆਂ ਹਨ, ਜਿਸ ਤੋ ਬਾਅਦ ਹੀ ਵਿਵਾਦ ਨਾਲ ਜੁੜੇ ਤੱਥਾਂ ਦੀ ਸਥਿਤੀ ਹੋਰ ਸਪਸ਼ਟ ਹੋ ਸਕੇਗੀ। ਐਨ.ਜੀ.ਟੀ. ਵਿਚ ਮਾਮਲਾ ਵਿਚਾਰ ਅਧੀਨ ਹੋਣ ਅਤੇ ਪਬਲਿਕ ਐਕਸ਼ਨ ਕਮੇਟੀ ਵਲੋਂ ਲਗਾਏ ਜਾ ਰਹੇ ਦੋਸ਼ਾਂ ਦੇ ਮੱਦੇਨਜ਼ਰ ਹੁਣ ਇਹ ਵੇਖਣਾ ਹੋਵੇਗਾ ਕਿ ਨਗਰ ਨਿਗਮ ਇਸ ਸਾਰੇ ਮਾਮਲੇ 'ਤੇ ਆਪਣਾ ਪੱਖ ਸਪਸ਼ਟ ਕਰਦਾ ਹੈ ਜਾ ਨਹੀਂ।
Ad Position 22
No active advertisement
ਪਿਛਲੀ ਖ਼ਬਰ ਗ੍ਰੀਨ ਬੈਲਟ 'ਚ ਬਣੀ ਸਬ ਤਹਿਸੀਲ ਵਿਵਾਦਾਂ ਦੇ ਘੇਰੇ 'ਚ <br/> ਅਗਲੀ ਖ਼ਬਰ ਸ਼ੱਕੀ ਹਾਲਾਤ 'ਚ ਲਾਪਤਾ ਹੋਈਆਂ 3 ਨਾਬਾਲਗ ਲੜਕੀਆਂ ਨੂੰ ਪੁਲਿਸ ਨੇ ਕੀਤਾ ਬਰਾਮਦ
Ad Position 24